12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਲੁਧਿਆਣਾ ਵਿਚ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026

ਲੁਧਿਆਣਾ, 27 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਕੈਬਨਿਟ ਮੰਤਰੀ ਲੋਕ ਨਿਰਮਾਣ ਵਿਭਾਗ ਪੰਜਾਬ ਹਰਭਜਨ ਸਿੰਘ ਈ.ਟੀ.ਓ. ਨੇ 77ਵੇਂ ਗਣਤੰਤਰ ਦਿਵਸ ਸਮਾਰੋਹ ਦÏਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਦੇ ਖੇਡ ਮੈਦਾਨ ਵਿਚ ਕÏਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਉਪਰੰਤ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਅਤੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਾਲ ਪਰੇਡ ਟੁਕੜੀਆਂ ਦਾ ਨਿਰੀਖਣ ਕੀਤਾ ਅਤੇ ਬਾਅਦ ਵਿਚ ਜ਼ਿਲ੍ਹਾ ਵਾਸੀਆਂ ਨੂੰ ਸੰਦੇਸ਼ ਦਿੰਦਿਆਂ 77ਵੇਂ ਗਣਤੰਤਰ ਦਿਵਸ ਮÏਕੇ ਮੁਬਾਰਕਬਾਦ ਦਿੱਤੀ¢ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਨੂੰ ਅੱਜ ਗਣਤੰਤਰ ਦਿਵਸ ਦੇ ਮÏਕੇ 'ਤੇ ਲੁਧਿਆਣਾ ਸ਼ਹਿਰ ਦੇ ਅਵਾਮ ਦੇ ਰੂਬਰੂ ਹੋਣ ਦਾ ਮਾਣ ਹਾਸਲ ਹੋਇਆ ਹੈ ¢ ਲੁਧਿਆਣਾ ਬਾਰੇ ਬੋਲਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਲੁਧਿਆਣਾ ਨੇ ਦੇਸ਼ ਦੀ ਅੰਨ ਭੰਡਾਰ ਜ਼ਰੂਰਤਾਂ ਅਤੇ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ ¢ ਇਸ ਤੋਂ ਪਹਿਲਾਂ ਮੁੱਖ ਮਹਿਮਾਨ ਨੇ ਪਰੇਡ ਕਮਾਂਡਰ ਸ੍ਰੀ ਹਰਸ਼ਪ੍ਰੀਤ ਸਿੰਘ ਪੀ.ਪੀ.ਐਸ ਦੀ ਅਗਵਾਈ ਹੇਠ ਪੰਜਾਬ ਪੁਲਿਸ (ਪੁਰਸ਼ ਅਤੇ ਮਹਿਲਾ), ਪੰਜਾਬ ਹੋਮ ਗਾਰਡਜ਼, ਐਨ.ਸੀ.ਸੀ. ਸਕਾਊਟਸ (ਲੜਕੇ ਅਤੇ ਲੜਕੀਆਂ) ਅਤੇ ਹੋਰਾਂ ਦੀਆਂ ਟੁਕੜੀਆਂ ਵਲੋਂ ਮਾਰਚ ਪਾਸਟ ਤੋਂ ਸਲਾਮੀ ਲਈ ਗਈ ¢ ਮਾਰਚ ਪਾਸਟ ਤੋਂ ਬਾਅਦ 25 ਸਕੂਲਾਂ ਦੇ 810 ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦਾ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ਼ਮੀਤ ਸਿੰਘ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾਇਆ¢ ਮੁੱਖ ਮਹਿਮਾਨ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ¢ ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਟਰਾਈ ਸਾਈਕਲ ਅਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਵੀ ਵੰਡੀਆਂ ¢ ਉਨ੍ਹਾਂ ਪਰੇਡ ਵਿਚ ਭਾਗ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਅਤੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਲਈ ਕਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ¢ ਇਸ ਮÏਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਕੁਲਵੰਤ ਸਿੰਘ ਸਿੱਧੂ, ਵਿਧਾਇਕ ਰਜਿੰਦਰ ਪਾਲ ਕÏਰ ਛੀਨਾ, ਨਗਰ ਨਿਗਮ ਦੇ ਮੇਅਰ ਪਿ੍ੰਸੀਪਲ ਇੰਦਰਜੀਤ ਕÏਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪਿ੍ੰਸ ਜÏਹਰ, ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਲੁਧਿਆਣਾ ਦੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ, ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਗੁਰਜੀਤ ਸਿੰਘ ਗਿੱਲ, 'ਆਪ' ਦੇ ਸੀਨੀਅਰ ਆਗੂ ਐਨ.ਐਸ. ਕੰਗ, ਸਪੈਸ਼ਲ ਡੀ.ਜੀ.ਪੀ. ਐਸ.ਐਸ. ਸ੍ਰੀਵਾਸਤਵਾ, ਜ਼ਿਲ੍ਹਾ ਤੇ ਸੈਸ਼ਨ ਜੱਜ ਲੁਧਿਆਣਾ ਹਰਪ੍ਰੀਤ ਕÏਰ ਰੰਧਾਵਾ,
ਪੀ.ਏ.ਯੂ. ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਵੀਰ ਸਿੰਘ ਗੋਸਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰੁਪਿੰਦਰ ਪਾਲ ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਪਾਇਲ ਗੋਇਲ, ਸਹਾਇਕ ਕਮਿਸ਼ਨਰ (ਯੂਟੀ) ਡਾ. ਪ੍ਰਗਤੀ ਵਰਮਾ, ਉਪ ਮੰਡਲ ਮੈਜਿਸਟਰੇਟ (ਲੁਧਿਆਣਾ ਪੂਰਬੀ) ਜਸਲੀਨ ਕÏਰ ਭੁੱਲਰ ਅਤੇ ਉਪ ਮੰਡਲ ਮੈਜਿਸਟਰੇਟ (ਲੁਧਿਆਣਾ ਪੱਛਮੀ) ਡਾ. ਪੂਨਮਪ੍ਰੀਤ ਕÏਰ ਸ਼ਾਮਿਲ ਸਨ¢
ਭਾਵਾਧਸ ਵਲੋਂ ਗਣਤੰਤਰ ਦਿਵਸ ਨੂੰ ਅੰਬੇਡਕਰ ਗੌਰਵ ਦਿਵਸ ਦੇ ਰੂਪ 'ਚ ਮਨਾਇਆ
ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਸੰਚਾਲਕ ਅਤੇ ਸਾਬਕਾ ਕੌਂਸਲਰ ਚÏਧਰੀ ਯਸ਼ਪਾਲ ਦੀ ਅਗਵਾਈ ਵਿਚ ਭਦÏੜ ਹਾਊਸ ਵਿਖੇ 77ਵੇਂ ਗਣਤੰਤਰ ਦਿਵਸ ਅੰਬੇਡਕਰ ਗੌਰਵ ਦਿਵਸ ਰੂਪ ਵਿਚ ਮਨਾਇਆ ਗਿਆ¢ ਇਸ ਮÏਕੇ ਭਾਜਪਾ ਦੇ ਪੰਜਾਬ ਕੈਸ਼ੀਅਰ ਗੁਰਦੇਵ ਸ਼ਰਮਾ ਦੇਬੀ, ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ, ਸਾਬਕਾ ਕੌਂਸਲਰ ਰਾਸ਼ੀ ਅਗਰਵਾਲ, ਅਚਾਰਿਆ ਅਰੁਣ ਸਿੱਧੂ, ਭਾਜਪਾ ਆਗੂ ਰਜਿੰਦਰ ਹੰਸ, ਅਜੇਪਾਲ ਦਿਸ਼ਾਵਰ, ਲਵ ਦ੍ਰਾਵਿੜ, ਮੋਹਨ ਸਰਪੰਚ, ਅਮਨ ਬੱਸੀ, ਨਿਤਿਨ ਬੱਤਰਾ ਮੁਕੇਸ਼ ਗੋਤਮ ਆਦਿ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂ ਹਾਜ਼ਰ ਹੋਏ¢ ਇਸ ਮÏਕੇ ਚÏਧਰੀ ਯਸ਼ਪਾਲ ਅਤੇ ਉਨ੍ਹਾਂ ਦੀ ਟੀਮ ਵਲੋਂ ਆਏ ਹੋਏ ਮਹਿਮਾਨਾਂ ਦਾ ਭਰਵਾਂ ਸੁਆਗਤ ਕੀਤਾ ਗਿਆ ¢ ਇਸ ਮÏਕੇ ਗੁਰਦੇਵ ਸ਼ਰਮਾ ਦੇਬੀ ਵਲੋਂ ਤਿਰੰਗਾ ਝੰਡਾ ਵੀ ਲਹਿਰਾਇਆ ਗਿਆ ¢ ਇਸ ਮÏਕੇ ਚÏਧਰੀ ਯਸ਼ਪਾਲ ਤੇ ਉਨ੍ਹਾਂ ਦੀ ਟੀਮ ਵਲੋਂ ਆਏ ਹੋਏ ਮਹਿਮਾਨਾਂ ਸਨਮਾਨਿਤ ਵੀ ਕੀਤਾ ਗਿਆ ਅਤੇ ਗੁਰਦੇਵ ਸ਼ਰਮਾ ਦੇਬੀ ਵਲੋਂ ਤੀਸਰੀ ਸੰਵਿਧਾਨ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਹ ਯਾਤਰਾ ਭਦੌੜ ਹਾਊਸ, ਘੰਟਾ ਘਰ, ਮਾਤਾ ਰਾਣੀ ਚੌਕ, ਦਰੇਸੀ ਚੌਕ, ਸਲੇਮ ਟਾਬਰੀ ਤੋਂ ਹੁੰਦੀ ਹੈ ਡਾ. ਅੰਬੇਡਕਰ ਚੌਕ ਜਲੰਧਰ ਬਾਈਪਾਸ ਵਿਖੇ ਸਮਾਪਤ ਹੋਈ ਜਿੱਥੇ ਸਮੂਹ ਆਗੂਆਂ ਵਲੋਂ ਬਾਬਾ ਸਾਹਿਬ ਨੂੰ ਪ੍ਰਤਿਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢ ਇਸ ਮÏਕੇ ਅਸ਼ੋਕ ਦਾਨਵ, ਦੇਵ ਰਾਜ ਅਸੁਰ, ਰੋਹਿਤ ਸਹੋਤਾ, ਸੰਜੇ ਦਿਸ਼ਾਵਰ, ਸੰਜੀਵ ਬੇਗੜਾ, ਅਜੇ ਸਭਰਵਾਲ, ਬਲਵਿੰਦਰ ਮਾਕਾ, ਅਰੁਣ ਚੰਡਾਲਿਆ, ਬਾਦਲ ਗਿੱਲ ਕਾਲੀ ਘਈ, ਗੋਤਮ ਲੋਹਟ, ਤੱਕਸ਼ਨ ਬੱਗਣ, ਸਾਹਿਲ ਡਮਾਣਾ, ਅਦਿੱਤਯ ਬੱਗਣ, ਧਰਮਵੀਰ, ਐਡਵੋਕੇਟ ਰਾਹੁਲ ਪੁਹਾਲ, ਮਿੰਕਲ ਬਿਰਲਾ, ਸ਼ਿਬੂ ਸਹੋਤਾ, ਕੁੰਵਰ ਪਾਲੀ, ਲੱਖਾ, ਨਿਖਿਲ ਡਮਾਣਾ, ਸੁਨੀਤਾ ਰਾਣੀ, ਤਨਿਸ਼ ਬੱਗਣ, ਸੁਨੀਲ ਹੰਸ, ਰੋਬਿਨ ਅਟਵਾਲ, ਰਾਜੇਸ਼ ਮਨਚੰਦਾ, ਬੌਬੀ ਗਿੱਲ, ਅਸ਼ੋਕ ਵੈਦ, ਲੰਕੇਸ਼ ਘਈ, ਰਾਜੀਵ ਗਿੱਲ ਆਦਿ ਹਾਜ਼ਰ ਸਨ¢
ਛਾਉਣੀ ਮੁਹੱਲਾ ਵਿਖੇ ਗਣਤੰਤਰ ਦਿਵਸ ਮਨਾਇਆ
ਸਥਾਨਕ ਮੁਹੱਲਾ ਭਾਈ ਮੰਨਾ ਸਿੰਘ ਨਗਰ ਵਿਖੇ ਪ੍ਰਧਾਨ ਜਸਪਾਲ ਸਿੰਘ ਢੱਲ ਦੀ ਅਗਵਾਈ ਹੇਠ ਗਣਤੰਤਰ ਦਿਵਸ ਬਹੁਤ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ¢ ਇਸ ਦÏਰਾਨ ਸਮਾਗਮ 'ਚ ਸਾਬਕਾ ਕੌਂਸਲਰ ਲਾਲਾ ਸੁਰਿੰਦਰ ਅਟਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮÏਕੇ ਲੱਕੀ ਨਾਹਰ ,ਰਾਜ ਅਟਵਾਲ, ਪੱਪਾ ਬੱਤਰਾ, ਐਡਵੋਕੇਟ ਦੀਪਕ ਅਟਵਾਲ, ਹਰਸ਼ ਅਟਵਾਲ, ਰਜੇਸ਼ ਮੱਟੂ, ਅਦਿਤਿਆ, ਹਿਮਾਂਸ਼ੂ, ਕਰਨ ਸਿੱਧੂ ਅਤੇ ਦਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ¢
ਭਾਵਾਧਸ ਵਲੋਂ ਮਨਾਇਆ ਗਣਤੰਤਰ ਦਿਵਸ
ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਕਾਰਜਕਾਰੀ ਸਰਵਉਚ ਨਿਰਦੇਸ਼ਕ ਵੀਰੇਸ਼ ਧੀਂਗਾਨ ਦੀ ਅਗਵਾਈ ਵਿਚ ਕੇਂਦਰੀ ਦਫ਼ਤਰ ਸਥਾਨਕ ਨਗਰ ਨਿਗਮ ਜ਼ੋਨ ਏ. ਵਿਖੇ 77ਵੇਂ ਗਣਤੰਤਰ ਦਿਵਸ ਨੂੰ ਸੰਵਿਧਾਨ ਦਿਵਸ ਦੇ ਰੂਪ ਵਿਚ ਮਨਾਇਆ ਗਿਆ¢ ਇਸ ਮੌਕੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਉਪ ਚੇਅਰਮੈਨ ਰਵੀ ਬਾਲੀ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ ¢ ਇਸ ਮÏਕੇ ਸਭ ਤੋਂ ਪਹਿਲਾਂ ਨਰੇਸ਼ ਧੀਂਗਾਨ ਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਤਿਰੰਗਾ ਝੰਡਾ ਲਹਿਰਾਇਆ ਅਤੇ ਫਿਰ ਸਾਰਿਆਂ ਨੂੰ ਮਿਠਾਈ ਵੰਡ ਕੇ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ¢ ਇਸ ਦÏਰਾਨ ਨਗਰ ਨਿਗਮ ਕਰਮਚਾਰੀ ਯੂਨੀਅਨ ਵਲੋਂ ਮੈਂਬਰਸ਼ਿਪ ਮੁਹਿੰਮ ਭਰਨ ਦਾ ਵੀ ਐਲਾਨ ਕੀਤਾ ਗਿਆ ¢ ਇਸ ਮÏਕੇ ਰਵੀ ਬਾਲੀ ਨੇ ਸੰਵਿਧਾਨ ਦਿਵਸ ਦੀ ਵਧਾਈ ਦਿੱਤੀ ¢ ਇਸ ਮÏਕੇ ਰਾਸ਼ਟਰੀ ਪ੍ਰਚਾਰ ਮੰਤਰੀ ਧਰਮਵੀਰ ਅਨਾਰਿਆ, ਯੂਨੀਅਨ ਪ੍ਰਧਾਨ ਵਿੱਕੀ ਰਹੇਲਾ, ਯੂਥ ਵਿੰਗ ਪੰਜਾਬ ਪ੍ਰਧਾਨ ਰਾਜਵੀਰ ਚÏਟਾਲਾ, ਜ਼ਿਲ੍ਹਾ ਪ੍ਰਧਾਨ ਪਿੰਕਾ ਚੰਡਾਲੀਆ, ਸ਼ਹਿਰੀ ਪ੍ਰਧਾਨ ਰਵੀ ਮਤੰਗ, ਪ੍ਰਦੀਪ ਲਾਂਬਾ, ਸੁਭਾਸ਼ ਸÏਦੇ, ਮਦਨ ਲਾਲ ਜੋਸ਼, ਵਰੁਣ ਰਾਜ, ਦੀਪਕ ਖਟੀਕ, ਸੁਮਿਤ ਚÏਟਾਲਾ, ਸੁਸ਼ੀਲ ਰੱਤੀ, ਅਰਜੁਨ ਭੁੰਬਕ, ਵਿਕਾਸ ਸÏਦੇ, ਵਿਕਾਸ ਚÏਹਾਨ, ਗਗਨ ਭੰਡਾਰੀ, ਦੀਪਕ ਖੋਸਲਾ, ਪਵਨ ਟਾਂਕ, ਵਿੱਕੀ ਮਿਸ਼ਰਾ, ਕਿਸ਼ਨਾ, ਅਰੁਣ ਵੈਦ, ਇੰਦਰਜੋਤ ਸਿੰਘ, ਦੀਪਕ ਧੀਂਗਾਨ, ਰਾਮਸੂਰਤ, ਪਿ੍ੰਕਾ ਆਨੰਦ, ਦਰਸ਼ਨ ਬਬਲਾ, ਕਰਮਵੀਰ ਸÏਦੇ, ਕਮਲ ਭੱਟੀ, ਗÏਤਮ ਪ੍ਰੋਚਾ, ਅਬਦੁਲ ਅੰਸਾਰੀ, ਹਰਜੋਤ ਲਖਨਪਾਲ, ਬਲਬੀਰ ਮਾਥੁਰ, ਸਾਹਿਲ ਪਾਰਚਾ, ਰਾਜਨ ਪਰੋਚਾ ਆਦਿ ਹਾਜ਼ਰ ਸਨ¢
ਸਾਬਕਾ ਫੌਜੀਆਂ ਨੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਮਨਾਇਆ ਗਣਤੰਤਰ ਦਿਵਸ
ਡਿਫੈਂਸ ਵੈਟਰਨਰਜ਼ ਨਰਜ ਔਰਗਨਾਈਜੇਸ਼ਨ ਪੰਜਾਬ ਦੇ ਚੀਫ਼ ਐਡਵਾਈਜ਼ਰ ਜਗਜੀਤ ਸਿੰਘ ਅਰੋੜਾ, ਉਪ ਪ੍ਰਧਾਨ ਕੈਪਟਨ ਕੁਲਵੰਤ ਅਤੇ ਕੈਪਟਨ ਨਛੱਤਰ ਸਿੰਘ ਅਗਵਾਈ ਹੇਠ ਰੱਖ ਬਾਗ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਾਬਕਾ ਫੌਜੀਆਂ ਅਤੇ ਆਮ ਨਾਗਰਿਕਾਂ ਵਲੋਂ ਸਭ ਤੋਂ ਪਹਿਲਾਂ ਬੀਤੇ ਦਿਨ ਜੰਮੂ ਕਸ਼ਮੀਰ ਦੇ ਡੋਡਾ ਜ਼ਿਲੇ੍ਹ ਵਿਚ ਹੋਈ ਦੁਰਘਟਨਾ ਦੌਰਾਨ ਸ਼ਹੀਦ ਹੋਏ 10 ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਮੋਮਬਤੀਆਂ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਦੌਰਾਨ ਵਾਰ ਮੈਮੋਰੀਅਲ ਵਿਖੇ ਸਲਾਮੀ ਦਿੰਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਡੋਡਾ ਜ਼ਿਲੇ੍ਹ ਦੇ ਵਿਚ ਕੁੱਝ ਦਿਨ ਪਹਿਲਾਂ ਹੀ ਫੌਜੀਆਂ ਦੀ ਸ਼ਹਾਦਤ ਹੋਣ ਦੇ ਚੱਲਦਿਆਂ ਅੱਜ ਦੇ ਇਸ ਦਿਨ ਨੂੰ ਸਾਡੇ ਵਲੋਂ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ ਜਾ ਰਿਹਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬੇਦਾਰ ਬਲਜੀਤ ਸਿੰਘ, ਹੌਲਦਾਰ ਬਲਵੀਰ ਸਿੰਘ, ਅਵਤਾਰ ਸਿੰਘ ਬੜੈਚ, ਹਰਬੰਸ ਸਿੰਘ, ਸ਼ਕਤੀ ਸਿੰਘ, ਸੁਬੇਗ ਸਿੰਘ, ਸ਼ਿਆਮ ਸਿੰਘ, ਗੁਰਬਖਸ਼ ਸਿੰਘ, ਕੈਪਟਨ ਤਾਰਾ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ, ਸੰਜੇ ਕੁਮਾਰ, ਪੰਛੀ ਸੇਵਾ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਥਾਪਰ, ਦਰਸ਼ਨ ਸਿੰਘ ਲੱਡੂ, ਦੇਵਦੱਤ ਚੁੱਘ, ਵਿਸ਼ਾਲ ਜੈਨ, ਤਾਜ ਬਰਮਨ, ਵਿੱਕੀ ਕੁੰਦਰਾ, ਗੌਤਮ ਜਲੰਧਰੀ, ਅਸ਼ੋਕ ਮਾਹਲਾ, ਬੀ.ਕੇ. ਅਰੋੜਾ, ਰਵਿੰਦਰ ਗਰਗ, ਡੀ.ਕੇ. ਅਰੋੜਾ, ਨਰੇਸ਼ ਸ਼ਰਮਾ ਫੌਜੀ, ਕੇਵਲ ਵਰਮਾ, ਕੇਵਲ ਕਿ੍ਸ਼ਨ ਪੱਪੂ, ਅਸ਼ੋਕ ਸਾਈਾ ਆਦਿ ਵੱਡੀ ਗਿਣਤੀ ਵਿਚ ਹੋਰ ਆਗੂ ਹਾਜ਼ਰ ਸਨ |
ਐਸ. ਡੀ. ਪੀ. ਵਿੱਦਿਅਕ ਸੰਸਥਾਵਾਂ ਨੇ 77ਵਾਂ ਗਣਤੰਤਰ ਦਿਵਸ ਮਨਾਇਆ
ਲੁਧਿਆਣਾ, (ਜਸਵਿੰਦਰ ਸਿੰਘ)-ਐਸ.ਡੀ.ਪੀ. ਵਿੱਦਿਅਕ ਸੰਸਥਾਵਾਂ ਨੇ 77ਵਾਂ ਗਣਤੰਤਰ ਦਿਵਸ ਅਤੇ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਬਹੁਤ ਸ਼ਾਨੋ-ਸ਼ੌਕਤ ਅਤੇ ਮਾਣ ਨਾਲ ਮਨਾਈ | ਸਾਰੀਆਂ ਐਸ.ਡੀ.ਪੀ. ਸੰਸਥਾਵਾਂ ਜਿਵੇਂ ਕਿ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ, ਐਸ.ਡੀ.ਪੀ. ਸੀਨੀਅਰ ਸੈਕੰਡਰੀ ਸਕੂਲ ਹਜ਼ੂਰੀ ਰੋਡ, ਐਸ.ਡੀ.ਪੀ. ਸੀਨੀਅਰ ਸੈਕੰਡਰੀ ਸਕੂਲ, ਬਸਤੀ ਜੋਧੇਵਾਲ, ਓਮ ਪ੍ਰਕਾਸ਼ ਗੁਪਤਾ ਐਸ.ਡੀ.ਪੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਰਾਮ ਲਾਲ ਭਸੀਨ ਪਬਲਿਕ ਸਕੂਲ ਅਤੇ ਐਸ.ਡੀ.ਪੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨੇ ਸਾਂਝੇ ਤੌਰ 'ਤੇ ਜਸ਼ਨ ਮਨਾਇਆ | ਐਸ.ਡੀ.ਪੀ. ਸਭਾ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਰਾਜ ਕੁਮਾਰ ਭਸੀਨ ਮੁੱਖ ਮਹਿਮਾਨ ਸਨ | ਉਤਸ਼ਾਹੀ ਐਨ.ਸੀ.ਸੀ. ਕੈਡਿਟਾਂ ਅਤੇ ਸੁਰੀਲੇ ਕੁੜੀਆਂ ਦੇ ਬੈਂਡ ਦੇ ਨਾਲ ਮੁੱਖ ਮਹਿਮਾਨ ਬਲਰਾਜ ਕੁਮਾਰ ਭਸੀਨ ਨੇ ਮਾਣ ਨਾਲ ਰਾਸ਼ਟਰੀ ਝੰਡਾ ਲਹਿਰਾਇਆ | ਐਸ.ਡੀ.ਪੀ. ਸੰਸਥਾਵਾਂ ਦੇ ਸਾਰੇ ਮੁਖੀਆਂ, ਡਾ. ਰੰਜਨਾ ਸੂਦ, ਕਾਰਜਕਾਰੀ ਪਿ੍ੰਸੀਪਲ, ਜਸਬੀਰ ਚੌਹਾਨ, ਪਿ੍ੰਸੀਪਲ, ਡਾ. ਸੰਜੀਵ ਬਿੰਦਰਾ, ਪਿ੍ੰਸੀਪਲ, ਮੁਕਤਾ ਸ਼ਰਮਾ (ਇੰਚਾਰਜ), ਪਿ੍ੰਸੀਪਲ ਅਤੇ ਜਿੰਨੀ ਤਲਵਾਰ, ਪਿ੍ੰਸੀਪਲ ਨੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸਵਾਗਤ ਕੀਤਾ | ਇਹ ਸਮਾਗਮ ਇਕ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਨਾਲ ਸ਼ੁਰੂ ਹੋਇਆ, ਜਿਸ ਵਿਚ ਵਿਦਿਆਰਥੀਆਂ ਨੇ ਦੇਸ਼ ਭਗਤੀ ਵਿਚ ਡੁੱਬੇ ਜੀਵੰਤ ਨਾਚ, ਸਕਿੱਟਾਂ ਅਤੇ ਗੀਤ ਪੇਸ਼ ਕੀਤੇ | ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਮਾਣਯੋਗ ਮੁੱਖ ਮਹਿਮਾਨ ਬਲਰਾਜ ਕੁਮਾਰ ਭਸੀਨ ਨੇ ਸੂਚਨਾ ਤਕਨਾਲੋਜੀ, ਖੇਡਾਂ, ਪੁਲਾੜ ਅਤੇ ਸਿੱਖਿਆ ਵਰਗੇ ਵਿਭਿੰਨ ਖੇਤਰਾਂ ਵਿਚ ਦੇਸ਼ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਬਹਾਦਰ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਦੇਸ਼ ਦੀ ਕਿਸਮਤ ਨੂੰ ਆਕਾਰ ਦਿੱਤਾ |
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਵਿਖੇ ਮਨਾਇਆ ਗਣਤੰਤਰ ਦਿਵਸ
ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਵਿਖੇ ਐਨ.ਐਸ.ਐਸ. ਅਤੇ ਐਨ.ਸੀ.ਸੀ. ਇਕਾਈਆਂ ਨੇ 77ਵਾਂ ਗਣਤੰਤਰ ਦਿਵਸ ਬਹੁਤ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ | ਇਹ ਪ੍ਰੋਗਰਾਮ ਵਿਦਿਆਰਥਣਾਂ ਵਿਚ ਰਾਸ਼ਟਰੀ ਸਵੈਮਾਣ, ਏਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਕਰਵਾਇਆ ਗਿਆ ਸੀ, ਜਿਸ ਮÏਕੇ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ ਅਤੇ ਵਿਦਿਆਰਥਣਾਂ ਨੇ ਭਾਰਤੀ ਸੰਵਿਧਾਨ ਦੀ ਮਹੱਤਤਾ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰ ਨਾਗਰਿਕਾਂ ਦੇ ਫ਼ਰਜ਼ਾਂ ਨੂੰ ਉਜਾਗਰ ਕਰਦੇ ਹੋਏ ਵਿਚਾਰਸ਼ੀਲ ਪੇਪਰ ਪੇਸ਼ ਕੀਤੇ | ਇਹ ਪ੍ਰੋਗਰਾਮ ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕÏਰ ਦੇ ਇਕ ਪ੍ਰੇਰਨਾਦਾਇਕ ਸੰਦੇਸ਼ ਨਾਲ ਸਮਾਪਤ ਹੋਇਆ | ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕÏਰ, ਕਾਲਜ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਗਣਤੰਤਰ ਦਿਵਸ ਸਮਾਰੋਹ ਦੇ ਆਯੋਜਨ ਲਈ ਐਨ.ਐਸ.ਐਸ. ਅਤੇ ਐਨ.ਸੀ.ਸੀ. ਇਕਾਈਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ¢
ਪੀ.ਏ.ਯੂ. ਵਿਚ 77ਵੇਂ ਗਣਤੰਤਰ ਦਿਵਸ ਮÏਕੇ ਉਪ ਕੁਲਪਤੀ ਗੋਸਲ ਨੇ ਕÏਮੀ ਤਿਰੰਗਾ ਲਹਿਰਾਇਆ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ 77ਵਾਂ ਗਣਤੰਤਰ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮÏਕੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ¢ ਉਨ੍ਹਾਂ ਨੇ ਕÏਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ | ਗਣਤੰਤਰ ਪਰੇਡ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਸਲਾਮੀ ਦੇਣ ਤੋਂ ਬਾਅਦ ਆਪਣੇ ਸੰਦੇਸ਼ ਵਿਚ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਸੰਵਿਧਾਨਕ ਮੁੱਲਾਂ ਦੀ ਸਥਾਪਤੀ ਬਾਰੇ ਬੋਲਦਿਆਂ ਉਨ੍ਹਾਂ ਸਭ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ ¢ ਡਾ. ਗੋਸਲ ਨੇ ਕਿਹਾ ਕਿ ਭਾਵੇਂ ਸਾਨੂੰ ਆਜ਼ਾਦੀ 15 ਅਗਸਤ, 1947 ਨੂੰ ਮਿਲ ਗਈ ਸੀ, ਪਰ 26 ਜਨਵਰੀ 1950 ਨੂੰ ਭਾਰਤ ਇਕ ਪੂਰਨ ਗਣਰਾਜ ਬਣਿਆ ¢
ਇੰਡੀਅਨ ਮੈਡੀਕਲ ਐਸੋਸੀਏਸ਼ਨ ਲੁਧਿਆਣਾ ਨੇ ਮਨਾਇਆ 77ਵਾਂ ਗਣਤੰਤਰ ਦਿਵਸ
ਲੁਧਿਆਣਾ, (ਡਾ. ਤਰਲੋਚਨ ਸਿੰਘ)-ਇੰਡੀਅਨ ਮੈਡੀਕਲ ਐਸੋਸੀਏਸ਼ਨ, ਲੁਧਿਆਣਾ ਵਲੋਂ 77ਵਾਂ ਗਣਤੰਤਰ ਦਿਵਸ ਆਈ.ਐਮ.ਏ. ਹਾਊਸ ਵਿਖੇ ਪੂਰੀ ਸ਼ਾਨ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ¢ ਇਸ ਮÏਕੇ ਕਰਵਾਏ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਡਾ. ਬੀ. ਕੇ. ਜੈਨ, ਸਾਬਕਾ ਮੁਖੀ ਬਾਲ ਰੋਗ ਵਿਭਾਗ, ਦਿਆਨੰਦ ਹਸਪਤਾਲ, ਲੁਧਿਆਣਾ ਸ਼ਾਮਿਲ ਹੋਏ¢ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਪੂਰੇ ਸਤਿਕਾਰ ਨਾਲ ਗਾਇਆ ਗਿਆ¢ ਇਸ ਮÏਕੇ ਆਈ.ਐਮ.ਏ., ਲੁਧਿਆਣਾ ਦੇ ਪ੍ਰਧਾਨ (2026) ਡਾ. ਪਵਨ ਢੀਂਗਰਾ ਡਾ. ਅਵਤਾਰ ਸਿੰਘ ਖਰੇ, ਡਾ. ਧੀਰਜ ਅਗਰਵਾਲ, ਡਾ. ਦੇਵਿੰਦਰਜੀਤ ਵਾਲੀਆ, ਡਾ. ਨਰਜੀਤ ਕÏਰ, ਡਾ. ਆਸ਼ੀਸ਼ ਓਹਰੀ, ਪੰਜਾਬ ਮੈਡੀਕਲ ਕÏਾਸਲ ਦੇ ਮੈਂਬਰ ਡਾ. ਕਰਮਵੀਰ ਗੋਇਲ, ਡਾ. ਪ੍ਰੀਤਪਾਲ ਸਿੰਘ ਸਮੇਤ ਆਈ.ਐਮ.ਏ. ਦੇ ਸੀਨੀਅਰ ਮੈਂਬਰ ਅਤੇ ਅਹੁਦੇਦਾਰ ਵਿਸ਼ੇਸ਼ ਤÏਰ 'ਤੇ ਸ਼ਾਮਿਲ ਹੋਏ ¢ ਇਸ ਮÏਕੇ ਸੰਬੋਧਨ ਕਰਦਿਆਂ ਆਈ.ਐਮ.ਏ., ਲੁਧਿਆਣਾ ਦੇ ਸਰਪ੍ਰਸਤ ਡਾ. ਮਨੋਜ ਸੋਬਤੀ ਨੇ ਗਣਤੰਤਰ ਦਿਵਸ ਦੀ ਗਰਿਮਾ ਅਤੇ ਪਵਿੱਤਰਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਡਾਕਟਰੀ ਪੇਸ਼ੇ ਦੀ ਜ਼ਿੰਮੇਵਾਰੀ ਹੈ ਕਿ ਉਹ ਨੈਤਿਕ ਡਾਕਟਰੀ ਅਭਿਆਸ, ਦਇਆ ਅਤੇ ਮਨੁੱਖਤਾ ਦੀ ਸੇਵਾ ਰਾਹੀਂ ਸੰਵਿਧਾਨਕ ਮੁੱਲਾਂ ਨੂੰ ਕਾਇਮ ਰੱਖੇ ¢ ਸਮਾਰੋਹ ਦÏਰਾਨ ਡਾਕਟਰਾਂ ਦੇ ਬੱਚਿਆਂ ਵਲੋਂ ਪੇਸ਼ ਕੀਤਾ ਦੇਸ਼-ਭਗਤੀ ਦਾ ਪ੍ਰੋਗਰਾਮ ਆਕਰਸ਼ਨ ਦਾ ਕੇਂਦਰ ਬਣਿਆ ¢ ਇਸ ਮÏਕੇ ਹਨਾਹ ਸੋਬਤੀ ਅਤੇ ਰਬਾਬ ਸਿੰਘ ਨੇ ਦੇਸ਼-ਭਗਤੀ ਗੀਤ 'ਤੇ ਸੁੰਦਰ ਕੋਰੀਓਗ੍ਰਾਫੀ ਕੀਤੀ ¢ ਵਾਦਿਕਾ ਗੁਪਤਾ ਨੇ ਦੇਸ਼-ਭਗਤੀ ਕਵਿਤਾ ਪੜ੍ਹੀ, ਜਦਕਿ ਨਵਿਆ ਮੁਤਨੇਜਾ ਅਤੇ ਨੈਸ਼ਾ ਮੁਤਨੇਜਾ ਨੇ ਸਾਂਝੇ ਤÏਰ 'ਤੇ ਕਵਿਤਾ ਪੇਸ਼ ਕੀਤੀ ¢
ਗਣਤੰਤਰਤਾ ਦਿਵਸ 'ਤੇ ਕੇ. ਕੇ. ਬਾਵਾ ਨੇ ਲਹਿਰਾਇਆ ਝੰਡਾ
ਲੁਧਿਆਣਾ, (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਦੱਖਣੀ ਵਿਖੇ ਸੀਨੀਅਰ ਕਾਂਗਰਸੀ ਨੇਤਾ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਅਗਵਾਈ ਵਿਚ ਕਾਂਗਰਸੀ ਨੇਤਾ ਵਰਿੰਦਰ ਭੱਲਾ ਵਲੋਂ 77ਵੇਂ ਗਣਤੰਤਰ ਦਿਵਸ 'ਤੇ ਵਾਰਡ 38 'ਚ ਸਮਾਗਮ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਕਿ੍ਸ਼ਨ ਕੁਮਾਰ ਬਾਵਾ ਦੇ ਨਾਲ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ (ਪੰਜਾਬ ਚੈਪਟਰ) ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਅਤੇ ਰਮਨਜੋਤ ਸਿੰਘ ਢਿੱਲੋਂ ਕੈਨੇਡਾ ਨੇ ਨਿਭਾਈ, ਜਦਕਿ ਇਸ ਸਮਾਗਮ ਤੋਂ ਪਹਿਲਾਂ ਚੰਡੀਗੜ੍ਹ ਰੋਡ 'ਤੇ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਵਿਚ ਕਿ੍ਸ਼ਨ ਕੁਮਾਰ ਬਾਵਾ, ਗੁਰਨਾਮ ਸਿੰਘ ਕਲੇਰ ਅਤੇ ਬੀਬੀ ਮਨਜੀਤ ਕੌਰ ਸਰੋਏ ਨੇ ਮਿਠਾਈਆਂ ਅਤੇ ਗਰਮ ਕੱਪੜੇ ਬੱਚਿਆਂ ਨੂੰ ਵੰਡੇ, ਜਿਸ ਵਿਚ ਉਘੇ ਉਦਯੋਗਪਤੀ ਸੁਰਿੰਦਰ ਜੈਨ ਨੇ ਭਰਵਾਂ ਯੋਗਦਾਨ ਪਾਇਆ | ਇਸ ਸਮੇਂ ਸੰਸਥਾ ਦੇ ਪ੍ਰਬੰਧਕ ਅਮਨਦੀਪ ਸਿੰਘ ਸੁਪਰਡੈਂਟ, ਇਕਬਾਲ ਸਿੰਘ, ਮੈਡਮ ਕਪੂਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਚੰਡੀਗੜ੍ਹ ਰੋਡ 'ਤੇ ਸਥਿਤ ਨੇਤਰਹੀਣ ਬੱਚਿਆਂ ਦੀ ਸਰਕਾਰੀ ਸੰਸਥਾ ਵਿਖੇ ਬੱਚਿਆਂ ਨੂੰ ਗਰਮ ਕੱਪੜੇ ਅਤੇ ਮਠਿਆਈਆਂ ਵੀ ਵੰਡੀਆਂ | ਸਮਾਗਮ ਵਿਚ ਸਟੇਜ ਦੀ ਸੇਵਾ ਮਾਸਟਰ ਹਰੀ ਦਾਸ ਬਾਵਾ ਨੇ ਨਿਭਾਈ, ਜਦਕਿ ਇਸ ਸਮੇਂ ਸਾਬਕਾ ਕੌਂਸਲਰ ਰਜਿੰਦਰ ਸਿੰਘ ਬਾਜਵਾ, ਬੀਬੀ ਮਨਜੀਤ ਕੌਰ ਸਰੋਏ, ਇਕਬਾਲ ਸਿੰਘ ਰਿਐਤ, ਕੈਨੇਡਾ ਤੋਂ ਸਰਪੰਚ ਸਿਕੰਦਰ ਸਿੰਘ ਦੇ ਸਪੁੱਤਰ ਰਮਨਜੋਤ ਸਿੰਘ ਢਿੱਲੋਂ ਕੈਨੇਡਾ ਅਤੇ ਅਮਰੀਕਾ ਤੋਂ ਆਏ ਸੀਮਿਤ ਜਵੰਦਾ ਅਤੇ ਘੱਟ ਗਿਣਤੀ ਸੈਲ ਕਾਂਗਰਸ ਦੇ ਵਾਈਸ ਚੇਅਰਮੈਨ ਰਹੇ ਉਮਰਾਓ ਸਿੰਘ ਛੀਨਾ, ਸੁਖਵਿੰਦਰ ਸਿੰਘ ਜਗਦੇਵ, ਕਰਨੈਲ ਸਿੰਘ ਗਿੱਲ ਡਾਇਰੈਕਟਰ ਮਾਰਕਫੈੱਡ, ਬਲਵੀਰ ਸਿੰਘ ਸਰਪੰਚ, ਅਮਰਪਾਲ ਸਿੰਘ, ਮਮਤਾ ਰਾਣੀ, ਸਰਬਜੀਤ ਵਰਮਾ, ਕੁਲਵੰਤ ਰਾਏ, ਰਾਜ ਰਾਣੀ, ਕਮਲਜੀਤ ਕੌਰ ਬਾਵਾ, ਰੇਨੂ ਨਾਰੰਗ ਸਮਾਜਸੇਵੀ, ਕਿ੍ਸ਼ਨਾ ਦੇਵੀ, ਭੋਲੀ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਨਵਰੀਤ ਕੌਰ, ਕੀਰਤੀ ਰਾਣੀ, ਰਾਧਿਕਾ, ਨਰਿੰਦਰ ਕੁਮਾਰ, ਰਵੀ ਕੁਮਾਰ, ਹਰਪ੍ਰੀਤ ਕੌਰ, ਅਮਿਤ ਕੁਮਾਰ, ਸੁਰੇਸ਼ ਸ਼ਰਮਾ, ਦੀਪਕ ਪੰਡਿਤ, ਰਾਮਪਾਲ, ਮਨਵਿੰਦਰ ਸਿੰਘ ਊਬੀ, ਲਲਿਤਾ ਰਾਣੀ, ਕਿਰਨ ਕਪੂਰ, ਵੀਨਾ ਰਾਣੀ, ਜਸਵਿੰਦਰ ਕੌਰ, ਰੇਨੂ ਅਹੂਜਾ, ਰਿੰਕਾ ਗੁਪਤਾ, ਰੇਖਾ ਰਾਣੀ, ਆਰਤੀ, ਕੋਮਲ, ਹੇਮਾ, ਸ਼ੁਕਲਾ, ਵਿੱਕੀ ਲੂੰਬਾ ਆਦਿ ਹਾਜ਼ਰ ਸਨ |
ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਿਖੇ ਮਨਾਇਆ ਗਣਤੰਤਰ ਦਿਵਸ
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਡੀ.ਏ.ਵੀ. ਪਬਲਿਕ ਸਕੂਲ, ਪੱਖੋਵਾਲ ਰੋਡ, ਲੁਧਿਆਣਾ ਵਿਖੇ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ 'ਤੇ ਗੋਪਾਲ ਠਾਕੁਰ (ਅਕੈਡਮਿਕ ਸੁਪਰਵਾਈਜ਼ਰ), ਮਦਨ ਲਾਲ ਸ਼ਰਮਾ (ਐਨ.ਸੀ.ਸੀ. ਏ.ਐਨ.ਓ.), ਪੂਜਾ ਵਸ਼ਿਸ਼ਟ, ਰਾਜੇਸ਼ ਸ਼ਰਮਾ (ਐਨ.ਐੱਸ.ਐੱਸ. ਇੰਚਾਰਜ) ਅਤੇ ਰਾਜੀਵ ਪਨਵਰ (ਸਪੋਰਟਸ ਵਿਭਾਗ) ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ |
ਫਿਕੋ ਨੇ 77ਵਾਂ ਗਣਤੰਤਰ ਦਿਵਸ ਮਨਾਇਆ
ਲੁਧਿਆਣਾ, (ਜਤਿੰਦਰ ਭੰਬੀ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਨੇ ਐਮ.ਐਸ.ਐਮ.ਈ. ਦੇ ਸਹਿਯੋਗ ਨਾਲ ਐਮ.ਐਸ.ਐਮ.ਈ. ਦਫ਼ਤਰ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ | ਇਸ ਮੌਕੇ 'ਤੇ ਹਰਜੀਤ ਸਿੰਘ ਸੋਂਧ ਚੇਅਰਮੈਨ ਸੁਰਿੰਦਰਾ ਸਾਈਕਲਜ਼ ਪ੍ਰਾਈਵੇਟ ਲਿਮਟਿਡ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਵਿਨੈ ਕੁਮਾਰ ਦੂਆ ਚੇਅਰਮੈਨ ਜੈਮਿਨੀ ਇੰਡਸਟਰੀਅਲ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਅਤੇ ਪੰਕਜ ਕੁਮਾਰ ਝਾਅ ਸੰਯੁਕਤ ਨਿਰਦੇਸ਼ਕ ਐਮ.ਐਸ.ਐਮ.ਈ. ਡੀ.ਐਫ.ਓ. ਲੁਧਿਆਣਾ ਨੇ ਰਾਸ਼ਟਰੀ ਝੰਡਾ ਲਹਿਰਾਇਆ | ਇਸ ਮੌਕੇ ਪੰਕਜ ਕੁਮਾਰ ਝਾਅ ਸੰਯੁਕਤ ਨਿਰਦੇਸ਼ਕ ਐਮ. ਐਸ. ਐਮ. ਈ. ਡੀ.ਐਫ.ਓ. ਲੁਧਿਆਣਾ ਨੇ ਗਣਤੰਤਰ ਦਿਵਸ ਬਾਰੇ ਬੋਲਦਿਆਂ ਕਿਹਾ ਕਿ ਗਣਤੰਤਰ ਦਿਵਸ ਸਮੁੱਚੇ ਭਾਰਤ ਲਈ ਖੁਸ਼ੀ ਦਾ ਦਿਹਾੜਾ ਹੈ, ਜੋ ਸਾਰੇ ਭਾਰਤ ਵਿਚ ਮਨਾਇਆ ਜਾਂਦਾ ਹੈ | ਇਸ ਮੌਕੇ ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਗਣਤੰਤਰ ਦਿਵਸ ਸਾਡੇ ਦਿਲਾਂ ਵਿਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ |

Ad Position 22
No active advertisement
ਪਿਛਲੀ ਖ਼ਬਰ ਡਰਾਈਵਰ ਨੂੰ ਬੰਦੀ ਬਣਾ ਕੇ ਲੁਟੇਰੇ ਲੱਖਾਂ ਦਾ ਲੋਹਾ ਲੁੱਟ ਕੇ ਹੋਏ ਫ਼ਰਾਰ <br/> ਅਗਲੀ ਖ਼ਬਰ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਵਿਸ਼ੇਸ਼ ਗੁਰਮਤਿ ਸਮਾਗਮ <br/>
Ad Position 24