ਲੁਧਿਆਣਾ, 28 ਜਨਵਰੀ (ਜਸਵਿੰਦਰ ਸਿੰਘ)-ਸਰੀਰਕ ਸਿੱਖਿਆ ਵਿਭਾਗ ਵਲੋਂ ਆਧੁਨਿਕ ਜੀਵਨ ਸ਼ੈਲੀ ਵਿਚ ਯੋਗਾ ਦੀ ਮਹੱਤਤਾ ਵਿਸ਼ੇ 'ਤੇ ਕਰਵਾਏ ਵਿਸ਼ੇਸ਼ ਲੈਕਚਰ ਵਿਚ ਮੁੱਖ ਸਰੋਤ ਵਿਅਕਤੀ ਵਜੋਂ ਡਾ. ਸਤੀਸ਼ ਕੁਮਾਰ ਪਵਾਰ, ਸਹਾਇਕ ਪ੍ਰੋਫੈਸਰ, ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਪਹੁੰਚੇ ¢ ਸਕੱਤਰ ਡਾ. ਐਸ.ਐਮ. ਸ਼ਰਮਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਲਈ ਯੋਗਾ ਨੂੰ ਆਪਣੀ ਦਿਨ ਚਰਿਆ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ ¢ ਪਿ੍ੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਰਜ-ਕਰਮ ਵਿਦਿਆਰਥੀਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ ¢ ਗਰਲਜ਼ ਸੈਕਸ਼ਨ ਇੰਚਾਰਜ ਡਾ. ਮਮਤਾ ਕੋਹਲੀ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ | ਇਸ ਲੈਕਚਰ ਦਾ ਪ੍ਰਬੰਧ ਸਰੀਰਕ ਸਿੱਖਿਆ ਵਿਭਾਗ ਤੋਂ ਸੁਖਚੈਨ ਸਿੰਘ ਨੇ ਕੀਤਾ¢