ਕਣਕ ਦੇ ਭਾਅ ’ਚ ਮਾਮੂਲੀ ਵਾਧਾ ਦੇਸ਼ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ-ਕਰਮਜੀਤ ਸਿੰਘ ਗਰੇਵਾਲ
ਭਾਮੀਆਂ ਕਲਾਂ/ਲੁਧਿਆਣਾ, 1 ਅਕਤੂਬਰ (ਜਤਿੰਦਰ ਭੰਬੀ)-ਕੇਂਦਰ ਸਰਕਾਰ ਵਲੋਂ ਕਣਕ ਦੇ 25 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਵਧਾਏ ਭਾਅ ਨੂੰ ਲੈ ਕੇ ਉੱਘੇ ਸਮਾਜਸੇਵੀ ਤੇ ਪਿੰਡ ਖਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਕਾਫ਼ੀ ਨਿਰਾਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਇਸ ਵਾਧੇ ਨੂੰ ਕੇਂਦਰ ਸਰਕਾਰ ਦਾ ਦੇਸ਼ ਦੇ ਕਿਸਾਨਾਂ ਨਾਲ ਕੀਤਾ ਇਕ ਕੋਝਾ ਮਜ਼ਾਕ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਾਰਨ ਹਰ ਵਿਅਕਤੀ ਸੋਖਿਆ ਜਾਣਕਾਰੀ ਜੁਟਾ ਲੈਂਦਾ ਹੈ।
ਭਾਮੀਆਂ ਕਲਾਂ/ਲੁਧਿਆਣਾ, 1 ਅਕਤੂਬਰ (ਜਤਿੰਦਰ ਭੰਬੀ)-ਕੇਂਦਰ ਸਰਕਾਰ ਵਲੋਂ ਕਣਕ ਦੇ 25 ਰੁਪਏ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ ਵਧਾਏ ਭਾਅ ਨੂੰ ਲੈ ਕੇ ਉੱਘੇ ਸਮਾਜਸੇਵੀ ਤੇ ਪਿੰਡ ਖਾਸੀ ਕਲਾਂ ਦੇ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਕਾਫ਼ੀ ਨਿਰਾਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਇਸ ਵਾਧੇ ਨੂੰ ਕੇਂਦਰ ਸਰਕਾਰ ਦਾ ਦੇਸ਼ ਦੇ ਕਿਸਾਨਾਂ ਨਾਲ ਕੀਤਾ ਇਕ ਕੋਝਾ ਮਜ਼ਾਕ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੋਣ ਕਾਰਨ ਹਰ ਵਿਅਕਤੀ ਸੋਖਿਆ ਜਾਣਕਾਰੀ ਜੁਟਾ ਲੈਂਦਾ ਹੈ। ਕੋਈ ਵੀ ਵਿਅਕਤੀ ਵਧੀ ਮਹਿੰਗਾਈ ਦਰ ਨਾਲ ਇਸ ਮਾਮੂਲੀ ਵਾਧੇ ਨੂੰ ਮਿਲਾ ਕੇ ਕੇਂਦਰ ਦੀ ਸਰਕਾਰ ਨੂੰ ਇਹ ਸਵਾਲ ਜ਼ਰੂਰ ਕਰੇ ਕਿ ਉਹ ਕਿਸਾਨਾਂ ਨਾਲ ਅਜਿਹਾ ਮਾੜਾ ਵਤੀਰਾ ਕਿਉਂ ਕਰ ਰਹੀ ਹੈ। ਸਰਕਾਰ ਆਪ ਮੰਨਦੀ ਹੈ ਦੇਸ਼ ਦੀ ਮਹਿੰਗਾਈ ਦਰ 4.2 ਫ਼ੀਸਦੀ ਹੋ ਚੁੱਕੀ ਹੈ ਤੇ ਸਰਕਾਰ ਇਸ ਹਿਸਾਬ ਨਾਲ ਹੀ ਕੇਂਦਰੀ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਵੀ ਵਧਾਉਣ ਜਾ ਰਹੀ ਭਾਵੇਂ ਮਹਿੰਗਾਈ ਇਸ ਤੋਂ ਵੀ ਜ਼ਿਆਦਾ ਹੈ। ਉਸ ਨੇ ਕਿਸਾਨਾਂ ਨੂੰ ਪਿਛਲੀ 2585 ਰੁਪਏ ਪ੍ਰਤੀ ਕੁਵਿੰਟਲ ਦਾ ਇਕ ਫ਼ੀਸਦੀ ਵਾਧਾ ਵੀ ਨਹੀਂ ਦਿੱਤਾ। ਚਾਹੀਦਾ ਤਾਂ ਇਹ ਸੀ ਕਿ ਉਹ ਕਣਕ ਦੀ ਪਿਛਲੀ ਕੀਮਤ ਦਾ 4.2 ਫ਼ੀਸਦੀ ਦੇ ਹਿਸਾਬ ਨਾਲ ਵਾਧਾ 108.57 ਰੁਪਏ ਦੇ ਰੂਪ ‘ਚ ਦਿੰਦੀ, ਪਰ ਉਸ ਨੇ ਅਜਿਹਾ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਵਿਰੋਧੀ ਸੀ ਤੇ ਰਹੂਗੀ।