16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਐਸ. ਸੀ ਸਮਾਜ ਦੀ ਤਰੱਕੀ ਲਈ ਕੇਂਦਰ ਸਰਕਾਰ ਵਚਨਬੱਧ-ਲਾਲ ਸਿੰਘ ਆਰੀਆ <br/>

Ad Position 21
No active advertisement
ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਐਸ.ਸੀ.ਮੋਰਚਾ ਦੇ ਰਾਸ਼ਟਰੀ ਪ੍ਰਧਾਨ ਲਾਲ ਸਿੰਘ ਆਰੀਆ ਤੇ ਹੋਰ | ਤਸਵੀਰ-ਸੇਵਕ ਸਿੰਘ <br/> 03-02-2026
ਲੁਧਿਆਣਾ, 2 ਫਰਵਰੀ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਜਲੰਧਰ ਬਾਈਪਾਸ ਸਥਿਤ ਅੰਬੇਡਕਰ ਭਵਨ ਵਿਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਜਨਮ ਦਿਹਾੜੇ ਨੰੂ ਸਮਰਪਿਤ ਸੰਤ ਸਮਾਗਮ ਭਾਵਪੂਰਵਕ ਢੰਗ ਨਾਲ ਕਰਵਾਇਆ ਗਿਆ | ਇਸ ਸਮਾਗਮ ਵਿਚ ਭਾਜਪਾ ਐਸ.ਸੀ.ਮੋਰਚਾ ਦੇ ਰਾਸ਼ਟਰੀ ਪ੍ਰਧਾਨ ਲਾਲ ਸਿੰਘ ਆਰੀਆ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਲਾਲ ਸਿੰਘ ਆਰੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਅਨੁਸੂਚਿਤ ਜਾਤੀ ਸਮਾਜ ਦੀ ਤਰੱਕੀ ਲਈ ਨਿਰੰਤਰ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਸਮਾਜ ਦੇ ਹਰ ਵਰਗ ਨੰੂ ਨਾਲ ਲੈਕੇ ਅੱਗੇ ਵੱਧਣ ਦੀ ਹੈ | ਇਸ ਮੌਕੇ ਸੁੱਚਾ ਰਾਮ ਲੱਦੜ ਸੂਬਾ ਪ੍ਰਦਾਨ ਐਸ.ਸੀ.ਮੋਰਚਾ, ਸੰਤ ਨਿਰਮ ਦਾਸ ਜੋੜੇਵਾਲ, ਸੰਤ ਰਾਮ ਸੇਵਕ, ਸੰਤ ਇੰਦਰ ਦਾਸ, ਸੰਤ ਜੀਰ ਸਿੰਘ, ਸੰਤ ਬੇਗਮਪੁਰ ਹਰਿਆਣਾ ਵਾਲੇ, ਸੰਤ ਰਾਮਦਾਸ ਜੀ ਠੱਕਰਵਲ, ਗੇਜਾਰਾਮ ਵਾਲਮੀਕੀ, ਰਾਜੇਸ਼ ਬਾਗਾ, ਸ਼ੀਤਲ ਅੰਗੂਰਲ, ਰਜਨੀਸ਼ ਧੀਮਾਨ, ਜਸਵੀਰ ਸਿੰਘ, ਪਰਮਜੀਤ ਸਿੰਘ, ਨਰਿੰਦਰ ਕੌਰ, ਅੰਜੂ ਬਾਲਾ, ਅਮਨ ਕੁਮਾਰ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੋਹਣਦੇਈ ਓਸਵਾਲ ਸੁਪਰ ਸਪੈਸ਼ਲਿਟੀ ਹਸਪਤਾਲ ਵਿਖੇ ਟਰਾਮਾ ਪ੍ਰਬੰਧਨ 'ਤੇ ਸੀਐਮਈ <br/> ਅਗਲੀ ਖ਼ਬਰ ਕੇ. ਸੀ. ਡਬਲਿਊ ਵਿਖੇ ਆਈ. ਸੀ. ਐਚ. ਆਰ ਦੁਆਰਾ ਸਪਾਂਸਰ ਕੀਤਾ ਇਕ ਰੋਜਾ ਰਾਸ਼ਟਰੀ ਸੈਮੀਨਾਰ <br/>
Ad Position 24