15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਿਖੇ ''ਵਿਬਜਿਓਰ-ਬਚਪਨ ਦੇ ਰੰਗ'' ਨਾਮਕ ਦੋ ਦਿਨਾਂ ਦਾ ਸ਼ਾਨਦਾਰ ਸਾਲਾਨਾ ਸਮਾਰੋਹ <br/>

Ad Position 21
No active advertisement
ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਿਖੇ ਕਰਵਾਏ ''ਵਿਬਜਿਓਰ-ਬਚਪਨ ਦੇ ਰੰਗ'' ਨਾਮਕ ਦੋ ਦਿਨਾਂ ਦਾ ਸ਼ਾਨਦਾਰ ਸਾਲਾਨਾ ਸਮਾਰੋਹ ਦੌਰਾਨ ਆਪਣੀ ਪੇਸ਼ਕਾਰੀ ਦੇ ਰਹੇ ਵਿਦਿਆਰਥੀ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 05-02-2026
ਫੁੱਲਾਂਵਾਲ, 4 ਫਰਵਰੀ (ਮਨਜੀਤ ਸਿੰਘ ਦੁੱਗਰੀ)-ਡੀ.ਏ.ਵੀ. ਪਬਲਿਕ ਸਕੂਲ, ਪੱਖੋਵਾਲ ਰੋਡ, ਲੁਧਿਆਣਾ ਦੇ ਕਿੰਡਰਗਾਰਟਨ ਵਿੰਗ ਵਲੋਂ 2 ਦਿਨਾਂ ''ਵਿਬਜਿਓਰ-ਬਚਪਨ ਦੇ ਰੰਗ'' ਨਾਮਕ ਦੋ ਦਿਨਾਂ ਦਾ ਸ਼ਾਨਦਾਰ ਸਾਲਾਨਾ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਦੇ ਨਾਲ ਲਗਭਗ 500 ਬੱਚਿਆਂ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੇ ਹਾਜ਼ਰੀ ਭਰੀ | ਸਮਾਗਮ ਦਾ ਉਦਘਾਟਨ ਵੇਦ ਮੰਤਰਾਂ ਅਤੇ ਗਣੇਸ਼ ਵੰਦਨਾ ਨਾਲ ਕੀਤਾ ਗਿਆ, ਜਿਸ ਨਾਲ ਮਾਹੌਲ ਬ੍ਰਹਮ ਭਾਵਨਾਵਾਂ ਨਾਲ ਭਰ ਗਿਆ | ਅਕਾਦਮਿਕ ਸੁਪਰਵਾਈਜ਼ਰ ਸੰਗੀਤਾ ਮੋਹਿੰਦਰੂ ਨੇ ਨੰਨੇ ਬੱਚਿਆਂ ਦੇ ਆਤਮ ਵਿਸ਼ਵਾਸ ਅਤੇ ਉਤਸ਼ਾਹ ਦੀ ਭਰਪੂਰ ਪ੍ਰਸੰਸਾ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਬੱਚਿਆਂ ਦੇ ਮਨ ਦੇ ਵਿਕਾਸ ਵਿਚ ਮਾਤਾ-ਪਿਤਾ ਦੀ ਭੂਮਿਕਾ ਨੂੰ ਬਹੁਤ ਮਹੱਤਵਪੂਰਨ ਦੱਸਿਆ | ਉਨ੍ਹਾਂ ਪਰਿਵਾਰਾਂ ਨੂੰ ਗੁਣਵੱਤਾ ਭਰਪੂਰ ਸਮਾਂ ਬਿਤਾਉਣ, ਡਿਜੀਟਲ ਡੀਟੋਕਸ ਅਪਣਾਉਣ, ਸੰਤੁਲਿਤ ਖੁਰਾਕ ਅਤੇ ਸਰਗਰਮ ਜੀਵਨ ਸ਼ੈਲੀ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਹਸਪਤਾਲ ਨੇ 'ਸੀਡਜ਼ ਆਫ਼ ਹੋਪ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਕੈਂਸਰ ਦਿਵਸ ਮਨਾਇਆ <br/> ਅਗਲੀ ਖ਼ਬਰ ਪੰਜਵਾਂ ਡਾ. ਆਤਮ ਹਮਰਾਹੀ ਯਾਦਗਾਰੀ ਸਨਮਾਨ ਸਮਾਗਮ 11 ਨੂੰ <br/>
Ad Position 24