15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਫੋਰਟਿਸ ਹਸਪਤਾਲ ਨੇ 'ਸੀਡਜ਼ ਆਫ਼ ਹੋਪ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਕੈਂਸਰ ਦਿਵਸ ਮਨਾਇਆ <br/>

Ad Position 21
No active advertisement
ਫੋਰਟਿਸ ਹਸਪਤਾਲ ਵਲੋਂ ਭਾਰਤ ਨਗਰ ਚੌਕ ਵਿਖੇ ਵਿਸ਼ਵ ਕੈਂਸਰ ਦਿਵਸ ਦੇ ਮੌਕੇ 'ਤੇ ਰੁੱਖ ਲਗਾਉਂਦੇ ਹੋਏ ਫੋਰਟਿਸ ਦੇ ਫੈਸਿਲਿਟੀ ਡਾਇਰੈਕਟਰ ਗੁਰਦਰਸ਼ਨ ਸਿੰਘ ਮਾਂਗਟ, ਡਾ. ਦਵਿੰਦਰ ਪੌਲ, ਡਾ. ਅਨੀਸ਼ ਭਾਟੀਆ, ਜਸਪਾਲ ਸਿੰਘ ਤੇ ਹੋਰ | ਤਸਵੀਰ-ਸੇਵਕ ਸਿੰਘ <br/> 05-02-2026
ਲੁਧਿਆਣਾ, 4 ਫਰਵਰੀ (ਡਾ. ਤਰਲੋਚਨ ਸਿੰਘ)-ਵਿਸ਼ਵ ਕੈਂਸਰ ਦਿਵਸ ਨੂੰ ਸਮਰਪਿਤ ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ ਵਲੋਂ ਭਾਰਤ ਨਗਰ ਚੌਕ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਦਾ ਮਕਸਦ ਕੈਂਸਰ ਬਾਰੇ ਜਾਗਰੂਕਤਾ ਫੈਲਾਉਣਾ, ਵਾਤਾਵਰਨ ਦੀ ਸੰਭਾਲ ਕਰਨਾ ਅਤੇ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਮੁਹਿੰਮ ਦੀ ਥੀਮ ਸੀ ''ਕੈਂਸਰ ਮੁਕਤ ਭਵਿੱਖ ਲਈ ਆਸ ਦੇ ਬੀਜ'' | ਇਸ ਮੁਹਿੰਮ ਰਾਹੀਂ ਦੱਸਿਆ ਗਿਆ ਕਿ ਵਾਤਾਵਰਨ ਅਤੇ ਸਿਹਤ ਇਕ-ਦੂਜੇ ਨਾਲ ਜੁੜੇ ਹੋਏ ਹਨ | ਰੁੱਖ ਲਗਾਉਣ ਨਾਲ ਹਵਾ ਸਾਫ਼ ਹੁੰਦੀ ਹੈ, ਪ੍ਰਦੂਸ਼ਣ ਘਟਦਾ ਹੈ ਅਤੇ ਲੋਕਾਂ ਨੂੰ ਸਿਹਤਮੰਦ ਮਾਹੌਲ ਮਿਲਦਾ ਹੈ | ਇਸ ਮੌਕੇ ਫੋਰਟਿਸ ਹਸਪਤਾਲ ਦੇ ਫੈਸਿਲਿਟੀ ਡਾਇਰੈਕਟਰ ਗੁਰਦਰਸ਼ਨ ਸਿੰਘ ਮਾਂਗਟ ਨੇ ਕਿਹਾ ਕਿ ਫੋਰਟਿਸ ਸਿਰਫ਼ ਇਲਾਜ ਤੱਕ ਸੀਮਤ ਨਹੀਂ ਹੈ, ਸਗੋਂ ਸਮਾਜ ਅਤੇ ਵਾਤਾਵਰਨ ਲਈ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ | ਇਸ ਮੌਕੇ ਓਾਕੋਲੋਜੀ ਵਿਭਾਗ ਦੇ ਡਾ. ਦਵਿੰਦਰ ਪੌਲ ਅਤੇ ਡਾ. ਅਨਿਸ਼ ਭਾਟੀਆ ਨੇ ਕੈਂਸਰ ਦੀ ਜਲਦੀ ਪਛਾਣ ਅਤੇ ਸਹੀ ਜੀਵਨਸ਼ੈਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਤੰਬਾਕੂ ਤੋਂ ਦੂਰ ਰਹਿਣਾ, ਨਿਯਮਤ ਜਾਂਚ ਕਰਵਾਉਣਾ, ਸਿਹਤਮੰਦ ਜੀਵਨ ਅਪਣਾਉਣਾ ਅਤੇ ਸਾਫ਼ ਵਾਤਾਵਰਨ ਵਿਚ ਰਹਿਣਾ ਕੈਂਸਰ ਦੇ ਖ਼ਤਰੇ ਨੂੰ ਘਟਾ ਸਕਦਾ ਹੈ | ਇਸ ਮੌਕੇ ਡਾਕਟਰਾਂ, ਸਟਾਫ਼ ਮੈਂਬਰਾਂ ਅਤੇ ਸਵੈਛਿਕ ਸੇਵਕਾਂ ਨੇ ਕੈਂਸਰ ਦੇ ਖ਼ਿਲਾਫ਼ ਇਕਜੁੱਟਤਾ ਦਿਖਾਉਣ ਲਈ ਜ਼ਾਮਨੀ ਰੰਗ ਦੇ ਕੱਪੜੇ ਪਹਿਨੇ ਅਤੇ ਸਿਹਤਮੰਦ, ਕੈਂਸਰ-ਮੁਕਤ ਭਵਿੱਖ ਦਾ ਸੰਕਲਪ ਲਿਆ |

Ad Position 22
No active advertisement
ਪਿਛਲੀ ਖ਼ਬਰ ਐਸ. ਸੀ. ਡੀ. ਸਰਕਾਰੀ ਕਾਲਜ, ਵਿਚ ਐਂਟੀ-ਡਰੱਗ ਵਾਰੀਅਰ ਸਿਖਲਾਈ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਿਖੇ ''ਵਿਬਜਿਓਰ-ਬਚਪਨ ਦੇ ਰੰਗ'' ਨਾਮਕ ਦੋ ਦਿਨਾਂ ਦਾ ਸ਼ਾਨਦਾਰ ਸਾਲਾਨਾ ਸਮਾਰ...
Ad Position 24