15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਐਸ. ਸੀ. ਡੀ. ਸਰਕਾਰੀ ਕਾਲਜ, ਵਿਚ ਐਂਟੀ-ਡਰੱਗ ਵਾਰੀਅਰ ਸਿਖਲਾਈ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਐਂਟੀ ਡਰੱਗ ਵਾਰੀਅਰ ਸਿਖਲਾਈ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮਾਹਿਰ | ਅਜੀਤ ਤਸਵੀਰ <br/> 05-02-2026
ਲੁਧਿਆਣਾ, 4 ਫਰਵਰੀ (ਜਸਵਿੰਦਰ ਸਿੰਘ)-ਪੰਜਾਬ ਸਰਕਾਰ ਦੇ ''ਯੁੱਧ ਨਸ਼ਿਆਂ ਵਿਰੁੱਧ'' ਅਭਿਆਨ ਅਧੀਨ ਐਸ.ਸੀ.ਡੀ. ਸਰਕਾਰੀ ਕਾਲਜ ਵਿਚ ਵਿਦਿਆਰਥੀਆਂ ਲਈ ਇਕ ਦਿਨਾ ਐਂਟੀ-ਡਰੱਗ ਵਾਰੀਅਰ ਸਿਖਲਾਈ ਪ੍ਰੋਗਰਾਮ ਕਾਲਜ ਦੇ ਬੱਡੀ ਗਰੁੱਪ ਵਲੋਂ ਵਿਦਿਆਰਥੀ ਕੌਂਸਲ, ਐਨ.ਸੀ.ਸੀ., ਐਨ.ਐੱਸ.ਐੱਸ. ਯੂਨਿਟ, ਰੈਡ ਰਿਬਨ ਕਲੱਬ, ਰੈਡ ਕਰਾਸ ਸੋਸਾਇਟੀ ਅਤੇ ਯੂਥ ਸਰਵਿਸਿਜ਼ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ | ਪਿ੍ੰਸੀਪਲ ਡਾਕਟਰ ਸੰਧੂ ਨੇ ਨਸ਼ਾ ਮੁਕਤੀ ਵੱਲ ਲੈ ਜਾਣ ਵਿਚ ਸਕਿਸ਼ਣ ਸੰਸਥਾਵਾਂ ਦੀ ਭੂਮਿਕਾ ਉਤੇ ਜ਼ੋਰ ਦਿੱਤਾ | ਇਸ ਪ੍ਰੋਗਰਾਮ ਦੇ ਸਰੋਤ ਵਿਅਕਤੀ ਪ੍ਰੋ. (ਸੇਵਾ-ਨਿਵਿ੍ਤ) ਸਿਮਰਨ ਕੰਗ ਸਿੱਧੂ, ਪ੍ਰਸਿੱਧ ਸਮਾਜ ਸ਼ਾਸਤਰੀ ਪੀਏਯੂ ਅਤੇ ਡਾ. ਅਰਵਿੰਦ ਗੋਯਲ, ਨੋਡਲ ਮਨੋਚਿਕਿਤਸਕ, ਐਂਟੀ-ਡਰੱਗ ਮਿਸ਼ਨ, ਲੁਧਿਆਣਾ ਸਨ | ਪ੍ਰੋ. ਸਿਮਰਨ ਕੰਗ ਸਿੱਧੂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਰਚਨਾਤਮਕਤਾ, ਕਲਾ ਅਤੇ ਖੇਡਾਂ ਵਰਗੀਆਂ ਸਕਾਰਾਤਮਕ ਜੀਵਨ ਚੋਣਾਂ ਦੀ ਮਹੱਤਤਾ ਉਤੇ ਰੋਸ਼ਨੀ ਪਾਈ | ਡਾ. ਅਰਵਿੰਦ ਗੋਯਲ ਨੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਪਹਲਾਂ ਅਤੇ ਡੀ-ਐਡੀਕਸ਼ਨ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ | ਪ੍ਰੋ. ਪਰਵਿੰਦਰ ਕੁਮਾਰ, ਕਨਵੀਨਰ, ਬੱਡੀ ਗਰੁੱਪ ਨੇ ਨਸ਼ਾ ਸੇਵਨ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦੇ ਆਪਸੀ ਸੰਬੰਧ ਬਾਰੇ ਚਰਚਾ ਕੀਤੀ | ਇਸ ਮੌਕੇ ਡਾ. ਸੌਰਭ ਕੁਮਾਰ, ਇੰਚਾਰਜ, ਐਨ.ਐੱਸ.ਐੱਸ. ਯੂਨਿਟ; ਪ੍ਰੋ. ਸਰੀਕਾ ਪ੍ਰਾਸ਼ਰ, ਇੰਚਾਰਜ, ਐਨ.ਸੀ.ਸੀ. ਏਅਰ ਵਿਾਗ; ਪ੍ਰੋ. ਸਤਨਾਮ ਵਾਹਿਦ, ਕਨਵੀਨਰ, ਵਿਦਿਆਰਥੀ ਕੌਂਸਲ; ਪ੍ਰੋ. ਰੀਨਾ ਢਾਂਡਾ, ਕਨਵੀਨਰ, ਰੈਡ ਰਿਬਨ ਕਲੱਬ; ਡਾ. ਸੁਰਾਜ ਕੁਮਾਰ, ਕਨਵੀਨਰ, ਯੂਥ ਸਰਵਿਸਿਜ਼ ਕਲੱਬ ਅਤੇ ਪ੍ਰੋ. ਸੁਨੀਤਾ, ਕਨਵੀਨਰ, ਰੈਡ ਕਰਾਸ ਸੋਸਾਇਟੀ ਹਾਜ਼ਰ ਸਨ ਅਤੇ ਉਨ੍ਹਾਂ ਨੇ ਪ੍ਰੋਗਰਾਮ ਦੀ ਸੁਚਾਰੂ ਪ੍ਰਬੰਧਨਾ ਵਿਚ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਵਿਆਹੁਤਾ 'ਤੇ ਅੰਨ੍ਹਾ ਤਸ਼ੱਦਦ ਕਰਨ ਵਾਲੇ ਪਤੀ ਸਮੇਤ ਚਾਰ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਫੋਰਟਿਸ ਹਸਪਤਾਲ ਨੇ 'ਸੀਡਜ਼ ਆਫ਼ ਹੋਪ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਕੈਂਸਰ ਦਿਵਸ ਮਨਾਇਆ <br/>
Ad Position 24