21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਕਲਯੁਗ ਵਿਚ ਮਾਂ ਬਗਲਾਮੁਖੀ ਦੀ ਪੂਜਾ ਬਹੁਤ ਫਲਦਾਇਕ ਹੈ-ਮਹੰਤ ਪ੍ਰਵੀਨ

Ad Position 21
No active advertisement
ਅਜੀਤ ਡੈਸਕ 06-02-2026

ਲੁਧਿਆਣਾ, 5 ਫਰਵਰੀ (ਪਰਮਿੰਦਰ ਸਿੰਘ ਆਹੂਜਾ)-11 ਫਰਵਰੀ ਤੋਂ 21 ਫਰਵਰੀ, 2026 ਤੱਕ ਪੱਖੋਵਾਲ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ 243 ਘੰਟੇ ਦਾ ਅਖੰਡ ਮਹਾਂਯੱਗ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈਕੇ ਦੇਸ਼ ਭਰ ਵਿਚ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਧਾਮ ਦੇ ਸੇਵਕ ਦੇਸ਼ ਭਰ ਦੇ ਪਤਵੰਤਿਆਂ ਨੂੰ ਮਹਾਂਯੱਗ ਲਈ ਸੱਦਾ ਪੱਤਰ ਦੇ ਰਹੇ ਹਨ¢ ਉਪਰੋਕਤ ਜਾਣਕਾਰੀ ਧਾਮ ਦੇ ਮੁਖੀ ਮਹੰਤ ਪ੍ਰਵੀਨ ਨੇ ਮਾਲੇਰਕੋਟਲਾ ਦੇ ਐਸ.ਐਸ.ਪੀ. ਗਗਨ ਅਜੀਤ ਸਿੰਘ, ਸ਼੍ਰੀਨਾਥ ਸੀਨਕੋਟਸ ਪ੍ਰਾਈਵੇਟ ਲਿਮ. ਦੇ ਸੰਦੀਪ ਗੁਪਤਾ ਅਤੇ ਮਾਂ ਬਗਲਾਮੁਖੀ ਦੇ ਸ਼ਰਧਾਲੂਆਂ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਸਾਂਝੀ ਕੀਤੀ¢ ਅਖੰਡ ਮਹਾਂਯੱਗ ਦੀ ਮਹੱਤਤਾ ਬਾਰੇ ਦੱਸਦੇ ਹੋਏ ਮਹੰਤ ਪ੍ਰਵੀਨ ਨੇ ਕਿਹਾ ਕਿ ਕਲਯੁਗ ਵਿਚ ਮਾਂ ਬਗਲਾਮੁਖੀ ਦੀ ਪੂਜਾ ਅਤੇ ਪ੍ਰਾਰਥਨਾ ਕਰਨਾ ਬਹੁਤ ਫਲਦਾਇਕ ਹੁੰਦਾ ਹੈ¢ ਮਾਂ ਬਗਲਾਮੁਖੀ ਯੱਗ ਵਿਚ ਭੇਟ ਚੜ੍ਹਾਉਣ ਨਾਲ ਬੋਲਣ ਦੀ ਸ਼ਕਤੀ ਅਤੇ ਕਾਨੂੰਨੀ ਮਾਮਲਿਆਂ ਵਿਚ ਜਿੱਤ ਮਿਲਦੀ ਹੈ¢ ਧਾਮ ਦੇ ਮੁੱਖ ਸੇਵਾਦਾਰ ਮਨਪ੍ਰੀਤ ਛੱਤਵਾਲ ਨੇ ਕਿਹਾ ਕਿ ਦੇਸ਼ ਭਰ ਤੋਂ ਮਾਂ ਬਗਲਾਮੁਖੀ ਦੇ ਸ਼ਰਧਾਲੂ ਧਾਮ ਦੇ ਦਰਸ਼ਨ ਕਰ ਰਹੇ ਹਨ ਅਤੇ ਅਖੰਡ ਮਹਾਂਯੱਗ ਵਿਚ ਸੇਵਾ ਕਰਨ ਦਾ ਅਧਿਕਾਰ ਪ੍ਰਾਪਤ ਕਰ ਰਹੇ ਹਨ¢ ਅਖੰਡ ਮਹਾਂਯੱਗ ਲਈ ਵਿਸ਼ਾਲ ਪੰਡਾਲ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ¢ ਸੇਵਕ ਨਵਨਜੋਤ ਛੱਤਵਾਲ, ਕਰਨ ਸ਼ਾਂਡਿਲਿਆ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਦਿਨੇਸ਼ ਰੱਲੀ, ਵਰੁਣ ਜੈਨ ਨੇ ਕਿਹਾ ਕਿ ਇਹ ਮਹਾਂਯੱਗ ਦੁਨੀਆ ਵਿਚ ਸਦਭਾਵਨਾ ਦਾ ਸੰਦੇਸ਼ ਫੈਲਾਏਗਾ¢ ਉਨ੍ਹਾਂ ਕਿਹਾ ਕਿ ਮਹਿਲਾ ਸ਼ਰਧਾਲੂਆਂ ਨੂੰ ਵੀ ਅਖੰਡ ਮਹਾਂਯੱਗ ਵਿਚ ਸੇਵਾ ਕਰਨ ਦਾ ਅਧਿਕਾਰ ਮਿਲ ਰਿਹਾ ਹੈ¢ ਇਸ ਮÏਕੇ ਮੋਹਿਤ ਸੂਦ, ਰਾਣਾ ਰਣਜੀਤ ਸਿੰਘ, ਪ੍ਰਸ਼ੋਤਮ ਚÏਧਰੀ, ਬੌਬੀ ਮੱਕੜ, ਗੁਨੀਤ ਖੇੜਾ, ਗÏਤਮ ਸਚਦੇਵਾ, ਨਰਿੰਦਰ ਮਹਾਜਨ, ਇਕਬਾਲ ਸਿੰਘ, ਵਰੁਣ ਦੱਤ, ਅਜੈ ਜੈਨ, ਰਾਹੁਲ ਅਤੇ ਹੋਰ ਵੀ ਮÏਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਚੋਰਾਂ ਵਲੋਂ ਗੁਰਦੁਆਰਾ ਢੰਡਾਰੀ ਖੁਰਦ 'ਚ ਗੋਲਕ ਦਾ ਤਾਲਾ ਤੋੜ ਕੇ 50 ਹਜ਼ਾਰ ਦੀ ਨਕਦੀ ਚੋਰੀ <br/> ਅਗਲੀ ਖ਼ਬਰ ਐਡਵੋਕੇਟ ਧਾਲੀਵਾਲ ਦੀ ਅਗਵਾਈ ਹੇਠ ਯੂਥ ਕਾਂਗਰਸ ਵਲੋਂ ਕੇਂਦਰੀ ਮੰਤਰੀ ਬਿੱਟੂ ਦੀ ਕੋਠੀ ਦਾ ਘਿਰਾਓ <br/>
Ad Position 24