21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਤੇਜ਼ ਰਫ਼ਤਾਰ ਕਾਰ ਐਕਟਿਵਾ ਨਾਲ ਟਕਰਾਈ, ਐਕਟਿਵਾ ਸਵਾਰ ਗੰਭੀਰ ਜ਼ਖਮੀ <br/>

Ad Position 21
No active advertisement
ਸਰਦਾਰੀ ਲਾਲ ਕਪੂਰ ਮਾਰਗ 'ਤੇ ਤੇਜ਼ ਰਫ਼ਤਾਰ ਕਾਰ ਦੀ ਐਕਟਿਵਾ ਨਾਲ ਹੋਈ ਟੱਕਰ ਹੋਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਕਾਰ ਨੂੰ ਟੋਹ ਕਰਕੇ ਲਿਜਾ ਰਹੀ ਪੁਲਿਸ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 06-02-2026
ਫੁੱਲਾਂਵਾਲ, 5 ਫਰਵਰੀ (ਮਨਜੀਤ ਸਿੰਘ ਦੁੱਗਰੀ)-ਸਰਦਾਰੀ ਲਾਲ ਕਪੂਰ ਮਾਰਗ 'ਤੇ ਲੋਧੀ ਕਲੱਬ ਨੇੜੇ ਪੈਂਦੇ ਰੇਲਵੇ ਅੰਡਰ ਪਾਥ ਤੋਂ ਫੁੱਲਾਂਵਾਲ ਚੌਂਕ ਨੂੰ ਜਾਂਦੀ ਸੜਕ 'ਤੇ ਅੱਜ ਇਕ ਤੇਜ਼ ਰਫ਼ਤਾਰ ਕਾਰ ਕੀਆ ਸੋਨੈਟ ਪੀ.ਬੀ. 10 ਕੇ.ਜੀ. 7749 ਨੇ ਇਕ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ | ਟੱਕਰ ਏਨੀ ਜ਼ਬਰਦਸਤ ਸੀ ਐਕਟਿਵਾ ਅਤੇ ਕਾਰ ਦੇ ਅਗਲੇ ਪਾਸਿਓਾ ਪਰਖੱਚੇ ਉੱਡ ਗਏ, ਕਾਰ ਦੇ ਸੇਫ਼ਟੀ ਗ਼ੁਬਾਰੇ ਖੁੱਲ ਜਾਣ ਕਰਕੇ ਕਾਰ ਚਾਲਕ ਮਹਿਲਾ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਤੇ ਉਸ ਦਾ ਬਚਾਅ ਹੋ ਗਿਆ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਸਪੀਡ ਏਨੀ ਜ਼ਿਆਦਾ ਸੀ ਕਿ ਕਾਰ ਚਾਲਕ ਮਹਿਲਾ ਇਸ ਤੋਂ ਆਪਣਾ ਸੰਤੁਲਨ ਗਵਾ ਬੈਠੀ ਅਤੇ ਇਹ ਸੜਕ 'ਤੇ ਅੱਗੇ ਜਾ ਰਹੀ ਐਕਟਿਵਾ ਨਾਲ ਟਕਰਾ ਗਈ, ਜਿਸ ਨਾਲ ਐਕਟਿਵਾ ਸਵਾਰ ਜਿਸ ਦੇ ਹੈਲਮਟ ਪਾਇਆਂ ਸੀ ਟੱਕਰ ਤੋਂ ਬਾਅਦ ਸੜਕ 'ਤੇ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਰਘੁਬੀਰ ਹਸਪਤਾਲ ਲਿਜਾਇਆ ਗਿਆ ਅਤੇ ਮੌਕੇ 'ਤੇ ਸ਼ਹੀਦ ਭਗਤ ਸਿੰਘ ਨਗਰ ਚੌਂਕੀ ਤੋਂ ਆਪਣੀ ਟੀਮ ਸਮੇਤ ਪਹੁੰਚੇ ਸਹਾਇਕ ਥਾਣੇਦਾਰ ਅਵਤਾਰ ਸਿੰਘ ਬੁਰੀ ਤਰ੍ਹਾਂ ਨੁਕਸਾਨੀ ਕਾਰ ਅਤੇ ਐਕਟਿਵਾ ਨੂੰ ਟੋਹ ਕਰਕੇ ਚੌਕੀ ਲੈ ਗਏ |

Ad Position 22
No active advertisement
ਪਿਛਲੀ ਖ਼ਬਰ ਸਾਈਬਰ ਕ੍ਰਾਈਮ ਪੁਲਿਸ ਨੇ ਆਨਲਾਈਨ ਸੱਟੇਬਾਜ਼ੀ ਕਰਨ ਦੇ ਮਾਮਲੇ ਵਿਚ ਨੌਜਵਾਨ ਖ਼ਿਲਾਫ਼ ਕੀਤਾ ਕੇਸ ਦਰਜ <br/> ਅਗਲੀ ਖ਼ਬਰ ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਪਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ <br/>
Ad Position 24