ਲੁਧਿਆਣਾ, 5 ਫ਼ਰਵਰੀ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਵਿਚ ਵੱਡੇ ਪ੍ਰਸ਼ਾਸਕੀ ਕਦਮ ਦੀ ਤਿਆਰੀ ਕਰ ਲਈ ਗਈ ਹੈ | ਜ਼ੋਨ-ਡੀ. ਵਿਚ ਬਿਲਡਿੰਗ ਬਰਾਂਚ ਨਾਲ ਹੋਈ ਪਹਿਲੀ ਇੰਟਰਡਕਸ਼ਨਰੀ ਮੀਟਿੰਗ ਦੌਰਾਨ ਸਪਸ਼ਟ ਕੀਤਾ ਗਿਆ ਕਿ ਬਿਲਡਿੰਗ ਇੰਸਪੈਕਟਰਾਂ ਅਤੇ ਹੈੱਡ ਡਰਾਫਟਸਮੈਨ ਕੋਲੋਂ ਸੀਡੀਸੀ ਚਾਰਜ ਵਾਪਸ ਲਏ ਜਾਣਗੇ ਅਤੇ ਹੁਣ ਇਹ ਜ਼ਿੰਮੇਵਾਰੀ ਪੱਕੇ ਏ.ਟੀ.ਪੀ. ਸੰਭਾਲਣਗੇ¢ ਮੀਟਿੰਗ ਵਿਚ ਐਡੀਸ਼ਨਲ ਕਮਿਸ਼ਨਰ ਤੇ ਬਿਲਡਿੰਗ ਬਰਾਂਚ ਇੰਚਾਰਜ ਪਰਮਪਾਲ ਖੈਹਰਾ, ਐਮ.ਟੀ.ਪੀ. ਵਿਜੈ ਕੁਮਾਰ ਅਤੇ ਸਾਰੇ ਏ.ਟੀ.ਪੀ. ਮÏਜੂਦ ਰਹੇ | ਇਸ ਮÏਕੇ ਬਿਲਡਿੰਗ ਬਰਾਂਚ ਦੀ ਰਿਕਵਰੀ ਤੇਜ਼ ਕਰਨ, ਲੋਕਲ ਗਵਰਨਮੈਂਟ ਦੇ ਸੀ.ਵੀ.ਓ. ਸੈਲ ਨਾਲ ਜੁੜੀਆਂ ਲੰਬਿਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਅਤੇ ਟੀਮ ਵਜੋਂ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ¢ ਜ਼ਿਕਰਯੋਗ ਹੈ ਕਿ ਪਹਿਲਾਂ ਵਿਧਾਇਕਾਂ ਦੀ ਸਿਫ਼ਾਰਸ਼ 'ਤੇ ਦਿੱਤੇ ਗਏ ਸੀਡੀਸੀ ਚਾਰਜ ਲੰਬੇ ਸਮੇਂ ਤੋਂ ਵਿਵਾਦਾਂ ਵਿਚ ਰਹੇ ਹਨ ਅਤੇ ਲਗਾਤਾਰ ਸ਼ਿਕਾਇਤਾਂ ਆਉਣ ਤੋਂ ਬਾਅਦ ਹੁਣ ਇਸ ਮਾਮਲੇ 'ਚ ਸਖ਼ਤ ਐਕਸ਼ਨ ਸ਼ੁਰੂ ਕੀਤਾ ਗਿਆ ਹੈ¢