22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ 15 ਮਾਰਚ ਨੂੰ ਵਿਜੇ ਕੁਮਾਰ ਦੱਤਾ ਮੁੱਖ ਚੋਣ ਅਧਿਕਾਰੀ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 06-02-2026
ਲੁਧਿਆਣਾ, 5 ਫ਼ਰਵਰੀ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਲੇਖਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਦੀ ਸ਼੍ਰੋਮਣੀ ਸੰਸਥਾ ਹੈ¢ ਹਰ ਦੋ ਸਾਲ ਬਾਅਦ ਇਸ ਦੀ ਚੋਣ ਹੁੰਦੀ ਹੈ¢ ਇਸ ਵਾਰ ਚੋਣ 15 ਮਾਰਚ, 2026 ਨੂੰ ਸਵੇਰੇ 8.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਪੰਜਾਬੀ ਭਵਨ ਵਿਖੇ ਹੋਵੇਗੀ¢ ਉਪਰੋਕਤ ਜਾਣਕਾਰੀ ਦਿੰਦਿਆਂ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅਕਾਦਮੀ ਦੇ ਸਮੂਹ ਮੈਂਬਰਾਂ ਤੋਂ ਮਿਲੇ ਭਰਪੂਰ ਸਹਿਯੋਗ ਸਦਕਾ ਸਾਡੀ ਟੀਮ ਨੇ ਇਨ੍ਹਾਂ ਦੋ ਸਾਲਾਂ ਵਿਚ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ¢ ਇਸ ਵਾਰ 2026-2028 ਦੀ ਚੋਣ ਕਰਵਾਉਣ ਲਈ ਜਨਰਲ ਕੌਂਸਲ ਵਲੋਂ ਸਰਬਸੰਮਤੀ ਨਾਲ ਵਿਜੇ ਕੁਮਾਰ ਦੱਤਾ ਨੂੰ ਮੁੱਖ ਚੋਣ ਅਧਿਕਾਰੀ ਬਣਾਇਆ ਗਿਆ ਹੈ¢ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਚੋਣ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਦਮੀ ਦੇ ਮੈਂਬਰਾਂ ਵਲੋਂ ਹਰ ਦੋ ਸਾਲ ਬਾਅਦ ਵੋਟਾਂ ਪਾ ਕੇ ਇਕ ਪ੍ਰਧਾਨ, ਇਕ ਸੀਨੀਅਰ ਮੀਤ ਪ੍ਰਧਾਨ, ਪੰਜ ਮੀਤ ਪ੍ਰਧਾਨ (ਜਿਨ੍ਹਾਂ ਵਿਚੋਂ ਇਕ ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰਲੇ ਮੈਂਬਰਾਂ ਵਿਚੋਂ ਹੋਵੇਗਾ), ਇਕ ਜਨਰਲ ਸਕੱਤਰ ਅਤੇ ਪੰਦਰਾਂ ਮੈਂਬਰ ਪ੍ਰਬੰਧਕੀ ਬੋਰਡ ਦੇ ਚੁਣੇ ਜਾਣੇ ਹਨ¢ ਉਨ੍ਹਾਂ ਦੱਸਿਆ ਪ੍ਰਬੰਧਕੀ ਬੋਰਡ ਦੇ 15 ਮੈਂਬਰਾਂ ਵਿਚੋਂ ਘੱਟੋ ਘੱਟ ਇਕ ਮੈਂਬਰ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਇਕ ਮੈਂਬਰ ਬਾਕੀ ਭਾਰਤ ਵਿਚੋਂ ਅਤੇ ਦੋ ਇਸਤ੍ਰੀਆਂ ਵਿਚੋਂ ਹੋਣਗੇ ¢ ਉਨ੍ਹਾਂ ਚੋਣ ਪ੍ਰਕਿਰਿਆ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਵਿਚ ਭਾਗ ਲੈਣ ਵਾਲੇ ਉਮੀਦਵਾਰ 24 ਫ਼ਰਵਰੀ ਤੋਂ 28 ਫ਼ਰਵਰੀ, ਸ਼ਾਮ 4.00 ਵਜੇ ਤੱਕ ਮੁੱਖ ਚੋਣ ਅਧਿਕਾਰੀ ਵਿਜੇ ਕੁਮਾਰ ਦੱਤਾ ਨੂੰ ਆਪਣੇ ਨਾਮਜ਼ਦਗੀ ਪੱਤਰ ਪੁੱਜਦੇ ਕਰ ਸਕਦੇ ਹਨ¢ 1 ਮਾਰਚ ਨੂੰ 11.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਪੰਜਾਬੀ ਭਵਨ ਦੇ ਦਫ਼ਤਰ 'ਚ ਹੋਵੇਗੀ¢ ਜੋ ਉਮੀਦਵਾਰ ਚੋਣ ਨਹੀਂ ਲੜਨਾ ਚਾਹੁਣਗੇ ਉਹ 5 ਮਾਰਚ ਨੂੰ ਸ਼ਾਮ 3.00 ਵਜੇ ਤੱਕ ਆਪਣਾ ਨਾਮ ਵਾਪਸ ਲੈ ਸਕਦੇ ਹਨ¢ ਉਮੀਦਵਾਰੀਆਂ ਬਾਰੇ ਜੇ ਕੋਈ ਇਤਰਾਜ਼ ਹੋਵੇ ਤਾਂ ਉਹ ਵੀ ਉਸੇ ਦਿਨ ਸ਼ਾਮ 3.00 ਵਜੇ ਤੱਕ ਕੀਤੇ ਜਾ ਸਕਦੇ ਹਨ¢ ਉਪਰੰਤ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਜਾਵੇਗੀ ¢

Ad Position 22
No active advertisement
ਪਿਛਲੀ ਖ਼ਬਰ ਵਾਹਿਗੁਰੂ ਅਕੈਡਮੀ ਵੱਲੋਂ ਆਈਲੈਟਸ, ਪੀ. ਟੀ. ਈ. 'ਤੇ 85 ਫ਼ੀਸਦੀ ਡਿਸਕਾਊਾਟ <br/> ਅਗਲੀ ਖ਼ਬਰ ਲੁਧਿਆਣਾ ਵਿਚ 7 ਰੋਜ਼ਾ 'ਯੁਵਾ ਆਪਦਾ ਮਿੱਤਰ' ਸਿਖਲਾਈ ਕੈਂਪ ਸਫਲਤਾਪੂਰਵਕ ਸੰਪੰਨ
Ad Position 24