28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਚਾਰ ਰੋਜ਼ਾ ਗਮਸਾ ਐਕਸਪੋ-2026 ਦੀ ਸਾਨੋ-ਸ਼ੌਕਤ ਨਾਲ ਹੋਈ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 07-02-2026
ਲੁਧਿਆਣਾ, 6 ਫਰਵਰੀ (ਜਤਿੰਦਰ ਭੰਬੀ)-ਗਮਸਾ ਮਸ਼ੀਨਰੀ ਮੈਨੰੂਫੈਕਚਰਜ ਐਂਡ ਸਪਲਾਇਰਜ ਐਸੋਸੀਏਸਨ (ਗਮਸਾ) ਵਲੋਂ ਚਾਰ ਰੋਜ਼ਾ ਗਮਸਾ ਐਕਸਪੋ-2026 ਦੀ ਬਹਾਦਰ ਕੇ ਰੋਡ ਸਥਿਤ ਦਾਣਾ ਮੰਡੀ ਵਿਖੇ ਸ਼ੁਰੂਆਤ ਕੀਤੀ ਗਈ | ਇਸ ਚਾਰ ਰੋਜ਼ਾ ਐਕਸਪੋ ਵਿਚ ਪਹਿਲੇ ਹੀ ਦਿਨ ਵੱਡੀ ਗਿਣਤੀ ਵਿਚ ਪ੍ਰਦਰਸ਼ਕ ਅਤੇ ਦਰਸ਼ਕਾਂ ਦਾ ਇਕੱਠ ਦੇਖਣ ਨੂੰ ਮਿਲਿਆ | ਇਸ ਗਮਸਾ ਐਕਸਪੋ-2026 ਦਾ ਉਦਘਾਟਨ ਵਿਧਾਇਕ ਮਦਨ ਲਾਲ ਬੱਗਾ, ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਤੇ ਪ੍ਰਬੰਧਕਾਂ ਵਲੋਂ ਕੀਤਾ ਗਿਆ | ਇਸ ਸਬੰਧੀ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ 9 ਵਰਵਰੀ ਤੱਕ ਚੱਲਣ ਵਾਲੀ ਇਸ ਪ੍ਰਦਰਸ਼ਨੀ ਵਿਚ ਹੋਜ਼ਰੀ ਨਾਲ ਸਬੰਧਿਤ ਕਾਰੋਬਾਰੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨਗੇ | ਗਮਸਾ ਦੇ ਚੇਅਰਮੈਨ ਰਾਮ ਕ੍ਰਿਸ਼ਨ ਅਤੇ ਪ੍ਰਧਾਨ ਗੁਰਜੀਤ ਸਿੰਘ ਕੇਪੀ ਨੇ ਦੱਸਿਆ ਕਿ ਟੈਕਨੋਲੋਜੀ, ਨਵੀਨਤਾ ਅਤੇ ਉਤਪਾਦਨ ਕੁਸ਼ਲਤਾ ਦਾ ਵਿਸ਼ਾਲ ਪ੍ਰਦਰਸਨ ਇਕੋ ਛੱਤ ਹੇਠ ਦੇਖਣ ਨੂੰ ਮਿਲੇਗਾ | ਉਨ੍ਹਾਂ ਕਿਹਾ ਕਿ ਗਮਸਾ ਐਕਸਪੋ-2026 ਨਾਲ ਨਾ ਸਿਰਫ ਘਰੇਲੂ ਟੈਕਸਟਾਈਲ ਉਦਯੋਗ ਨੂੰ ਮਜ਼ਬੂਤੀ ਮਿਲੇਗੀ, ਸਗੋਂ ਨਿਰਯਾਤ ਵਧਾਉਣ ਅਤੇ ਰੋਜਗਾਰ ਸਿਰਜਣ ਵਿਚ ਵੀ ਵੱਡਾ ਯੋਗਦਾਨ ਮਿਲੇਗਾ | ਉਨ੍ਹਾਂ ਦੱਸਿਆ ਕਿ ਭਾਰਤ ਸਮੇਤ ਕਈ ਦੇਸ਼ਾਂ ਦੀਆਂ ਪ੍ਰਸਿੱਧ ਗਾਰਮੈਂਟ ਮਸ਼ੀਨਰੀ ਕੰਪਨੀਆਂ ਹਿੱਸਾ ਲੈਣਗੀਆਂ, ਜੋ ਟੈਕਸਟਾਈਲ ਉਦਯੋਗ ਲਈ ਨਵੀਨਤਮ ਅਤੇ ਅਤਿ-ਅਧੁਨਿਕ ਤਕਨੀਕਾਂ ਦਾ ਪ੍ਰਦਰਸ਼ਨ ਕਰਨਗੀਆਂ | ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਖਰੀਦਦਾਰਾਂ ਦੀ ਮੌਜੂਦਗੀ ਲੁਧਿਆਣਾ ਨੂੰ ਇਕ ਵਾਰ ਫਿਰ ਟੈਕਸਟਾਈਲ ਬਿਜਨਸ ਹੱਬ ਵਜੋਂ ਸਥਾਪਿਤ ਕਰਨ ਵਿਚ ਮਦਦਗਾਰ ਸਾਬਤ ਹੋਵੇਗੀ | ਪ੍ਰਬੰਧਕਾਂ ਅਨੁਸਾਰ ਇਹ ਐਕਸਪੋ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਐਡਵਾਂਸ ਐਕਸਪੋ ਸਾਬਿਤ ਹੋਵੇਗੀ | ਇਸਦੇ ਨਾਲ ਹੀ ਟੈਕਨੀਕਲ ਐਕਸਪਰਟਸ, ਉਦਯੋਗਕ ਅਗੂ ਅਤੇ ਦੇਸ਼-ਵਿਦੇਸ਼ ਤੋਂ ਆਏ ਖਰੀਦਦਾਰ ਵੀ ਐਕਸਪੋ 'ਚ ਹਿੱਸਾ ਲੈ ਰਹੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਗਮਸਾ ਐਕਸਪੋ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਟੈਕਸਟਾਈਲ ਉਦਯੋਗ 'ਚ ਕੱਪੜੇ ਦੀ ਧਾਗੇ ਤੋਂ ਪ੍ਰੋਸੈਸਿੰਗ ਲੈ ਕੇ ਫਿਨਿਸ਼ਿੰਗ ਗਾਰਮੈਂਟ ਦੇ ਨਿਰਮਾਣ ਤੱਕ ਦੀ ਹਰ ਅਧੁਨਿਕ ਤਕਨੀਕ ਦੀਆਂ ਮਸ਼ੀਨਾਂ ਮੌਜੂਦ ਹੋਣਗੀਆਂ, ਜਿਸ ਵਿਚ ਸਰਕੁਲਰ ਨਿਟਿੰਗ ਮਸ਼ੀਨਾਂ, ਕਲਰ ਨਿਟਿੰਗ, ਕਢਾਈ ਅਤੇ ਸਿਲਾਈ ਮਸ਼ੀਨਾਂ, ਡਾਇੰਗ ਅਤੇ ਫਿਨਿਸ਼ਿੰਗ ਉਪਕਰਨ, ਬਾਇਲਰ, ਸਟੀਮ ਪ੍ਰੈਸ, ਟੈਕਸਟਾਈਲ ਡਰਾਇਰ, ਡਾਈ-ਕਲੀਨਿੰਗ ਸਿਸਟਮ, ਪ੍ਰੋਸੈਸਿੰਗ ਮਸੀਨਰੀ, ਏਅਰ ਕੰਪ੍ਰੈਸ਼ਰ ਅਤੇ ਹੋਰ ਸਹਾਇਕ ਉਪਕਰਣ ਐਕਸਪੋ ਦੇ ਮੁੱਖ ਖਿੱਚ ਦਾ ਕੇਂਦਰ ਹੋਣਗੇ | ਗਮਸਾ ਦੇ ਪ੍ਰਧਾਨ ਗੁਰਜੀਤ ਸਿੰਘ ਕੇਪੀ ਨੇ ਕਿਹਾ ਕਿ ਇਹ ਐਕਸਪੋ ਉਦਯੋਗਪਤੀਆਂ ਨੂੰ ਨਵੀਂ ਟੈਕਨੋਲੋਜੀ ਅਪਣਾਉਣ, ਉਤਪਾਦਨ ਲਾਗਤ ਘਟਾਉਣ ਅਤੇ ਵਿਸ਼ਵ ਪੱਧਰ 'ਤੇ ਮੁਕਾਬਲੇ ਯੋਗ ਬਣਨ ਦਾ ਮੌਕਾ ਪ੍ਰਦਾਨ ਕਰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮ 'ਚ ਅਸ਼ਲੀਲ ਗਾਣੇ 'ਤੇ ਡਾਂਸ ਕਰਨ ਦੇ ਮਾਮਲੇ 'ਚ ਕੇਸ ਦਰਜ <br/> ਅਗਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਹਜ਼ਾਰਾਂ ਦੀ ਨਕਦੀ ਲੁੱਟ ਕੇ ਫਰਾਰ <br/>
Ad Position 24