09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੱਢੀ ਜਾ ਰਹੀ ਖ਼ਾਲਸਾ ਵਹੀਰ ਅਤੇ ਮਾਲਵਾ ਦੀ ਪੰਥਕ ਕਾਨਫ਼ਰੰਸ ਨੰੂ ਲੈ ਕੇ ਮੀਟਿੰਗ <br/>

Ad Position 21
No active advertisement
ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਖਾਲਸਾ ਵਹੀਰ ਅਤੇ 22 ਮਾਰਚ ਨੂੰ ਮੱਤੇਵਾੜਾ ਵਿਖੇ ਕੀਤੀ ਜਾ ਰਹੀ ਮਾਲਵਾ ਦੀ ਪੰਥਕ ਕਾਨਫ਼ਰੰਸ ਨੂੰ ਲੈਕੇ ਹੋਈ ਮੀਟਿੰਗ ਸਮੇਂ ਆਬਜ਼ਰਵਰ ਤੇ ਕੋਰ ਕਮੇਟੀ ਮੈਂਬਰ ਪਿ੍ਥੀਪਾਲ ਸਿੰਘ ਬਟਾਲਾ, ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਤੇ ਹੋਰ | ਅਜੀਤ ਤਸਵੀਰ <br/> 22-02-2026
ਲੁਧਿਆਣਾ, 21 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਲੋਂ 25 ਫਰਵਰੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਖਾਲਸਾ ਵਹੀਰ ਅਤੇ 22 ਮਾਰਚ ਨੂੰ ਮੱਤੇਵਾੜਾ ਵਿਖੇ ਕੀਤੀ ਜਾ ਰਹੀ ਮਾਲਵਾ ਦੀ ਪੰਥਕ ਕਾਨਫ਼ਰੰਸ ਸਬੰਧੀ ਇਕ ਮੀਟਿੰਗ ਅੱਜ ਆਬਜ਼ਰਵਰ ਤੇ ਕੋਰ ਕਮੇਟੀ ਮੈਂਬਰ ਪਿ੍ਥੀਪਾਲ ਸਿੰਘ ਬਟਾਲਾ ਅਤੇ ਸੀਨੀਅਰ ਆਗੂ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਪਿ੍ਥੀਪਾਲ ਸਿੰਘ ਬਟਾਲਾ ਅਤੇ ਰਜੀਵ ਕੁਮਾਰ ਲਵਲੀ ਨੇ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਲੁਧਿਆਣਾ ਸ਼ਹਿਰੀ, ਦਿਹਾਤੀ (ਜਗਰਾਉਂ) ਅਤੇ ਖੰਨਾ ਨਾਲ ਸੰਬੰਧਿਤ ਪਾਰਟੀ ਆਗੂਆਂ ਤੇ ਸੇਵਾਦਾਰਾਂ ਨਾਲ ਮੀਟਿੰਗ ਕਰਕੇ ਖਾਲਸਾ ਵਹੀਰ ਮਾਲਵਾ ਦੀ ਪੰਥਕ ਕਾਨਫ਼ਰੰਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ¢ ਉਨ੍ਹਾਂ ਦੱਸਿਆ ਕਿ ਖਾਲਸਾ ਵਹੀਰ ਨੂੰ ਲੈ ਕੇ ਲੁਧਿਆਣਾ ਵਾਸੀਆਂ ਅਤੇ ਖ਼ਾਸ ਤÏਰ 'ਤੇ ਨÏਜਵਾਨਾਂ ਵਿਚ ਭਾਰੀ ਉਤਸ਼ਾਹ ਹੈ¢ ਜ਼ਿਲ੍ਹਾ ਲੁਧਿਆਣਾ ਵਿਚੋਂ 200 ਦੇ ਕਰੀਬ ਬੱਸਾਂ, ਕਾਰਾਂ ਤੇ ਹੋਰ ਸਾਧਨਾਂ ਰਾਹੀਂ ਲੋਕ ਖ਼ਾਲਸਾ ਵਹੀਰ ਵਿਚ ਸ਼ਾਮਿਲ ਹੋਣ ਲਈ ਜਾਣਗੇ | ਉਨ੍ਹਾਂ ਦੱਸਿਆ ਕਿ ਖਾਲਸਾ ਵਹੀਰ 25 ਫਰਵਰੀ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ 26 ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸੰਪੂਰਨ ਹੋਵੇਗੀ¢ ਇਸ ਦÏਰਾਨ 25 ਫਰਵਰੀ ਦੀ ਰਾਤ ਨੂੰ ਗੁਰਦੁਆਰਾ ਸ਼ਹੀਦ ਗੰਜ, ਮੁਦਕੀ, ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦੇ ਨਾਲ ਰਾਤ ਦਾ ਵਿਸ਼ਰਾਮ ਹੋਵੇਗਾ¢ ਇਹ ਖਾਲਸਾ ਵਹੀਰ ਕੱਢਣ ਦਾ ਫ਼ੈਸਲਾ ਜੇਲ੍ਹ ਵਿਚ ਬੰਦ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਵਲੋਂ ਲਿਆ ਗਿਆ ਸੀ¢ ਇਸ ਤੋਂ ਇਲਾਵਾ 22 ਮਾਰਚ ਨੂੰ ਮੱਤੇਵਾੜਾ ਵਿਖੇ ਮਾਲਵਾ ਦੀ ਪੰਥਕ ਕਾਨਫ਼ਰੰਸ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ¢ ਮੀਟਿੰਗ ਵਿਚ ਰਸ਼ਪਾਲ ਸਿੰਘ ਪਮਾਲ, ਜਥੇ. ਜਸਵੰਤ ਸਿੰਘ ਚੀਮਾ, ਸੰਦੀਪ ਸਿੰਘ ਰੁਪਾਲੋਂ, ਲਖਵਿੰਦਰ ਸਿੰਘ ਗੁੱਜਰਵਾਲ, ਐਡਵੋਕੇਟ ਇੰਦਰਜੀਤ ਸਿੰਘ, ਕਿਰਪਾਲ ਸਿੰਘ ਕਪੂਰੀ, ਰੋਸ਼ਨ ਸਿੰਘ ਸਾਗਰ, ਬੀਬੀ ਸਾਜੀਆ ਬੇਗ਼ਮ, ਪਿ੍ਤਪਾਲ ਸਿੰਘ ਰੋੜ, ਕਰਨੈਲ ਸਿੰਘ ਪਾਇਲ, ਦਰਸ਼ਨ ਸਿੰਘ ਭਾਗਪੁਰ, ਹਰਭਜਨ ਸਿੰਘ ਇਆਲੀ, ਸਰਬਜੀਤ ਸਿੰਘ ਸਮਰਾਲਾ, ਭਗਤ ਸਿੰਘ ਲੱਖੋਵਾਲ ਮਾਛੀਵਾੜਾ, ਬਾਬਾ ਹਰਜੀਤ ਸਿੰਘ, ਹਰਜੀਤ ਸਿੰਘ ਪੱਖੋਵਾਲ, ਅਜਮੇਰ ਸਿੰਘ ਕਲੇਰ ਸੰਗੋਵਾਲ, ਰਜਿੰਦਰ ਸਿੰਘ ਜਵੱਦੀ, ਕੰਵਲਪ੍ਰੀਤ ਸਿੰਘ ਫੁੱਲਾਂਵਾਲ, ਹਰਮੀਤ ਸਿੰਘ ਮਨੀ, ਰੇਸ਼ਮਪਾਲ ਸਿੰਘ ਸਾਹਨੇਵਾਲ, ਕੁਲਦੀਪ ਸਿੰਘ ਤਲਵੰਡੀ, ਗਗਨਦੀਪ ਸਿੰਘ ਪਾਇਲ, ਜਗਮੀਤ ਸਿੰਘ ਸਰਪੰਚ ਰੋਹਲੋਂ, ਬੁੱਧ ਸਿੰਘ ਮਦਨੀਪੁਰ ਵੀ ਮÏਜੂਦ ਰਹੇ¢

Ad Position 22
No active advertisement
ਪਿਛਲੀ ਖ਼ਬਰ 1145 ਕਰੋੜ ਦੇ ਕੂੜਾ ਟੈਂਡਰ 'ਤੇ ਘਪਲੇ ਦੇ ਦੋਸ਼ ਕਲੇਰ ਨੇ ਨਿਗਮ ਅਤੇ ਸਰਕਾਰ ਨੰੂ ਘੇਰਿਆ ਅਗਲੀ ਖ਼ਬਰ ਵਿਧਾਇਕ ਗਰੇਵਾਲ ਵਲੋਂ ਵਾਰਡ ਨੰਬਰ 26 ਵਿਖੇ 9.15 ਲੱਖ ਦੇ ਵਾਟਰ ਸਪਲਾਈ ਪਾਈਪਾਂ ਪਾਉਣ ਦੇ ਕੰਮਾਂ ਦਾ ਉਦਘਾਟਨ <br/>
Ad Position 24