ਲੁਧਿਆਣਾ, 22 ਫਰਵਰੀ (ਜਸਵਿੰਦਰ ਸਿੰਘ)-ਖਾਲਸਾ ਕਾਲਜ ਫਾਰ ਵਿਮਨ ਵਲੋਂ ਕਰਵਾਏ ਪੰਜਾਬ ਯੂਨੀਵਰਸਿਟੀ ਅੰਤਰ ਕਾਲਜ ਤਾਂਈਕਵਾਡੋ ਲੜਕਿਆਂ ਦੇ ਮੁਕਾਬਲਿਆਂ ਦੇ ਵਿਚ ਡੀ.ਏ.ਵੀ. ਕਾਲਜ, ਸੈਕਟਰ-10, ਚੰਡੀਗੜ੍ਹ ਨੇ ਵਿਜੇਤਾ ਟ੍ਰਾਫੀ ਜਿੱਤੀ | ਐੱਸ.ਜੀ.ਜੀ.ਐੱਸ. ਖਾਲਸਾ ਕਾਲਜ, ਚੰਡੀਗੜ੍ਹ ਨੇ ਪਹਿਲਾ ਰਨਰ-ਅੱਪ ਸਥਾਨ ਹਾਸਲ ਕੀਤਾ, ਜਦਕਿ ਐੱਸ.ਡੀ. ਕਾਲਜ ਨੇ 13 ਕਾਲਜਾਂ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਲੜਕੀਆਂ ਦੀ ਸ਼੍ਰੇਣੀ ਵਿਚ ਡੀ.ਏ.ਵੀ. ਕਾਲਜ, ਚੰਡੀਗੜ੍ਹ ਨੇ ਪਹਿਲਾ ਸਥਾਨ ਹਾਸਲ ਕੀਤਾ | ਖਾਲਸਾ ਕਾਲਜ ਫ਼ਾਰ ਵੁਮੈਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜੀ.ਜੀ.ਐੱਸ.ਸੀ.ਡਬਲਯੂ.-26, ਚੰਡੀਗੜ੍ਹ ਨੇ 17 ਕਾਲਜਾਂ ਵਿਚੋਂ ਤੀਜਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਨੇ ਸਾਰੇ ਪਦਕ ਜੇਤੂਆਂ, ਕੋਚਾਂ ਅਤੇ ਟੀਮ ਮੈਨੇਜਰਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਸਪੋਰਟਸ ਦੇ ਡਾ. ਰਾਕੇਸ਼ ਮਲਿਕ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਕਾਲਜ ਨੂੰ ਯੂਨੀਵਰਸਿਟੀ ਸਮਾਗਮ ਦੀ ਮੇਜ਼ਬਾਨੀ ਦਾ ਮੌਕਾ ਦਿੱਤਾ | ਜੇਤੂ ਖਿਡਾਰੀਆਂ ਨੂੰ ਮੈਡਲ ਦੇਣ ਉਪਰੰਤ ਪਿ੍ੰਸੀਪਲ ਡਾਕਟਰ ਕਮਲਜੀਤ ਕੌਰ ਗਰੇਵਾਲ, ਐਚਓਡੀ ਮਨਦੀਪ ਕੌਰ ਅਤੇ ਹੋਰ ਸਟਾਫ |