ਲੁਧਿਆਣਾ, 22 ਫਰਵਰੀ (ਡਾ. ਤਰਲੋਚਨ ਸਿੰਘ)-ਸਾਹਿਰ ਲੁਧਿਆਣਵੀ ਅਤੇ ਅੰਮਿ੍ਤਾ ਪ੍ਰੀਤਮ ਦੋਵਾਂ ਸਾਹਿਤਕ ਦਿੱਗਜਾਂ ਵਿਚਕਾਰ ਨੇੜਤਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਮੌਜੂਦ ਹਨ 9 ਐਸ.ਸੀ.ਡੀ ਸਰਕਾਰੀ ਕਾਲਜ ਵਿਖੇ ਐਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ 'ਰਾਬਤਾ ਗਰੁੱਪ' ਦੇ ਪ੍ਰਸਿੱਧ ਕਲਾਕਾਰਾਂ ਨੇ ਦੋਵਾਂ ਦੇ ਜੀਵਨ ਅਤੇ ਉਨ੍ਹਾਂ ਦੇ ਦਿਲੀ ਸੰਬੰਧਾਂ 'ਤੇ ਅਧਾਰਤ ਇਕ ਨਾਟਕ 'ਵੋ ਅਫਸਾਨਾ' ਪੇਸ਼ ਕੀਤਾ | ਡਾ. ਜੈਸ਼੍ਰੀ ਸੇਠੀ ਨੇ ਅੰਮਿ੍ਤਾ ਪ੍ਰੀਤਮ ਦੀ ਭੂਮਿਕਾ ਅਤੇ ਸ਼ਮੀਰ ਖਾਨ ਨੇ ਸਾਹਿਰ ਲੁਧਿਆਣਵੀ ਦੀ ਭੂਮਿਕਾ ਨਿਭਾਈ | ਮੁੱਖ ਕਲਾਕਾਰਾਂ ਦੁਆਰਾ ਨਾਟਕ ਦੇ ਬਿਰਤਾਂਤ ਦੀ ਸਕਿ੍ਪਟ ਨਾਲ ਸਬੰਧਤ ਸ਼੍ਰੇਆ ਅਤੇ ਰਾਜੇਸ਼ ਕੁਮਾਰ ਨੇ ਸਾਹਿਰ ਲੁਧਿਆਣਵੀ ਦੇ ਸੁਰੀਲੇ ਗੀਤ ਗਾ ਕੇ ਉਨ੍ਹਾਂ ਦਾ ਸਮਰਥਨ ਕੀਤਾ | ਪ੍ਰੋਵੋਸਟ ਸ਼੍ਰੀਮਤੀ ਗੀਤਾਂਜਲੀ ਕੋਆਰਡੀਨੇਟਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਪਿ੍ੰਸੀਪਲ ਗੁਰਸ਼ਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਨਾਟਕ 8 ਮਾਰਚ ਨੂੰ ਉਨ੍ਹਾਂ ਦੇ ਸਾਬਕਾ ਵਿਦਿਆਰਥੀ, ਮਹਾਨ ਸਾਹਿਰ ਲੁਧਿਆਣਵੀ ਦੇ ਜਨਮਦਿਨ ਨੂੰ ਮਨਾਉਣ ਲਈ ਸ਼ਹਿਰ ਲਈ ਏਜੰਡਾ ਤੈਅ ਕਰਦਾ ਹੈ | ਇਸ ਮੌਕੇ ਐਲੂਮਨੀ ਸਰਪ੍ਰਸਤ ਪਦਮ ਸ਼੍ਰੀ ਓਾਕਾਰ ਸਿੰਘ ਪਾਹਵਾ, ਐਸ.ਐਸ. ਭੋਗਲ, ਕੇ.ਬੀ. ਸਿੰਘ, ਓ.ਐਮ.ਪੀ. ਵਰਮਾ, ਪੀ.ਸੀ.ਐਸ (ਸੇਵਾਮੁਕਤ), ਬਿ੍ਜ ਭੂਸ਼ਣ ਗੋਇਲ, ਸੰਗਠਨ ਸਕੱਤਰ ਅਤੇ ਸਾਰੇ ਕਾਰਜਕਾਰੀ ਮੈਂਬਰ ਹਾਜ਼ਰ ਸਨ | ਇਸ ਮੌਕੇ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਨਵਦੀਪ ਸਿੰਘ, ਸਾਬਕਾ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਐਫਐਮ ਗੋਲਡ ਚੈਨਲ ਨੇ ਕਿਹਾ ਕਿ ਇਹ ਨਾਟਕ ਕਾਲਜ ਦੇ ਉਭਰਦੇ ਕਲਾਕਾਰਾਂ ਨੂੰ ਸਟੇਜ ਅਦਾਕਾਰੀ ਦੀਆਂ ਬਾਰੀਕੀਆਂ ਤੋਂ ਜਾਣੂ ਹੋਣ ਲਈ ਪ੍ਰੇਰਿਤ ਕਰੇਗਾ | ਗੋਇਲ ਨੇ ਨਾਟਕ ਕਲਾਕਾਰਾਂ ਦੀ ਬਹੁਪੱਖੀ ਪ੍ਰਤਿਭਾ ਦਾ ਧੰਨਵਾਦ ਅਤੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਡਾ. ਜੈਸ਼੍ਰੀ ਸੇਠੀ ਵਲੋਂ ਪੰਜਾਬ ਦੀ ਧੀ ਅੰਮਿ੍ਤਾ ਪ੍ਰੀਤਮ ਦੀ ਪੰਜਾਬੀ ਭਾਸ਼ਾ ਵਿਚ ਨਿਭਾਈ ਭੂਮਿਕਾ ਮਾਂ ਬੋਲੀ ਦਿਵਸ 'ਤੇ ਇੱਕ ਢੁੱਕਵੀਂ ਸ਼ਰਧਾਂਜਲੀ ਹੈ |