21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਦਿੱਲੀ ਜੀ. ਟੀ. ਰੋਡ 'ਤੇ ਭਿਆਨਕ ਹਾਦਸਾ, ਮੋਟਰਸਾਈਕਲ-ਆਟੋ ਟੱਕਰ 'ਚ 2 ਦੀ ਮੌਤ

Ad Position 21
No active advertisement
ਅਜੀਤ ਡੈਸਕ 24-02-2026
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਅਹੂਜਾ)-ਦਿੱਲੀ ਜੀ.ਟੀ. ਰੋਡ 'ਤੇ ਢੰਡਾਰੀ ਕਲਾਂ ਸਰਵਿਸ ਲਾਈਨ 'ਤੇ ਐਤਵਾਰ ਰਾਤ ਨੂੰ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਔਰਤ ਗੰਭੀਰ ਜ਼ਖਮੀ ਹੋ ਗਈ | ਤਿੰਨ ਛੋਟੇ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ | ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ ਦੋ ਨੂੰ ਮਿ੍ਤਕ ਐਲਾਨ ਦਿੱਤਾ, ਜਦੋਂ ਕਿ ਔਰਤ ਦਾ ਇਲਾਜ ਚੱਲ ਰਿਹਾ ਹੈ | ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ | ਮਿ੍ਤਕਾਂ ਦੀ ਪਛਾਣ 40 ਸਾਲਾ ਮੰਗਲ (ਨਿਵਾਸੀ ਸ਼ਿਵਪੁਰੀ, ਗਲੀ ਨੰਬਰ 2) ਅਤੇ 20 ਸਾਲਾ ਨਿਤੀਸ਼ (ਨਿਵਾਸੀ ਪਿੰਡ ਝਾਬੇਵਾਲ, ਚੰਡੀਗੜ੍ਹ ਰੋਡ) ਵਜੋਂ ਹੋਈ ਹੈ | ਹਾਦਸੇ ਵਿਚ ਮੰਗਲ ਦੀ ਪਤਨੀ 30 ਸਾਲਾ ਮਾਇਆ ਗੰਭੀਰ ਜ਼ਖਮੀ ਹੋ ਗਈ | ਜਾਣਕਾਰੀ ਅਨੁਸਾਰ ਮੰਗਲ ਆਪਣੀ ਪਤਨੀ ਮਾਇਆ ਅਤੇ ਤਿੰਨ ਬੱਚਿਆਂ ਨਾਲ ਕੱਪੜੇ ਵੇਚਣ ਦਾ ਕੰਮ ਕਰਦਾ ਸੀ | ਇਹ ਪਰਿਵਾਰ ਐਤਵਾਰ ਰਾਤ 10 ਵਜੇ ਦੇ ਕਰੀਬ ਕੱਪੜੇ ਵੇਚ ਕੇ ਘਰ ਪਰਤ ਰਿਹਾ ਸੀ | ਜਦੋਂ ਉਨ੍ਹਾਂ ਦਾ ਆਟੋ ਢੰਡਾਰੀ ਵਿਚ ਸਰਵਿਸ ਲਾਈਨ 'ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਿਆ | ਟੱਕਰ ਇੰਨੀ ਜ਼ਬਰਦਸਤ ਸੀ ਕਿ ਮੰਗਲ ਅਤੇ ਮੋਟਰਸਾਈਕਲ ਸਵਾਰ ਨਿਤੀਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਸਪਤਾਲ ਵਿਚ ਇਲਾਜ ਅਧੀਨ ਮਾਇਆ ਨੇ ਦੱਸਿਆ ਕਿ ਹਾਦਸੇ ਸਮੇਂ ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਵੀ ਆਟੋ ਵਿੱਚ ਸਨ | ਖੁਸ਼ਕਿਸਮਤੀ ਨਾਲ ਬੱਚਿਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ | ਮਾਇਆ ਮੂਲ ਰੂਪ ਵਿਚ ਗੁਜਰਾਤ ਦੇ ਕੱਛ ਦੀ ਰਹਿਣ ਵਾਲੀ ਹੈ ਅਤੇ ਕੁਝ ਸਮੇਂ ਤੋਂ ਆਪਣੇ ਪਰਿਵਾਰ ਨਾਲ ਸ਼ਿਵਪੁਰੀ ਵਿਚ ਰਹਿ ਰਹੀ ਸੀ | ਦੂਜੇ ਪਾਸੇ ਨਿਤੀਸ਼ ਦੇ ਭਰਾ ਰੋਹਨ ਨੇ ਦੱਸਿਆ ਕਿ ਨਿਤੀਸ਼ ਹੌਜ਼ਰੀ ਵਿਚ ਦਰਜ਼ੀ ਦਾ ਕੰਮ ਕਰਦਾ ਸੀ ਅਤੇ ਕਿਸੇ ਕੰਮ ਲਈ ਗਿਆਸਪੁਰਾ ਗਿਆ ਸੀ | ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਇਹ ਹਾਦਸਾ ਵਾਪਰਿਆ | ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ | ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ | ਪੁਲਿਸ ਫਰਾਰ ਡਰਾਈਵਰ ਦੀ ਭਾਲ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਿ੍ਤਕ ਕੁੱਤਿਆਂ ਦੀਆਂ ਭਾਰੀ ਮਾਤਰਾ ਵਿਚ ਖੱਲਾਂ ਬਰਾਮਦ <br/> ਅਗਲੀ ਖ਼ਬਰ ਆਸ਼ਾ ਵਰਕਰਾਂ ਵਲੋਂ ਜੱਚਾ ਬੱਚਾ ਦੇ ਟੀਕਾਕਰਨ ਦੀ ਵੈਕਸੀਨ ਲਿਆਉਣ ਤੇ ਛੱਡਣ ਦਾ ਬਾਈਕਾਟ-ਪੰਜੋਲਾ <br/>
Ad Position 24