ਲੁਧਿਆਣਾ, 23 ਫਰਵਰੀ (ਡਾ. ਤਰਲੋਚਨ ਸਿੰਘ)-ਕਿਰਨਦੀਪ ਕੌਰ ਪੰਜੋਲਾ ਪੰਜਾਬ ਪ੍ਰਧਾਨ, ਕਮਲਜੀਤ ਕੌਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਨੀਤੂ ਬਾਲਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ, ਭੋਲੀ ਮਲੇਰਕੋਟਲਾ ਅਤੇ ਪਾਇਲ ਬਲਾਕ ਦੀਆਂ ਆਸ਼ਾ ਵਰਕਰ ਅਤੇ ਫੈਸਲੀਟੇਟਰ ਨਰੋਲ ਯੂਨੀਅਨ ਪੰਜੋਲਾ ਗਰੁੱਪ ਵਲੋਂ ਆਸ਼ਾ ਵਰਕਰ ਅਤੇ ਆਸ਼ਾ ਫੈਸਿਲੀਟੇਟਰ ਦੀਆਂ ਮੰਗਾਂ ਦੇ ਸਬੰਧ ਵਿੱਚ ਸੀ.ਐਚ.ਸੀ ਪਾਇਲ, ਲੁਧਿਆਣਾ ਵਿਖੇ ਜਾ ਕੇ ਡਾ. ਹਰਵਿੰਦਰ ਸਿੰਘ ਐਸ.ਐਮ.ਓ ਪਾਇਲ ਨੂੰ ਮੰਗ ਪੱਤਰ ਦਿੱਤਾ ਗਿਆ | ਮੰਗ ਪੱਤਰ ਲੈਣ ਉਪਰੰਤ ਐਸ.ਐਮ.ਓ ਨੇ ਭਰੋਸਾ ਦਿਵਾਇਆ ਕਿ ਕਿਸੇ ਵੀ ਆਸ਼ਾ ਵਰਕਰ ਜਾਂ ਆਸ਼ਾ ਫੇਸਿਲੀਟੇਟਰ ਨੂੰ ਵੈਕਸੀਨ ਲਿਆਉਣ ਅਤੇ ਛੱਡਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ ਅਤੇ ਆਸ਼ਾ ਵਰਕਰ ਅਤੇ ਫੇਸਿਲੀਟੇਟਰ ਦੀ ਸਹੂਲਤ ਲਈ ਜਲਦ ਹੀ ਸੀ.ਐਚ.ਸੀ ਪਾਇਲ ਵਿਖੇ ਸਾਰੀਆਂ ਸਹੂਲਤਾਂ ਵਾਲਾ ਇਕ ਕਮਰਾ ਵੀ ਮੁਹਈਆ ਕਰਵਾਇਆ ਜਾਵੇਗਾ |