23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸੀਸੂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ ਦੇ ਲੀਗ ਮੈਚ ਸਮਾਪਤ <br/>

Ad Position 21
No active advertisement
ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਤੇ ਹੋਰ | ਤਸਵੀਰ-ਸੇਵਕ ਸਿੰਘ <br/> 24-02-2026
ਲੁਧਿਆਣਾ, 23 ਫਰਵਰੀ (ਜਤਿੰਦਰ ਭੰਬੀ)-ਸੀਸੂ ਵਲੋਂ ਕਰਵਾਏ ਜਾ ਰਹੇ ਅੰਗਦ ਸਿੰਘ ਮੈਮੋਰੀਅਲ 11ਵੇਂ ਸੀਸੂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ ਦਾ 28ਵਾਂ ਲੀਗ ਮੈਚ ਐਚ.ਆਰ.ਬੀ.ਐਲ. ਅਤੇ ਯੂਨੀਪਾਰਟਸ ਇੰਡੀਆ ਲਿਮਟਿਡ ਵਿਚਕਾਰ ਕਰਵਾਇਆ ਗਿਆ, ਜਿਸ ਵਿਚ ਯੂਨੀਪਾਰਟਸ ਇੰਡੀਆ ਲਿਮਟਿਡ ਨੇ 20 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 208 ਦੌੜਾਂ ਬਣਾਈਆਂ ਅਤੇ ਐਚ.ਆਰ.ਬੀ.ਐਲ. 14 ਓਵਰਾਂ ਵਿਚ 85 ਦੌੜਾਂ 'ਤੇ ਆਲ ਆਊਟ ਹੋ ਗਈ | ਯੂਨੀਪਾਰਟਸ ਇੰਡੀਆ ਲਿਮਟਿਡ ਨੇ ਮੈਚ 123 ਦੌੜਾਂ ਨਾਲ ਜਿੱਤ ਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ | ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਟੀਮਾਂ ਅਤੇ ਕਿ੍ਕਟ ਪ੍ਰੇਮੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ 11ਵੇਂ ਕਾਰਪੋਰੇਟ ਟੀ-20 ਕਿ੍ਕਟ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ 'ਤੇ ਮਾਣ ਮਹਿਸੂਸ ਕਰਦਾ ਹੈ | ਸੀਸੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਕਿਹਾ ਕਿ ਲੁਧਿਆਣਾ ਵਿਚ ਇਕ ਜੀਵੰਤ ਕਿ੍ਕਟ ਸਭਿਆਚਾਰ ਹੈ ਅਤੇ ਟੂਰਨਾਮੈਂਟ ਲਈ ਨੌਜਵਾਨਾਂ ਵਿਚ ਬਹੁਤ ਉਤਸ਼ਾਹ ਹੈ | ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਨੂੰ ਕਈ ਨਾਮੀ ਕੰਪਨੀਆਂ ਵਲੋਂ ਸਪਾਂਸਰ ਕੀਤਾ ਗਿਆ ਸੀ | ਉਨ੍ਹਾਂ ਦਾ ਸੀਸੂ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਸਾਰੇ ਸਪਾਂਸਰਾਂ ਦਾ ਸਕਾਰਾਤਮਿਕ ਸਮਰਥਨ ਲਈ ਧੰਨਵਾਦ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਡਾ. ਮੋਹਿਤ ਸਿੰਗਲਾ ਨੇ ਕੈਨੇਡਾ ਵਾਸੀ 19 ਸਾਲਾ ਨੌਜਵਾਨ ਦੇ ਗੋਡੇ ਦਾ ਆਰਥੋਸਕੋਪਿਕ (ਦੂਰਬੀਨ) ਰਾਹੀਂ ਸਫਲਤਾ ਪੂਰਵਕ ਕ... ਅਗਲੀ ਖ਼ਬਰ ਬਾਬਾ ਫ਼ਰੀਦ ਕਾਲਜ ਆਫ ਫਾਰਮੇਸੀ ਕੈਂਪਸ 'ਚ ਪਲੇਸਮੈਂਟ ਡਰਾਈਵ ਕਰਵਾਈ <br/>
Ad Position 24