ਲੁਧਿਆਣਾ, 23 ਫਰਵਰੀ (ਡਾ. ਤਰਲੋਚਨ ਸਿੰਘ)- ਲੁਧਿਆਣਾ ਦੇ ਪਹਿਲੇ ਸਪੋਰਟਸ ਇੰਜਰੀ ਸਪੋਰਥੋ ਕਲੀਨਿਕ, ਅਦਿਤਿਆ ਜੇਤਲੀ ਚੌਂਕ, ਮਾਡਲ ਟਾਊਨ ਰੋਡ ਦੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਮੋਹਿਤ ਸਿੰਗਲਾ ਨੇ ਕੈਨੇਡਾ ਵਾਸੀ 19 ਸਾਲਾਂ ਇਕ ਨੌਜਵਾਨ ਜਿਸ ਦੇ ਗੋਡੇ ਦਾ ਏ.ਸੀ.ਐਲ ਲਿਗਾਮੈਂਟ ਟੀਅਰ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਤੁਰਨ ਫਿਰਨ ਵਿਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਤੋਂ ਇਲਾਵਾ ਉਸ ਨੂੰ ਗੋਡੇ ਵਿਚ ਲਚਕ ਵੀ ਕਾਫੀ ਮਹਿਸੂਸ ਹੋ ਰਹੀ ਸੀ ਦਾ ਆਰਥੋਸਕੋਪਿਕ (ਦੂਰਬੀਨ) ਰਾਹੀਂ ਆਪਰੇਸ਼ਨ ਕਰਕੇ ਉਸ ਨੂੰ ਫਿਰ ਤੋਂ ਆਮ ਵਾਂਗ ਤੁਰਨ ਫਿਰਨ ਦੇ ਕਾਬਲ ਬਣਾ ਦਿੱਤਾ | ਜਾਣਕਾਰੀ ਦਿੰਦਿਆਂ ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ ਕੈਨੇਡਾ ਨਿਵਾਸੀ 19 ਸਾਲਾ ਰੋਹਨ ਇੰਡੀਆ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦੇ ਵਿਚ ਸ਼ਾਮਿਲ ਹੋਣ ਲਈ ਕੈਨੇਡਾ ਤੋਂ ਇਥੇ ਆਇਆ ਸੀ | ਵਿਆਹ ਸਮਾਰੋਹ ਦੌਰਾਨ ਜਦੋਂ ਇਹ ਡਾਂਸ ਕਰ ਰਿਹਾ ਸੀ ਤਾਂ ਅਚਾਨਕ ਹੀ ਇਸ ਦੇ ਗੋਡੇ ਦਾ ਏ.ਸੀ.ਐਲ ਲਿਗਾਮੈਂਟ ਟੀਅਰ ਹੋ ਗਿਆ | ਇਸ ਤੋਂ ਇਲਾਵਾ ਇਸ ਨੂੰ ਗੋਡੇ ਵਿਚ ਕਾਫੀ ਲਚਕ ਵੀ ਮਹਿਸੂਸ ਹੋ ਰਹੀ ਸੀ | ਜਿਸ ਕਾਰਨ ਉਹ ਤੁਰਨ ਫਿਰਨ ਤੋਂ ਵੀ ਆਵਾਜਾਰ ਹੋ ਗਿਆ ਸੀ | ਉਸ ਨੇ ਕੈਨੇਡਾ ਤੋਂ ਇੱਥੇ ਆ ਕੇ ਕਈ ਆਰਥੋਪੈਡਿਕ ਸਰਜਨਾਂ ਤੋਂ ਆਪਣੇ ਗੋਡੇ ਦੀ ਜਾਂਚ ਕਰਵਾਈ ਪਰ ਕੋਈ ਵੀ ਸਰਜਨ ਇਹ ਅਪ੍ਰੇਸ਼ਨ ਕਰਨ ਲਈ ਰਾਜ਼ੀ ਨਹੀਂ ਹੋਇਆ | ਜਦੋਂ ਕਿਸੇ ਜਾਣਕਾਰ ਤੋਂ ਇਸ ਨੌਜਵਾਨ ਨੂੰ ਸਪੋਰਥੋ ਕਲੀਨਿਕ ਬਾਰੇ ਜਾਣਕਾਰੀ ਮਿਲੀ ਤਾਂ ਇਸ ਨੇ ਸਾਡੇ ਨਾਲ ਸੰਪਰਕ ਕੀਤਾ | ਇਸ ਦੇ ਗੋਡੇ ਦੀ ਮੁੱਢਲੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਸਲਾਹ ਦਿੱਤੀ ਗਈ ਕਿ ਇਸ ਦਾ ਸਿਰਫ ਇੱਕੋ ਇੱਕ ਹੱਲ ਆਰਥੋਸਕੋਪਿਕ (ਦੂਰਬੀਨ) ਸਰਜਰੀ ਰਾਹੀਂ ਇਸ ਦਾ ਅਪ੍ਰੇਸ਼ਨ ਕਰਨਾ ਪਵੇਗਾ | ਨੌਜਵਾਨ ਦੀ ਸਹਿਮਤੀ ਮਿਲਣ ਉਪਰੰਤ ਇਸ ਦਾ ਦੂਰਬੀਨ ਰਾਹੀਂ ਸਫਲਤਾ ਪੂਰਵਕ ਅਪ੍ਰੇਸ਼ਨ ਕਰ ਦਿੱਤਾ ਗਿਆ, ਜਿਸ ਤੋਂ ਕੁਝ ਦਿਨਾਂ ਬਾਅਦ ਹੀ ਇਹ ਆਮ ਵਾਂਗ ਤੁਰਨ ਫਿਰਨ ਦੇ ਕਾਬਲ ਹੋ ਗਿਆ | ਸਰਜਰੀ ਕਰਵਾਉਣ ਉਪਰੰਤ ਨੌਜਵਾਨ ਅਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੋਇਆ ਅਤੇ ਉਨ੍ਹਾਂ ਨੇ ਡਾ. ਮੋਹਿਤ ਸਿੰਗਲਾ ਦਾ ਧੰਨਵਾਦ ਕੀਤਾ |