10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਉਸਾਰੀ ਅਧੀਨ ਪੁਲ ਦਾ ਲੱਖਾਂ ਰੁਪਏ ਦਾ ਸਾਮਾਨ ਲੁੱਟ ਕੇ ਲੁਟੇਰੇ ਹੋਏ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 25-02-2026

ਲੁਧਿਆਣਾ, 24 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸਥਾਨਕ ਲੁਹਾਰਾ ਪੁਲ ਨੇੜੇ ਉਸਾਰੀ ਲਈ ਰੱਖੇ ਸਾਮਾਨ ਨੂੰ ਬੀਤੀ ਅੱਧੀ ਰਾਤ ਇਕ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰੇ ਦੋ ਸੁਰੱਖਿਆ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਉਪਰੰਤ ਲੁੱਟ ਕੇ ਫ਼ਰਾਰ ਹੋ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਠੇਕੇਦਾਰ ਸੋਨੂ ਨੇ ਦੱਸਿਆ ਕਿ ਉਸ ਨੂੰ ਨਗਰ ਨਿਗਮ ਵਲੋਂ ਲੁਹਾਰਾ ਪੁਲ ਦੀ ਉਸਾਰੀ ਦਾ ਠੇਕਾ ਮਿਲਿਆ ਹੈ ਅਤੇ ਇਸ ਲਈ ਉਸ ਨੇ ਕਾਫ਼ੀ ਸਾਮਾਨ ਪੁਲ ਦੇ ਨੇੜੇ ਰੱਖਿਆ ਹੋਇਆ ਹੈ | ਸਾਮਾਨ ਦੀ ਰਾਖੀ ਲਈ ਰੱਖੇ ਦੋ ਸੁਰੱਖਿਆ ਮੁਲਾਜ਼ਮਾਂ ਨੂੰ ਬੀਤੀ ਰਾਤ ਇਕ ਦਰਜਨ ਦੇ ਕਰੀਬ ਲੁਟੇਰਿਆਂ ਨੇ ਬੰਦੀ ਬਣਾ ਲਿਆ | ਉਨ੍ਹਾਂ ਦੱਸਿਆ ਕਿ ਪਹਿਲਾਂ ਇਕ ਲੁਟੇਰੇ ਨੇ ਰੈਕੀ ਕੀਤੀ, ਉਸ ਤੋਂ ਬਾਅਦ 7 ਲੁਟੇਰੇ ਉੱਥੇ ਲੱਗੇ ਬੈਰੀਅਰ ਤੋੜ ਕੇ ਦਾਖਲ ਹੋਏ | ਰਾਤ ਸਮੇਂ ਮਨਜੀਤ ਸਿੰਘ ਅਤੇ ਜਸਵੀਰ ਸਿੰਘ ਨਾਮੀ ਦੋ ਸੁਰੱਖਿਆ ਮੁਲਾਜ਼ਮ ਉੱਥੇ ਤੈਨਾਤ ਰਹਿੰਦੇ ਹਨ | ਇਹਨਾਂ ਲੁਟੇਰਿਆਂ ਨੇ ਦੋਵਾਂ ਨੂੰ ਉੱਥੇ ਨੇੜੇ ਸਥਿਤ ਇਕ ਝੁੱਗੀ ਵਿਚ ਬੰਦੀ ਬਣਾ ਲਿਆ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ | ਇਹ ਲੁਟੇਰੇ ਉਸਾਰੀ ਲਈ ਰੱਖੀਆਂ 440 ਪਲੇਟਾਂ ਲੁੱਟ ਕੇ ਫ਼ਰਾਰ ਹੋ ਗਏ, ਜਿਨ੍ਹਾਂ ਦੀ ਕੀਮਤ 11 ਲੱਖ ਰੁਪਏ ਦੱਸੀ ਜਾਂਦੀ ਹੈ | ਇਹਨਾਂ ਪਲੇਟਾਂ ਨੂੰ ਇਹਨਾਂ ਲੁਟੇਰਿਆਂ ਵਲੋਂ ਇਕ ਵੱਡੇ ਟਰੱਕ ਵਿਚ ਲੋਡ ਕੀਤਾ ਗਿਆ | ਦੋ ਘੰਟੇ ਦੇ ਕਰੀਬ ਇਹ ਲੁਟੇਰੇ ਉੱਥੇ ਰਹੇ | ਠੇਕੇਦਾਰ ਨੇ ਦੱਸਿਆ ਕਿ ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਪੁਲਿਸ ਨੂੰ ਉਸ ਦੀ ਫੁਟੇਜ਼ ਵੀ ਦੇ ਦਿੱਤੀ ਗਈ ਹੈ, ਪਰ ਪੁਲਿਸ ਵਲੋਂ ਕਾਰਵਾਈ ਕਰਨ ਵਿਚ ਆਨਾ ਕਾਨੀ ਕੀਤੀ ਜਾ ਰਹੀ ਹੈ | ਉਨ੍ਹਾਂ ਪੁਲਿਸ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਵਿਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ, ਦੂਜੇ ਪਾਸੇ ਪੁਲਿਸ ਅਧਿਕਾਰੀਆਂ ਵਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪਤਨੀ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਉਸ ਨੂੰ ਬਲੈਕਮੇਲ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਮਾਮਲੇ ਵਿਚ ਪਤੀ ਸਮੇਤ ਸਹ... ਅਗਲੀ ਖ਼ਬਰ ਯੁਵਕ ਕਲੱਬ ਪਾਲਿਸੀ 2025 ਤਹਿਤ ਹੋਵੇਗੀ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ-ਡੀ. ਸੀ. ਹਿਮਾਂਸ਼ੂ ਜੈਨ
Ad Position 24