10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਵੈਟਰਨਰੀ ਯੂਨੀਵਰਸਿਟੀ ਵਿਖੇ ਇੰਡੀਵੈਟ ਸੰਮੇਲਨ 2026 ਸ਼ੁਰੂ ਅੰਤਰ ਰਾਸ਼ਟਰੀ ਡੈਲੀਗੇਟਾਂ ਨੇ ਕੀਤੀ ਸ਼ਿਰਕਤ <br/>

Ad Position 21
No active advertisement
ਇੰਡੀਵੈਟ ਸੰਮੇਲਨ 2026 ਵਿਚ ਅੰਤਰਰਾਸ਼ਟਰੀ ਡੈਲੀਗੇਟਾਂ ਦੇ ਨਾਲ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ ਹੋਰ | ਅਜੀਤ ਤਸਵੀਰ <br/> 25-02-2026
ਲੁਧਿਆਣਾ, 24 ਫਰਵਰੀ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਇੰਡੀਵੈਟ ਸੰਮੇਲਨ 2026 ਸਾਇੰਸ, ਨੀਤੀ ਅਤੇ ਸਿੱਖਿਆ ਦੇ ਸਾਂਝੇ ਉੱਦਮ ਦਾ ਉਦਘਾਟਨ ਕੀਤਾ, ਜਿਸ ਵਿਚ ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡੈਲੀਗੇਟਾਂ ਨੇ ਸ਼ਿਰਕਤ ਕੀਤੀ | ਉਦਘਾਟਨ ਦਿਨ ਦੀ ਸ਼ੁਰੂਆਤ ''ਇੰਡੋ-ਜਰਮਨ ਵੈਟਰਨਰੀ ਸਾਂਝੇ ਤਾਲਮੇਲ ਦਾ ਭਵਿੱਖ'' ਵਿਸ਼ੇ 'ਤੇ ਇਕ ਕਾਰਜਕਾਰੀ ਗੋਲਮੇਜ਼ ਗੋਸ਼ਟੀ ਨਾਲ ਹੋਈ, ਜਿਸ ਵਿਚ 2026-2030 ਲਈ ਇਕ ਸਹਿਯੋਗੀ ਕਾਰਜ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਗਈ | ਦੂਜਾ ਕਾਰਜਕਾਰੀ ਸੈਸ਼ਨ ਸਾਂਝੇ ਖੋਜ ਪ੍ਰੋਜੈਕਟਾਂ ਦੀ ਪਛਾਣ ਕਰਨ ਅਤੇ ਭਾਰਤੀ ਅਤੇ ਜਰਮਨ ਯੂਨੀਵਰਸਿਟੀਆਂ ਵਿਚਕਾਰ ਭਾਈਵਾਲੀ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਸੀ | ਯੂਨੀਵਰਸਿਟੀ ਦੇ ਉਪ ਕੁਲਪਤੀ (ਡਾ.) ਜਤਿੰਦਰ ਪਾਲ ਸਿੰਘ ਗਿੱਲ ਨੇ ਸਵਾਗਤ ਭਾਸ਼ਣ ਦਿੱਤਾ ਅਤੇ ਵਿਸ਼ਵਵਿਆਪੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ | ਇਸ ਸਮਾਰੋਹ ਵਿਚ ਉੱਘੇ ਪਤਵੰਤੇ ਸਾਇੰਸਦਾਨ ਡਾ. ਬਲਜੀਤ ਸਿੰਘ (ਯੂਨੀਵਰਸਿਟੀ ਆਫ਼ ਸਸਕੈਚਵਨ), ਡਾ. ਰਾਮਾਨੁਜ ਬੈਨਰਜੀ, ਸਾਇੰਸ ਕੌਂਸਲਰ, ਭਾਰਤੀ ਦੂਤਾਵਾਸ ਜਰਮਨੀ, ਪ੍ਰੋ. ਡਾ. ਉਵੇ ਟਰੂਯੇਨ (ਲੀਪਜ਼ਿਗ ਯੂਨੀਵਰਸਿਟੀ), ਪ੍ਰੋ. ਢਾ. ਉਵੇ ਰੋਸਲਰ (ਫ੍ਰੀ ਯੂਨੀਵਰਸਿਟੀ ਬਰਲਿਨ) ਅਤੇ ਪ੍ਰੋ. ਕਲੌਸ ੳਸਟਰਾਈਡਰ (ਟੀਹੋ ਹੈਨੋਵਰ) ਨੇ ਭਾਗ ਲਿਆ | ਉਨ੍ਹਾਂ ਨੇ ਭਾਰਤ ਵਿਚ ਭਾਈਵਾਲ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ | ਬੁਲਾਰਿਆਂ ਨੇ ਵੈਟਰਨਰੀ ਖੋਜ, ਨਵੀਨਤਾ ਅਤੇ ਨੀਤੀਗਤ ਸ਼ਮੂਲੀਅਤ ਵਿਚ ਨਿਰੰਤਰ ਭਾਰਤ-ਜਰਮਨ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਉਦਘਾਟਨੀ ਸਮਾਰੋਹ ਤੋਂ ਬਾਅਦ ''ਪ੍ਰਯੋਗਸ਼ਾਲਾ ਤੋਂ ਕਨੂੰਨ'' ਸਿਰਲੇਖ ਵਾਲਾ ਇਕ ਸੈਸ਼ਨ ਹੋਇਆ, ਜਿਸ ਵਿਚ ਜਨਤਕ ਨੀਤੀਆਂ ਵਿਚ ਪਸ਼ੂਆਂ ਅਤੇ ਮਨੁੱਖਾਂ ਦੀ ਸਾਂਝੀ ਸਿਹਤ ਨੂੰ ਉੱਚਾ ਚੁੱਕਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ | ਦਿਨ ਦੀ ਸਮਾਪਤੀ ਪੰਜਾਬ ਦੀ ਵਿਰਾਸਤ ਨੂੰ ਦਰਸਾਉਂਦੇ ਇਕ ਸਭਿਆਚਾਰਕ ਪ੍ਰੋਗਰਾਮ ਨਾਲ ਹੋਈ, ਜਿਸ ਤੋਂ ਬਾਅਦ ਵਾਈਸ-ਚਾਂਸਲਰ ਅਤੇ ਡੈਲੀਗੇਟਾਂ ਵਿਚਕਾਰ ਭਾਰਤ ਅਤੇ ਜਰਮਨੀ ਦੇ ਵਿਗਿਆਨਕ ਅਦਾਰਿਆਂ ਦੇ ਸੰਬੰਧਾਂ ਨੂੰ ਮਜ਼ਬੂਤ ਕਰਨ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਆਰਗੇਨਾਈਜ਼ਿੰਗ ਸਕੱਤਰ, ਡਾ. ਆਰ.ਐਸ. ਸੇਠੀ, ਡੀਨ ਕਾਲਜ ਆਫ਼ ਐਨੀਮਲ ਬਾਇਉਟੈਕਨਾਲੋਜੀ ਨੇ ਆਏ ਹੋਏ ਸਾਇੰਸਦਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਭਾਰਤ ਅਤੇ ਜਰਮਨੀ ਦੇ ਭਵਿੱਖ ਵਿਚ ਉਲੀਕੇ ਜਾਣ ਵਾਲੇ ਸੰਮੇਲਨ ਇਕ ਬਹੁਤ ਵਧੀਆ ਮੌਕਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦਾ ਹੋਵੇਗਾ ਅਹਿਮ ਯੋਗਦਾਨ-ਅਰੋੜਾ/ਚੰਡੋਕ <br/> ਅਗਲੀ ਖ਼ਬਰ ਗੁਰਦੁਆਰਾ ਆਲਮਗੀਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਐਸ. ਜੀ. ਪੀ. ਸੀ. ਮੈਂਬਰ ਜਥੇਦਾਰ ਆਲਮਗੀਰ ਨੇ ਸੰਗਤ ਨੂੰ ਪੂਰਨ ਗੁਰ...
Ad Position 24