ਲੁਧਿਆਣਾ, 24 ਫਰਵਰੀ (ਜਤਿੰਦਰ ਭੰਬੀ)-ਵਰਕਰਜ਼ ਫੈਡਰੇਸ਼ਨ ਇੰਟਕ ਪੀ. ਐਸ. ਪੀ. ਸੀ. ਐਲ. ਅਤੇ ਪੀ. ਐਸ. ਟੀ. ਸੀ. ਐਲ. ਦੇ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਪਾਵਰਕਾਮ ਦਾ ਕੰਮ ਸਿਰਫ਼ ਰੱਬ ਆਸਰੇ ਚੱਲ ਰਿਹਾ ਹੈ | ਪੰਜਾਬ ਦੇ ਬਿਜਲੀ ਮੰਤਰੀ ਤੇ ਪੰਜਾਬ ਸਰਕਾਰ ਬਿਜਲੀ ਬੋਰਡ ਦੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ | ਅਗਲੇ ਮਹੀਨੇ ਤੋਂ ਬਾਅਦ ਗਰਮੀ ਦੀ ਰੁੱਤ ਸ਼ੁਰੂ ਹੋ ਗਈ ਹੈ, ਜਿਸ ਵਿਚ ਆਮ ਖਪਤਕਾਰ ਨੂੰ ਸਪਲਾਈ ਦੇਣੀ ਬੜੀ ਔਖੀ ਹੋ ਜਾਵੇਗੀ, ਕਿਉਂਕਿ ਪਾਵਰਕਾਮ ਵਿਚ ਐਲ.ਐਮ., ਏ.ਐਲ.ਐਮ., ਐਸ.ਡੀ.ਓ., ਜੇਈ, ਯੂ.ਡੀ.ਸੀ., ਐਲ.ਡੀ.ਸੀ. ਦੀ ਵੱਡੀ ਘਾਟ ਹੈ | ਪੰਜਾਬ ਸਰਕਾਰ ਨੇ ਚੇਅਰਮੈਨ ਆਈ.ਏ.ਐਸ ਲਗਾ ਦਿੱਤਾ ਹੈ, ਜਿਸ ਨੰੂ ਕੋਈ ਬਿਜਲੀ ਦੀ ਸਮਝ ਨਹੀਂ ਹੈ | ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਕੋਈ ਵਧੀਆ ਇੰਜੀਨੀਅਰ ਨੂੰ ਪਾਵਰਕਾਮ ਦਾ ਚੇਅਰਮੈਨ ਲਗਾਵੇ ਤਾਂ ਜੋ ਮੁਲਾਜ਼ਮਾਂ ਤੋਂ ਲੋਕਾਂ ਨੂੰ ਸਹੀ ਢੰਗ ਨਾਲ ਸਪਲਾਈ ਦਿੱਤੀ ਜਾ ਸਕੇ | ਜੇਕਰ ਪੰਜਾਬ ਸਰਕਾਰ ਨੇ ਇਸ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਇਸਦੇ ਸਿੱਟੇ ਭੁਗਤਣੇ ਪੈਣਗੇ | ਉਨ੍ਹਾਂ ਕਿਹਾ ਕਿ ਸਰਕਾਰ ਆਉਂਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਜਿੱਤ ਹਾਸਲ ਕਰਨ ਲਈ ਤਾਂ'ਆਪ' ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਲੱਗ ਗਈ ਪਰ ਗਰਮੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਜਿਸ ਨੂੰ ਲੈ ਕੇ ਸਰਕਾਰ ਗੰਭੀਰ ਦਿਖਾਈ ਨਹੀਂ ਲੱਗ ਰਹੀ | ਇਸ ਮੌਕੇ ਗੁਰਦੀਪ ਸਿੰਘ ਵਰਕਿੰਗ ਪ੍ਰਧਾਨ, ਸਰਬਜੀਤ ਸਿੰਘ ਅਗਰ ਨਗਰ, ਦਲਜੀਤ ਸਿੰਘ ਮਾਡਲ ਟਾਊਨ, ਚਰਨਜੀਤ ਚੰਨੀ ਜਨਤਾ ਨਗਰ, ਸੰਤੋਸ਼ ਮੌਰਿਆ, ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ |