17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

32 ਸਾਲਾਂ ਬਾਅਦ ਜਿੱਤੀ ਆਲ ਇੰਡੀਆ ਯੂਨੀਵਰਸਿਟੀਜ਼ ਵਾਲੀਬਾਲ ਚੈਂਪੀਅਨਸ਼ਿਪ <br/>

Ad Position 21
No active advertisement
ਚੈਂਪੀਅਨਸ਼ਿਪ ਜਿੱਤਣ ਵਾਲੀ ਟੀਮ ਦੇ ਖਿਡਾਰੀ ਆਪਣੇ ਕੋਚ ਦੇ ਨਾਲ | ਅਜੀਤ ਤਸਵੀਰ <br/> 26-02-2026
ਲੁਧਿਆਣਾ, 25 ਫਰਵਰੀ (ਜਸਵਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਜੈਪੁਰ ਵਿਖੇ 32 ਸਾਲਾਂ ਬਾਅਦ ਆਲ ਇੰਡੀਆ ਯੂਨੀਵਰਸਿਟੀਜ਼ ਵਾਲੀਬਾਲ ਚੈਂਪੀਅਨਸ਼ਿਪ ਜਿੱਤੀ ¢ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਵਿਚ 9 ਖਿਡਾਰੀ ਐਸ.ਸੀ.ਡੀ. ਸਰਕਾਰੀ ਕਾਲਜ ਵਾਲੀਬਾਲ ਸੈਂਟਰ ਤੋਂ ਹਨ ਜਿਨ੍ਹਾਂ ਵਿਚ ਕੋਚ ਸੁਨੀਲ ਕੁਮਾਰ ਵੀ ਸ਼ਾਮਿਲ ਹਨ ¢ ਪਹਿਲਾਂ ਵੀ ਇਨ੍ਹਾਂ ਹੀ ਵਿਦਿਆਰਥੀਆਂ ਨੇ ਵਾਰਾਨਸੀ ਵਿਖੇ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਸੀ ਅਤੇ 21 ਸਾਲਾਂ ਬਾਅਦ ਕਾਂਸੀ ਦਾ ਤਗਮਾ ਜਿੱਤਿਆ ਸੀ | ਜਸਜੋਧ ਸਿੰਘ, ਜਸਕਰਨ ਸਿੰਘ, ਪ੍ਰੀਤਕਰਨ ਨੂੰ ਏਸ਼ੀਅਨ ਖੇਡਾਂ 2026 ਲਈ ਕੋਰ ਗਰੁੱਪ ਲਈ ਚੁਣਿਆ ਗਿਆ ਹੈ ¢ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਸੇਠ, ਐਸ.ਸੀ.ਡੀ. ਸਰਕਾਰੀ ਕਾਲਜ ਦੇ ਪਿ੍ੰਸੀਪਲ ਗੁਰਸ਼ਰਨ ਸਿੰਘ ਸੰਧੂ ਅਤੇ ਖੇਡ ਵਿਭਾਗ ਨੇ ਸਮੁੱਚੀ ਟੀਮ ਦੇ ਖਿਡਾਰੀਆਂ, ਕੋਚ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਲਰਕ ਬਲਜਿੰਦਰ ਸਿੰਘ ਨੇ ਨੈਸ਼ਨਲ ਮੈਰਾਥਨ ਦਿੱਲੀ 'ਚ 9ਵਾਂ ਸਥਾਨ ਕੀਤਾ ਪ੍ਰਾਪਤ ਅਗਲੀ ਖ਼ਬਰ ਮੇਅਰ ਇੰਦਰਜੀਤ ਕੌਰ ਤੇ ਵਿਧਾਇਕ ਗਰੇਵਾਲ ਵਲੋਂ ਨਿਊ ਮੋਤੀ ਨਗਰ ਵਿਚ ਪਾਣੀ ਵਾਲੀ ਟੈਂਕੀ ਸਥਾਪਿਤ ਕਰਨ ਤੇ ਸੰਬੰਧਿਤ ਪਾਈ...
Ad Position 24