17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅਕਾਲੀ-ਭਾਜਪਾ ਗੱਠਜੋੜ ਦੀ ਕਿਸੇ ਵੀ ਸੰਭਾਵਨਾ ਬਾਰੇ, ਸੁਖਬੀਰ ਸਿੰਘ ਬਾਦਲ ਹੀ ਕਰਨਗੇ ਐਲਾਨ - ਡਾ. ਦਲਜੀਤ ਸਿੰਘ ਚੀਮਾ

ਚੰਡੀਗੜ੍ਹ, 17 ਨਵੰਬਰ - ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਦੀ ਕਿਸੇ ਵੀ ਸੰਭਾਵਨਾ ਬਾਰੇ...

Ad Position 21
No active advertisement
ਅਜੀਤ ਡੈਸਕ 17-11-2026

ਚੰਡੀਗੜ੍ਹ, 17 ਨਵੰਬਰ - ਸੋਨੀਆ ਗਾਂਧੀ ਦੀ ਕਿਤਾਬ ਦੇ ਰਿਲੀਜ਼ ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਕਹਿੰਦੇ ਹਨ, "ਕੋਈ ਵਿਅਕਤੀ ਅਜਿਹੇ ਸਮਾਗਮ ਵਿਚ ਆਪਣੀ ਨਿੱਜੀ ਹੈਸੀਅਤ ਨਾਲ ਜਾਂਦਾ ਹੈ। ਮੇਰੇ ਖਿਆਲ ਵਿਚ ਇਹ ਕੋਈ ਮੁੱਦਾ ਨਹੀਂ ਹੈ। ਜਦੋਂ ਵੱਡੇ ਆਗੂ ਆਪਣੀ ਕਿਤਾਬ ਜਾਰੀ ਕਰਦੇ ਹਨ, ਤਾਂ ਸਾਰੀਆਂ ਪਾਰਟੀਆਂ ਦੇ ਲੋਕ ਉੱਥੇ ਸ਼ਾਮਿਲ ਹੁੰਦੇ ਹਨ। ਚਰਚਾ ਇਸ ਗੱਲ 'ਤੇ ਹੋਣੀ ਚਾਹੀਦੀ ਹੈ ਕਿ ਕਿਤਾਬ ਵਿਚ ਕੀ ਲਿਖਿਆ ਗਿਆ ਹੈ... ਕਿਤਾਬ ਬਾਰੇ ਸਾਡੀ ਰਾਏ ਬਿਲਕੁਲ ਵੱਖਰੀ ਹੈ - ਇਹ ਗਾਂਧੀ ਪਰਿਵਾਰ ਵਲੋਂ ਕੀਤੀਆਂ ਗਈਆਂ ਗਲਤੀਆਂ (ਭੁੱਲਾਂ) 'ਤੇ ਪਰਦਾ ਪਾਉਣ ਦੀ ਇਕ ਯੋਜਨਾ ਹੈ। ਇਸ ਵਿਚ ਉਨ੍ਹਾਂ ਨੂੰ ਚੰਗੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਗਾਂਧੀ ਪਰਿਵਾਰ ਜਾਂ ਸੋਨੀਆ ਗਾਂਧੀ ਨੂੰ ਭਵਿੱਖ ਵਿਚ ਦੇਣੇ ਪੈਣਗੇ।"
ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਦੀ ਕਿਸੇ ਵੀ ਸੰਭਾਵਨਾ ਬਾਰੇ ਉਨ੍ਹਾਂ ਕਿਹਾ, "ਅਸੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਦਿੱਤਾ ਹੈ। ਜੇਕਰ ਕੁਝ ਵੀ ਤੈਅ ਹੁੰਦਾ ਹੈ, ਤਾਂ ਪਾਰਟੀ ਪ੍ਰਧਾਨ ਹੀ ਇਸ ਦਾ ਐਲਾਨ ਕਰਨਗੇ।"

Ad Position 22
No active advertisement
ਅਗਲੀ ਖ਼ਬਰ ਸਿੱਖ ਭਾਈਚਾਰੇ ਪ੍ਰਤੀ ਡੂੰਘੇ ਸਤਿਕਾਰ ਦਾ ਪ੍ਰਤੀਕ ਹੈ, ਪ੍ਰਧਾਨ ਮੰਤਰੀ ਮੋਦੀ ਵਲੋਂ ਮਨੀਲਾ ਸਥਿਤ ਗੁਰਦੁਆਰੇ ਚ ਨਤਮਸਤਕ ਹੋ...
Ad Position 24