ਲੁਧਿਆਣਾ, 26 ਫਰਵਰੀ (ਡਾ. ਤਰਲੋਚਨ ਸਿੰਘ)-ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ ਦੇ ਰੈੱਡ ਰਿਬਨ ਕਲੱਬ ਵਲੋਂ ਪ੍ਰਭਾਵਸ਼ਾਲੀ ਥੀਮ: ਐੱਚਆਈਵੀ/ਏਡਜ਼ ਨੂੰ ਜਾਣੋ, ਕੋਈ ਡਰ ਨਹੀਂ, ਕਲੰਕ ਖਤਮ ਕਰੋ, ਜਾਗਰੂਕਤਾ ਫੈਲਾਓ; ਜਾਗਰੂਕਤਾ ਅੱਜ, ਸੁਰੱਖਿਆ ਕੱਲ੍ਹ 'ਤੇ ਇੱਕ ਜਾਗਰੂਕਤਾ-ਅਧਾਰਤ ਕੁਇਜ਼ ਮੁਕਾਬਲਾ ਪੀ.ਐਸ.ਏ.ਸੀ.ਐਸ ਅਤੇ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਵੱਖ-ਵੱਖ ਵਿਭਾਗਾਂ ਦੇ ਕੁੱਲ 233 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰਸ਼ਨਾਂ ਵਿਚ ਐੱਚਆਈਵੀ/ਏਡਜ਼ ਦੇ ਮਹੱਤਵਪੂਰਨ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਸੀ | ਇਹ ਮੁਕਾਬਲੇ ਸ਼ੀਤਲ ਸੋਈ, ਇੰਚਾਰਜ, ਰੈੱਡ ਰਿਬਨ ਕਲੱਬ ਵਲੋਂ ਕਰਵਾਏ ਗਏ | ਇਸ ਮੌਕੇ ਕਾਲਜ ਪਿ੍ੰਸੀਪਲ, ਡਾ. ਕਮਲਜੀਤ ਗਰੇਵਾਲ ਨੇ ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ ਦੀਆਂ ਸਮਰਪਿਤ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ |