ਲੁਧਿਆਣਾ, 2 ਮਾਰਚ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਡਾ. ਜੀ.ਐਸ. ਖ਼ੁਸ਼ ਜੈਨੇਟਿਕਸ ਸੰਸਥਾਨ, ਪਲਾਂਟ ਬਰੀਡਿੰਗ ਅਤੇ ਬਾਇਉਤਕਨਾਲੋਜੀ ਦੇ ਡਾ. ਦਰਸ਼ਨ ਸਿੰਘ ਬਰਾੜ ਸਿੰਪੋਜ਼ੀਅਮ ਵਿਖੇ ਅੱਜ ਮÏਲੀਕਿਊਲਰ ਸਾਈਟੋਜੈਨੇਟਿਕਸ ਬਾਰੇ ਡੀ.ਬੀ.ਟੀ. ਪ੍ਰਯੋਜਿਤ ਪੰਜ ਰੋਜ਼ਾ ਕÏਮੀ ਕਾਨਫ਼ਰੰਸ ਸ਼ੁਰੂ ਹੋਈ¢ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਵਿਸ਼ਵ ਭੋਜਨ ਪੁਰਸਕਾਰ ਜੇਤੂ ਡਾ. ਗੁਰਦੇਵ ਸਿੰਘ ਖ਼ੁਸ਼ ਸਨ | ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਕਾਨਸਾਸ ਯੂਨੀਵਰਸਿਟੀ ਅਮਰੀਕਾ ਦੇ ਉਘੇ ਮਾਹਿਰ ਡਾ ਬਿਕਰਮ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ¢ ਆਪਣੇ ਭਾਸ਼ਣ ਵਿਚ ਡਾ ਗੁਰਦੇਵ ਸਿੰਘ ਖ਼ੁਸ਼ ਨੇ ਪਿਛਲੇ 120 ਸਾਲਾਂ ਦੇ ਫ਼ਸਲ ਸੁਧਾਰ ਦੇ ਇਤਿਹਾਸ ਵਿਚ ਸਾਈਟੋਜੈਨੇਟਿਕਸ ਦੇ ਮਹੱਤਵ ਬਾਰੇ ਗੱਲ ਕੀਤੀ¢ਉਨ੍ਹਾਂ ਦੱਸਿਆ ਕਿ ਇਸ ਵਿਧੀ ਦੀ ਵਰਤੋਂ ਕਰਕੇ ਫ਼ਸਲਾਂ ਦੇ ਝਾੜ ਵਿਚ ਸੁਧਾਰ ਅਤੇ ਵਾਧਾ ਸੰਭਵ ਹੋਇਆ ਹੈ¢ 1920 ਤੋਂ 1960 ਤੱਕ ਇਸ ਦਿਸ਼ਾ ਵਿਚ ਵਿਸ਼ੇਸ਼ ਤÏਰ 'ਤੇ ਕਾਰਜ ਕੀਤਾ ਗਿਆ | ਇਸ ਦÏਰਾਨ ਉਨ੍ਹਾਂ ਨੇ ਪੌਦਿਆਂ ਦੇ ਜੀਨ ਤੱਤਾਂ ਵਿਚ ਕੀਤੇ ਗਏ ਸੁਚੇਤ ਗੁਣ ਸੁਧਾਰਾਂ ਦਾ ਜ਼ਿਕਰ ਕੀਤਾ ਅਤੇ ਡਾ. ਬਿਕਰਮ ਸਿੰਘ ਗਿੱਲ ਦੀ ਅਗਵਾਈ ਵਿਚ ਪੌਦਿਆਂ ਦੇ ਡੀ.ਐਨ.ਏ. ਵਿਸ਼ੇਸ਼ਕਾਂ ਵੱਲ ਧਿਆਨ ਦਿਵਾਇਆ | ਉਨ੍ਹਾਂ ਕਿਹਾ ਕਿ ਕਾਨਸਾਸ ਯੂਨੀਵਰਸਿਟੀ ਅਮਰੀਕਾ ਵਿਖੇ ਡਾ. ਗਿੱਲ ਵਲੋਂ ਸਥਾਪਿਤ ਕੀਤੇ ਮÏਲੀਕਿਊਲਰ ਸਾਈਟੋਜੈਨੇਟਿਕਸ ਸਕੂਲ ਦਾ ਲਾਭ ਦੁਨੀਆ ਭਰ ਦੇ ਵਿਗਿਆਨੀਆਂ ਨੇ ਲਿਆ ਹੈ | ਵਾਈਸ ਚਾਂਸਲਰ ਡਾ. ਗੋਸਲ ਨੇ ਆਪਣੀ ਵਿਸ਼ੇਸ਼ ਟਿੱਪਣੀ ਵਿਚ ਯੂਨੀਵਰਸਿਟੀ ਵਲੋਂ ਸਥਿਰ ਖੇਤੀ ਲਈ ਫ਼ਸਲ ਸੁਧਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦਾ ਜ਼ਿਕਰ ਕੀਤਾ¢ ਉਨ੍ਹਾਂ ਨੇ ਇਸ ਕਾਨਫ਼ਰੰਸ ਨੂੰ ਫ਼ਸਲ ਸੁਧਾਰ ਪ੍ਰੋਗਰਾਮਾਂ ਦਾ ਅਹਿਮ ਪੜਾਅ ਕਿਹਾ ਅਤੇ ਵੱਡੇ ਵਿਦਵਾਨਾਂ ਨੂੰ ਪੀ.ਏ.ਯੂ. ਵਿਖੇ ਵਿਜ਼ਟਿੰਗ ਪ੍ਰੋਫੈਸਰ ਨਿਯੁਕਤ ਕਰਨ ਨਾਲ ਵਿਦਿਆਰਥੀਆਂ ਨੂੰ ਹੋਣ ਵਾਲੀ ਸਹੂਲਤ ਵੱਲ ਸੰਕੇਤ ਕੀਤਾ¢ਡਾ ਗੋਸਲ ਨੇ ਕਿਹਾ ਕਿ ਡਾ. ਖ਼ੁਸ਼ ਅਤੇ ਡਾ. ਬਿਕਰਮ ਗਿੱਲ ਵਲੋਂ ਇਸ ਦਿਸ਼ਾ ਵਿਚ ਕੀਤੇ ਕਾਰਜ ਨੇ ਆਉਣ ਵਾਲੀਆਂ ਪੀੜੀਆਂ ਦਾ ਰਾਹ ਰੁਸ਼ਨਾਇਆ ਹੈ¢ ਆਪਣੇ ਭਾਸ਼ਣ ਵਿਚ ਡਾ ਬਿਕਰਮ ਸਿੰਘ ਗਿੱਲ ਨੇ ਨਵੀਆਂ ਮÏਲੀਕਿਊਲਰ ਵਿਧੀਆਂ ਨੂੰ ਜੀਵਨ ਦੀ ਭਿੰਨਤਾ ਦਾ ਸਰੂਪ ਆਖਿਆ | ਇਸ ਸੰਬੰਧ ਵਿਚ ਉਨ੍ਹਾਂ ਨੇ ਵਿਸ਼ਵ ਪੱਧਰ ਤੇ ਕੀਤੇ ਜਾ ਰਹੇ ਕਾਰਜਾਂ ਵੱਲ ਝਾਤ ਪਵਾਈ ਅਤੇ ਡਾ. ਦਰਸ਼ਨ ਸਿੰਘ ਬਰਾੜ ਦੇ ਕਾਰਜ ਨੂੰ ਯਾਦ ਕੀਤਾ¢