19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗਲਾਡਾ ਵਲੋਂ ਵਿੱਢੀ ਰਿਕਵਰੀ ਮੁਹਿੰਮ ਤਹਿਤ ਮਿਥੇ ਟੀਚੇ ਤੋਂ ਵੱਧ ਹੋਈ ਰਿਕਵਰੀ <br/>

Ad Position 21
No active advertisement
ਅਜੀਤ ਡੈਸਕ 03-03-2026
ਲੁਧਿਆਣਾ, 2 ਮਾਰਚ (ਜਸਵਿੰਦਰ ਸਿੰਘ)–ਗਲਾਡਾ ਦੇ ਸੀਨੀਅਰ ਅਧਿਕਾਰੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਅਲਾਟੀਆਂ/ ਕਾਲੋਨੀਕਾਰਾਂ ਪਾਸੋਂ ਰਿਕਵਰੀ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ, ਸਿੱਟੇ ਵਜੋਂ ਉਤਸ਼ਾਹਜਨਕ ਨਤੀਜੇ ਪ੍ਰਾਪਤ ਹੋਏ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਦਫ਼ਤਰ ਵਲੋਂ ਅਪ੍ਰੈਲ 2025 ਤੋਂ ਫਰਵਰੀ 2026 ਤੱਕ ਕੁੱਲ 208 ਕਰੋੜ ਰੁਪਏ ਦੇ ਕਰੀਬ ਰਕਮ ਪ੍ਰਾਪਤ ਕੀਤੀ ਗਈ ਜੋਕਿ ਗਲਾਡਾ ਦੇ ਮਿਥੇ ਬਜਟ 175 ਕਰੋੜ ਤੋਂ ਲਗਭਗ 33 ਕਰੋੜ ਰੁਪਏ ਜ਼ਿਆਦਾ ਹੈ¢ ਇਸ ਤੋਂ ਇਲਾਵਾ ਜ਼ਿਲ੍ਹਾ ਦਫ਼ਤਰ ਵਲੋਂ ਲਗਭਗ 34 ਕਰੋੜ ਰੁਪਏ ਦੀ ਹੋਰ ਰਕਮ ਵੀ ਵੱਖ-ਵੱਖ ਹੈਡਜ ਅਧੀਨ ਪ੍ਰਾਪਤ ਕੀਤੀ ਗਈ | ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਪੰਜਾਬ ਸਰਕਾਰ ਵਲੋਂ ਅਨੋਮੈਂਸਟੀ ਸਕੀਮ ਵੀ ਲਾਂਚ ਕੀਤੀ ਗਈ ਸੀ ਜਿਸ ਵਿਚ ਅਲਾਟੀਆਂ ਨੂੰ ਪੁਰਾਣੇ ਡਿਊਜ 'ਤੇ ਬਣਦੇ ਵਿਆਜ ਅਤੇ ਨਾ ਉਸਾਰੀ ਵਿਚ ਛੋਟ ਦਿੱਤੀ ਗਈ ਸੀ¢ ਹੁਣ ਸਰਕਾਰ ਦੀ ਇਹ ਸਕੀਮ ਮੁੜ ਲਾਂਚ ਕੀਤੀ ਗਈ ਹੈ ਜੋਕਿ 31 ਮਾਰਚ, 2026 ਤੱਕ ਜਾਰੀ ਰਹੇਗੀ, ਜਿਸਦਾ ਅਲਾਟੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ¢ ਉਕਤ ਤੋਂ ਇਲਾਵਾ ਕਾਲੋਨੀਕਾਰਾ ਪਾਸੋਂ ਅਤੇ ਵੱਖ-ਵੱਖ ਪ੍ਰੋਜੈਕਟਾਂ ਤੋਂ ਈ.ਡੀ.ਸੀ. ਵਜੋਂ ਇਸ ਸਮੇਂ ਦÏਰਾਨ 243 ਕਰੋੜ ਰੁਪਏ ਦੇ ਕਰੀਬ ਅਤੇ ਲਾਇਸੰਸ ਫ਼ੀਸ ਵਜੋਂ ਲਗਭਗ 35 ਕਰੋੜ ਦੇ ਕਰੀਬ ਰਕਮ ਪ੍ਰਾਪਤ ਕੀਤੀ ਗਈ ਹੈ¢ ਇਹ ਰਕਮ ਵੀ ਗਲਾਡਾ ਵਲੋਂ ਮਿਥੇ ਗਏ ਬਜਟ 150 ਕਰੋੜ ਤੋਂ ਕਾਫ਼ੀ ਜ਼ਿਆਦਾ ਹੈ | ਇਸ ਤੋਂ ਇਲਾਵਾ ਅਣਅਧਿਕਾਰਤ ਕਾਲੋਨੀ ਦੇ ਪਲਾਟਾਂ ਅਤੇ ਬਿਲਡਿੰਗ ਨੂੰ ਰੈਗੂਲਰ ਕਰਕੇ ਐਨ.ਓ.ਸੀ. ਜਾਰੀ ਕਰਨ ਲਈ 9.50 ਕਰੋੜ ਦੇ ਕਰੀਬ ਰਕਮ ਪ੍ਰਾਪਤ ਕੀਤੀ ਗਏ¢ ਗਲਾਡਾ ਵਲੋਂ ਇਹ ਸਾਰੀਆਂ ਪ੍ਰਾਪਤੀਆਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਯੋਗ ਦਿਸ਼ਾ ਨਿਰਦੇਸ਼ਾਂ ਕਾਰਨ ਹੀ ਸੰਭਵ ਹੋ ਸਕੀਆਂ ਹਨ¢

Ad Position 22
No active advertisement
ਪਿਛਲੀ ਖ਼ਬਰ ਸਤਲੁਜ ਦਰਿਆ ਦੇ ਬੰਨ੍ਹਾਂ ਨੂੰ ਲੱਗ ਰਿਹਾ ਖੋਰਾ ਤੇ ਟੁੱਟੀਆਂ ਸੜਕਾਂ ਦਾ ਜ਼ਿੰਮੇਵਾਰ ਕੌਣ <br/> ਅਗਲੀ ਖ਼ਬਰ ਲੁਧਿਆਣਾ ਦੇ ਮਰੀਜ਼ਾਂ ਨੇ ਸਾਂਝੇ ਕੀਤੇ ਤਜਰਬੇ <br/>
Ad Position 24