19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਦੱਖਣੀ ਬਾਈਪਾਸ ਦੀ ਸਾਂਭ-ਸੰਭਾਲ ਲਈ ਕਾਂਗਰਸ ਤੇ 'ਆਪ' ਨੇ ਕੁਝ ਨਹੀਂ ਕੀਤਾ-ਐਡ. ਹਰਨਾਮਪੁਰਾ <br/>

Ad Position 21
No active advertisement
ਅਜੀਤ ਡੈਸਕ 03-03-2026
ਆਲਮਗੀਰ, 2 ਮਾਰਚ (ਜਰਨੈਲ ਸਿੰਘ ਪੱਟੀ)-ਸੂਬਾ ਪੰਜਾਬ ਸਮੇਤ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਟਰੈਫ਼ਿਕ ਅਤੇ ਮਹਾਂਨਗਰ ਦੀ ਭੀੜ ਭਾੜ ਤੋਂ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੁਧਿਆਣਾ ਸ਼ਹਿਰ ਦੇ ਮੋਢਿਆਂ ਤੋਂ ਗੁਜ਼ਰਦੀ ਸਿਧਵਾਂ ਬਰਾਂਚ ਨਹਿਰ ਕਿਨਾਰੇ ਦੱਖਣੀ ਬਾਈਪਾਸ ਦਾ ਨਿਰਮਾਣ ਕਰਵਾ ਕੇ ਵੱਡੀ ਸਹੂਲਤ ਮੁਹੱਈਆ ਕਰਵਾਈ ਸੀ | ਉਪਰੋਕਤ ਸ਼ਬਦ ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਆਪਣੇ ਸਰਕਲ ਪ੍ਰਧਾਨਾਂ ਸਮੇਤ ਨਹਿਰ ਕਿਨਾਰੇ ਬਣੀ ਰੋਡ ਦੀ ਖਸਤਾ ਹਾਲਤ ਦਿਖਾਉਂਦਿਆਂ ਆਖੇ¢ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਉਸ ਵੇਲੇ ਨਹਿਰ ਨੂੰ ਪੱਕਾ ਕਰਵਾ ਕੇ ਅਤੇ ਬਾਹਰੋਂ ਰੋਡ ਬਣਵਾ ਕੇ ਸੂਬਾ ਵਾਸੀਆਂ ਨੂੰ ਮੁਹੱਈਆ ਕਰਵਾਈ ਵੱਡੀ ਸਹੂਲਤ ਤੇ ਦੀ ਸਾਂਭ ਸੰਭਾਲ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਕੋਈ ਰੁਚੀ ਨਹੀਂ ਦਿਖਾਈ ਜਿਸ ਦੇ ਚੱਲਦੇ ਨਹਿਰ ਕਿਨਾਰੇ ਬਣੀ ਸੜਕ ਵਿਚ ਕਈ ਖ਼ਾਮੀਆਂ ਅਤੇ ਕਿਨਾਰਿਆਂ 'ਤੇ ਉੱਗੀ ਬੂਟੀ ਕਾਰਨ ਵਾਹਨ ਚਾਲਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਗਠਨ ਉਪਰੰਤ ਦੱਖਣੀ ਬਾਈਪਾਸ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਿਤ ਕਰਨ ਲਈ ਕਾਰਵਾਈਆਂ ਤੇਜ਼ ਕੀਤੀਆਂ ਜਾਣਗੀਆਂ | ਇਸ ਮÏਕੇ ਗੁਰਜੀਤ ਸਿੰਘ ਲਹਿਰਾ, ਸੁਖਦਰਸ਼ਨ ਸਿੰਘ ਪੋਹੀੜ, ਕਰਮਜੀਤ ਸਿੰਘ ਮਲਕਪੁਰ, ਹਰਸਿਮਰਨ ਸਿੰਘ ਬਸੰਤ ਨਗਰ, ਹਰਦੀਪ ਸਿੰਘ ਮਨਸੂਰਾਂ, ਮਨਜੀਤ ਸਿੰਘ ਲਵਲੀ ਬਲਾਕ ਸੰਮਤੀ ਮੈਂਬਰ, ਜਥੇਦਾਰ ਜਸਵੰਤ ਸਿੰਘ ਹਰਨਾਮਪੁਰਾ ਨੇ ਸਾਂਝੇ ਤÏਰ 'ਤੇ ਕਿਹਾ ਕਿ ਆਮ ਆਦਮੀ ਪਾਰਟੀ ਪ੍ਰਤੀ ਸੂਬਾ ਵਾਸੀਆਂ ਦੇ ਮਨਾਂ ਵਿਚ ਪਾਇਆ ਜਾ ਰਿਹਾ ਭਾਰੀ ਰੋਸ ਆਗਾਮੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਗਠਨ ਦਾ ਕਾਰਨ ਬਣੇਗਾ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਹੋਏ ਜਪਤਪ ਚÏਪਹਿਰਾ ਸਮਾਗਮ 'ਚ ਸੰਗਤਾਂ ਨੇ ਭਰੀ ਹਾਜ਼ਰੀ <br/> ਅਗਲੀ ਖ਼ਬਰ ਐਡਵੋਕੇਟ ਸਿਮਰਨਪ੍ਰੀਤ ਸਿੰਘ ਜੇ. ਸੀ. ਆਈ. ਸੈਂਟਰਲ ਦੇ ਨਵੇਂ ਪ੍ਰਧਾਨ ਬਣੇ <br/>
Ad Position 24