ਲੁਧਿਆਣਾ, 2 ਮਾਰਚ (ਭੁਪਿੰਦਰ ਸਿੰਘ ਬੈਂਸ)- ਸੈਕ੍ਰਡ ਹਾਰਟ ਕਾਨਵੈਂਟ ਸਕੂਲ, ਸੈਕਟਰ 39 ਵਿਖੇ ਆਈਸੀਐਸਈ ਵਲੋਂ ਆਯੋਜਿਤ ਦਸਵੀ ਜਮਾਤ ਦੀ ਹਿਸਾਬ ਪ੍ਰੀਖਿਆ ਸ਼ਾਂਤੀਪੂਰਵਕ ਅਤੇ ਅਨੁਸ਼ਾਸਿਤ ਮਾਹੌਲ ਵਿਚ ਕਰਵਾਈ ਗਈ | ਵਿਦਿਆਰਥੀਆਂ ਨੇ ਪ੍ਰਸ਼ਨ ਪੱਤਰ ਨੂੰ ਸਿਲੇਬਸ ਅਨੁਸਾਰ ਦੱਸਿਆ | ਕੁੱਝ ਵਿਦਿਆਰਥੀਆਂ ਨੇ ਉਚ ਅੰਕਾਂ ਦੀ ਉਮੀਦ ਵੀ ਜਤਾਈ | ਹਿਸਾਬ ਵਿਭਾਗ ਦੇ ਅਧਿਆਪਕਾਂ ਅਨੁਸਾਰ ਪੇਪਰ ਦਰਮਿਆਨੇ ਦਰਜੇ ਦਾ ਸੀ | ਸਕੂਲ ਦੀ ਪਿ੍ੰਸੀਪਲ ਰੈਵਰੈਂਡ ਸਿਸਟਰ ਕ੍ਰਿਸਪਿਨ ਮਾਰੀਆਂ ਨੇ ਵਿਦਿਆਰਥੀਆਂ ਨੰੂ ਬੋਰਡ ਪ੍ਰੀਖਿਆ ਲਈ ਸੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਮਿਹਨਤ ਤੇ ਵਿਸ਼ਵਾਸ ਜਤਾਇਆ |