14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਦੁਕਾਨਦਾਰ ਦੀ ਦਲੇਰੀ ਸਦਕਾ ਚੋਰ ਆਪਣੇ ਮਕਸਦ 'ਚ ਨਹੀਂ ਹੋਏ ਕਾਮਯਾਬ <br/>

Ad Position 21
No active advertisement
ਅਜੀਤ ਡੈਸਕ 04-03-2026
ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 2 ਦੇ ਘੇਰੇ ਅੰਦਰ ਪੈਂਦੇ ਇਲਾਕੇ ਨੂੰ ਨਿਊ ਸ਼ਿਵਾਜੀ ਨਗਰ ਵਿਚ ਅੱਜ ਤੜਕੇ ਇਕ ਕਰਿਆਨਾ ਦੁਕਾਨ 'ਤੇ ਚੋਰੀ ਕਰਨ ਆਏ ਦੋ ਚੋਰ ਦੁਕਾਨਦਾਰ ਨੂੰ ਜ਼ਖਮੀ ਕਰਨ ਉਪਰੰਤ ਫ਼ਰਾਰ ਹੋ ਗਏ | ਦੁਕਾਨਦਾਰ ਵਲੋਂ ਦਿਖਾਈ ਗਈ ਦਲੇਰੀ ਸਦਕਾ ਉਹ ਆਪਣੇ ਚੋਰੀ ਦੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ | ਜਾਣਕਾਰੀ ਅਨੁਸਾਰ ਨਿਊ ਸ਼ਿਵਾਜੀ ਨਗਰ ਵਿਚ ਕਰਿਆਨੇ ਦਾ ਕਾਰੋਬਾਰ ਕਰਨ ਵਾਲੇ ਰਜੇਸ਼ ਕੁਮਾਰ ਦੀ ਰਿਹਾਇਸ਼ ਵੀ ਉਸ ਦੀ ਦੁਕਾਨ ਦੇ ਉੱਪਰ ਹੈ | ਰਜੇਸ਼ ਕੁਮਾਰ ਨੇ ਦੱਸਿਆ ਕਿ ਅੱਜ ਤੜਕੇ ਉਸ ਨੇ ਜਦੋਂ ਰੌਲੇ ਦੀ ਆਵਾਜ਼ ਸੁਣੀ ਤਾਂ ਉਸ ਨੇ ਮਕਾਨ ਦੀ ਬਾਲਕੋਨੀ ਤੋਂ ਹੇਠਾਂ ਦੇਖਿਆ ਤਾਂ ਦੋ ਚੋਰ ਦੁਕਾਨ ਦੇ ਤਾਲੇ ਤੋੜ ਰਹੇ ਸਨ | ਇਸ ਦੌਰਾਨ ਉਸ ਨੇ ਰੌਲਾ ਪਾ ਦਿੱਤਾ, ਪਰ ਚੋਰ ਉਥੋਂ ਨਹੀਂ ਗਏ | ਦਲੇਰੀ ਕਰਦਿਆਂ ਉਹ ਹੇਠਾਂ ਆ ਗਿਆ ਤਾਂ ਦੇਖਿਆ ਕਿ ਇਕ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਇਆ ਹੈ, ਜਦਕਿ ਦੂਜਾ ਬਾਹਰ ਖੜ੍ਹਾ ਸੀ | ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਇਹਨਾਂ ਚੋਰਾਂ ਵਲੋਂ ਉਸ 'ਤੇ ਹਮਲਾ ਕਰ ਦਿੱਤਾ | ਰੌਲੇ ਦੀ ਆਵਾਜ਼ ਸੁਣ ਕੇ ਉੱਥੇ ਕੁੱਝ ਲੋਕ ਆ ਗਏ, ਜਿਸ 'ਤੇ ਇਹ ਚੋਰ ਉਥੋਂ ਭੱਜ ਗਏ | ਰਜੇਸ਼ ਕੁਮਾਰ ਉੱਪਰ ਕੀਤੇ ਹਮਲੇ ਵਿਚ ਉਹ ਜ਼ਖਮੀ ਹੋ ਗਿਆ | ਹਾਲਾਂਕਿ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਸੀ, ਪਰ ਪੁਲਿਸ ਕਾਫ਼ੀ ਦੇਰ ਬਾਅਦ ਉਥੇ ਆਈ | ਇਸ ਕਾਰਨ ਦੁਕਾਨਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਨਿਊ ਸ਼ਿਵਾਜੀ ਨਗਰ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ, ਪਰ ਪੁਲਿਸ ਅਧਿਕਾਰੀ ਇਸ ਵੱਲ ਧਿਆਨ ਨਹੀਂ ਦੇ ਰਹੇ | ਪੁਲਿਸ ਦੀ ਕਾਰਗੁਜ਼ਾਰੀ ਤੋਂ ਰੋਹ ਵਿਚ ਆਏ ਲੋਕਾਂ ਵਲੋਂ ਅੱਜ ਪ੍ਰਦਰਸ਼ਨ ਵੀ ਕੀਤਾ ਗਿਆ | ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਦੀ ਉਕਤ ਇਲਾਕੇ ਵਿਚ ਗਸ਼ਤ ਨਾ-ਮਾਤਰ ਹੀ ਹੈ | ਉਨ੍ਹਾਂ ਪੁਲਿਸ ਕਮਿਸ਼ਨਰ ਤੋਂ ਇਲਾਕੇ ਵਿਚ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਮੰਡੀ 'ਚ ਨਾਜਾਇਜ਼ ਵਸੂਲੀ ਕਰਨ ਵਾਲਾ ਕਾਬੂ <br/> ਅਗਲੀ ਖ਼ਬਰ ਗਲਾਡਾ ਅਧੀਨ ਆਉਂਦੀਆਂ 47 ਗ਼ੈਰ ਕਾਨੂੰਨੀ ਇਮਾਰਤਾਂ ਖ਼ਿਲਾਫ਼ ਉੱਚ ਅਦਾਲਤ ਦੇ ਫ਼ੈਸਲੇ ਨੇ ਮਚਾਇਆ ਹੜਕੰਪ <br/>
Ad Position 24