ਇਆਲੀ/ਥਰੀਕੇ, 3 ਮਾਰਚ (ਮਨਜੀਤ ਸਿੰਘ ਦੁੱਗਰੀ)-ਪਿੰਡ ਥਰੀਕੇ ਦੇ ਗਰੇਵਾਲ ਪਰਿਵਾਰ ਦੇ ਹੋਣਹਾਰ ਸਪੁੱਤਰ ਸੁਖਚੈਨ ਸਿੰਘ ਗਰੇਵਾਲ, ਜਿਨ੍ਹਾਂ ਦਾ ਪਿਛਲੇ ਦਿਨੀਂ ਕੈਨੇਡਾ ਵਿਖੇ ਦਿਹਾਂਤ ਹੋ ਗਿਆ ਸੀ, ਨਿਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਅਤਰਸਰ ਸਾਹਿਬ ਥਰੀਕੇ ਵਿਖੇ ਹੋਇਆ, ਜਿਸ ਦੌਰਾਨ ਭਾਈ ਬਲਦੇਵ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵਾਲਿਆਂ ਦੇ ਜੱਥੇ ਵਲੋਂ ਵੈਰਾਗਮਈ ਕੀਰਤਨ ਕਰਦਿਆਂ ਜਿਊਣ ਮਰਨ ਦੀ ਸਚਾਈ 'ਤੇ ਚਾਨਣਾ ਪਾਇਆ, ਉਪਰੰਤ ਹੈੱਡ ਗ੍ਰੰਥੀ ਭਾਈ ਰਵਿੰਦਰ ਸਿੰਘ ਨੇ ਅੰਤਿਮ ਅਰਦਾਸ ਕੀਤੀ ਅਤੇ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਸਰਵਣ ਕਰਵਾਇਆ | ਇਸ ਮੌਕੇ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਨੇ ਸੁਖਚੈਨ ਸਿੰਘ ਗਰੇਵਾਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸ ਦੇ ਜੀਵਨ 'ਤੇ ਪੰਛੀ ਝਾਤ ਪਵਾਈ ਅਤੇ ਗੁਰਬਾਣੀ ਅਨੁਸਾਰ ਜੀਵਨ ਮਰਨ ਦੇ ਚਕਰਵਿਊ ਬਾਰੇ ਹਾਜ਼ਰੀਨਾਂ ਨਾਲ ਵਿਸਤਾਰਪੂਰਵਕ ਸਾਂਝ ਪਾਈ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵਲੋਂ ਇਸ ਦੁੱਖ ਦੀ ਘੜੀ ਵਿਚ ਸਰੀਕ ਹੋਣ ਲਈ ਆਈ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ, ਸਟੇਜ ਸੈਕਟਰੀ ਦੀ ਸੇਵਾ ਦਲਵੀਰ ਸਿੰਘ ਕੋਕੀ ਨੇ ਨਿਭਾਈ | ਇਸ ਮੌਕੇ ਤਰਸੇਮ ਸਿੰਗਲਾ ਕਾਲੋਨਾਈਜ਼ਰ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਮਨਜਿੰਦਰ ਸਿੰਘ ਆੜ੍ਹਤੀਆ, ਸਿਮਰਨਜੀਤ ਸਿੰਘ ਢਿੱਲੋਂ ਹਲਕਾ ਸਾਹਨੇਵਾਲ, ਜਸਪ੍ਰੀਤ ਸਿੰਘ ਸਿੰਮਕ, ਪ੍ਰਧਾਨ ਹਰਵਿੰਦਰ ਸਿੰਘ, ਧਨਵੰਤ ਸਿੰਘ ਥਰੀਕੇ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਬੱਗਾ, ਸੁਖਜੀਤ ਸਿੰਘ ਵਿਰਕ, ਸੁਖਵਿੰਦਰ ਸਿੰਘ ਗਰੇਵਾਲ ਸਾਬਕਾ ਮੈਨੇਜਰ, ਸੈਕਟਰੀ ਗੁਰਪ੍ਰੀਤ ਸਿੰਘ, ਬਲਾਕ ਸੰਮਤੀ ਮੈਂਬਰ ਮੇਜਰ ਸਿੰਘ ਭੁੱਟੋ, ਅਵਤਾਰ ਸਿੰਘ ਅੱਬੂਵਾਲ, ਸਰਪੰਚ ਜਸਵੀਰ ਸਿੰਘ ਅੱਬੂਵਾਲ, ਰਤਨ ਸਿੰਘ ਕਮਾਲਪੁਰੀ, ਮਾਸਟਰ ਮਨਜੀਤ ਸਿੰਘ, ਜਥੇਦਾਰ ਸੋਹਣ ਸਿੰਘ ਬਾਸੀਆਂ, ਰਘਬੀਰ ਸਿੰਘ ਥਰੀਕੇ, ਇੰਦਰਮੀਤ ਸਿੰਘ ਸਾਬਕਾ ਪ੍ਰਧਾਨ, ਪੰਚ ਜਗਜੀਤ ਸਿੰਘ ਗਿੱਲ, ਕੁਲਦੀਪ ਸਿੰਘ ਦਿਓਲ, ਡਾ. ਸੁਖਰਾਜ ਸਿੰਘ, ਪਰਮਿੰਦਰ ਸਿੰਘ ਪਿੰਕੀ, ਪ੍ਰਗਟ ਸਿੰਘ ਰਿਟਾਇਰਡ ਇੰਸਪੈਕਟਰ, ਸਾਬਕਾ ਚੇਅਰਮੈਨ ਸਵਰਨ ਸਿੰਘ ਤਿਹਾੜਾ, ਜਸਕਰਨ ਸਿੰਘ, ਜਸਵੀਰ ਸਿੰਘ, ਨਿਰਮਲ ਸਿੰਘ ਅਮਨ ਪਾਰਕ, ਦਰਸ਼ਨ ਸਿੰਘ ਲਲਤੋਂ, ਪਰਮਜੀਤ ਸਿੰਘ ਸੇਖੋਂ ਮੁੱਲਾਂਪੁਰ, ਦਿਲਾਵਰ ਸਿੰਘ ਇੰਸਪੈਕਟਰ, ਪਿ੍ਤਪਾਲ ਸਿੰਘ ਲਲਤੋਂ ਪ੍ਰਧਾਨ ਹਾਊਸਫੈੱਡ, ਹਰਦੇਵ ਸਿੰਘ ਦੋਲੋਂ, ਪੰਚ ਅਵਤਾਰ ਸਿੰਘ, ਅਮਨਦੀਪ ਸਿੰਘ ਥਰੀਕੇ ਤੋਂ ਇਲਾਵਾ ਪਰਿਵਾਰਕ ਰਿਸ਼ਤੇਦਾਰ ਰਾਜਸੀ, ਧਾਰਮਿਕ ਅਤੇ ਸਮਾਜ ਸੇਵੀ ਸੁਸਾਇਟੀਆਂ ਤੋਂ ਨੁਮਾਇੰਦੇ ਨੇੜੇ ਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਰਿਵਾਰਿਕ ਸੁਨੇਹਿਆਂ ਨੇ ਹਾਜ਼ਰੀ ਭਰਦੇ ਹੋਏ ਸ਼ਰਧਾ ਦੇ ਫੁੱਲ ਭੇਟ ਕੀਤੇ |