15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮਹਿਲਾ ਉੱਦਮੀ ਫੋਰਮ ਵਲੋਂ ਕਰਵਾਏ 'ਟਾਈਮਜ਼ ਐਂਪੌਰਿੰਗ ਵੁਮੈਨ 2.0' 'ਚ ਔਰਤਾਂ ਨੇ ਲਿਆ ਹਿੱਸਾ <br/>

Ad Position 21
No active advertisement
ਅਜੀਤ ਡੈਸਕ 04-03-2026
ਲੁਧਿਆਣਾ, 3 ਮਾਰਚ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਮਹਿਲਾ ਉੱਦਮੀ ਫੋਰਮ (ਡਬਲਿਊ.ਈ.ਐੱਫ਼.) ਨੇ ਟਾਈਮਜ ਆਫ਼ ਇੰਡੀਆ ਦੇ ਸਹਿਯੋਗ ਨਾਲ ਕੋਹਿਨੂਰ ਹਾਲ ਪਾਰਕ ਪਲਾਜ਼ਾ ਵਿਖੇ 'ਟਾਈਮਜ ਐਂਪੌਰਿੰਗ ਵੁਮੈਨ 2.0' ਸਫਲਤਾਪੂਰਵਕ ਕਰਵਾਇਆ ਗਿਆ | ਇਸ ਸਮਾਗਮ 'ਚ ਵੱਖ-ਵੱਖ ਖੇਤਰਾਂ ਨਾਲ ਸਬੰਧਿਤ 150 ਤੋਂ ਵੱਧ ਮੋਹਰੀ ਮਹਿਲਾ ਉੱਦਮੀਆਂ ਨੇ ਹਿੱਸਾ ਲਿਆ | ਸਮਾਗਮ ਦੀ ਸ਼ੁਰੂਆਤ ਕਨਵੀਨਰ ਰਜਨੀ ਸੇਠੀ ਦੇ ਨਾਲ ਕਮੇਟੀ ਮੈਂਬਰਾਂ ਦੇ ਨਿੱਘੇ ਸਵਾਗਤ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਮੁੱਖ ਮਹਿਮਾਨ, ਮਹਿਮਾਨ, ਪਤਵੰਤਿਆਂ ਅਤੇ ਵਪਾਰਕ ਭਾਈਚਾਰੇ ਦੇ ਵੱਖ-ਵੱਖ ਖੇਤਰਾਂ 'ਚੋਂ ਆਏ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਸੇਠੀ ਨੇ ਲੁਧਿਆਣਾ ਦੇ ਉਦਯੋਗਿਕ ਅਤੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਵਿਚ ਮਹਿਲਾ ਉੱਦਮੀਆਂ ਦੇ ਵਧਦੇ ਯੋਗਦਾਨ 'ਤੇ ਚਾਨਣਾ ਪਾਇਆ | ਸਮਾਗਮ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਨੀਰੂ ਕਤਿਆਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੇ ਕੀਤਾ | ਸੰਬੋਧਨ ਕਰਦਿਆਂ ਡਾ. ਨੀਰੂ ਕਤਿਆਲ ਨੇ ਆਰਥਿਕ ਵਿਕਾਸ ਅਤੇ ਸ਼ਹਿਰੀ ਵਿਕਾਸ ਵਿਚ ਔਰਤਾਂ ਦੀ ਪਰਿਵਰਤਨਸ਼ੀਲ ਭੂਮਿਕਾ 'ਤੇ ਜ਼ੋਰ ਦਿੱਤਾ | ਉਨ੍ਹਾਂ ਮਹਿਲਾ ਉੱਦਮੀਆਂ ਦੀ ਲਚਕਤਾ, ਨਵੀਨਤਾ ਅਤੇ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਅਤੇ ਦਿ੍ੜ੍ਹਤਾ ਨਾਲ ਨਵੀਆਂ ਉਚਾਈਆਂ 'ਤੇ ਪਹੁੰਚਣ ਲਈ ਉਤਸ਼ਾਹਿਤ ਕੀਤਾ | ਸਮਾਗਮ ਵਿਚ ਵਪਾਰਕ ਭਾਈਚਾਰੇ ਦੀਆਂ ਪ੍ਰਮੁੱਖ ਮਹਿਲਾ ਆਗੂਆਂ ਦੀ ਮੌਜੂਦਗੀ ਦੇਖਣ ਨੂੰ ਮਿਲੀ, ਜਿਨ੍ਹਾਂ ਵਿਚ ਸਿੰਗੋਰਾ ਸਾਲਜ ਤੋਂ ਮਿ੍ਦੁਲਾ ਜੈਨ, ਲੀਫੋਰਡ ਤੋਂ ਨੇਹਾ ਗੁਪਤਾ, ਰੋਅਰਿੰਗ ਰਿਚੁਅਲਜ ਤੋਂ ਅਰਚਨਾ ਸਰੂਪ, ਲੁਧਿਆਣਾ ਫਲੋਰ ਮਿੱਲਜ ਤੋਂ ਅਨੁ ਗੁਪਤਾ, ਏਸੀਈ ਸਾਈਕਲਜ਼ ਤੋਂ ਆਰਤੀ ਕਪੂਰ, ਮਨਮੀਤ ਕੌਰ, ਰੁਚਿਕਾ ਗੁਪਤਾ, ਪੂਜਾ ਬਜਾਜ, ਸੋਨੀਆ ਚੱਢਾ, ਫੈਬੀ, ਮੋਨਿਕਾ ਮਿੱਤਲ, ਮੋਨਿਕਾ ਢੱਲ ਅਤੇ ਗਰਿਮਾ ਅਗਰਵਾਲ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਕਾਰੋਬਾਰੀ ਦੇ ਘਰੋਂ ਔਰਤਾਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਤੇ ਨਕਦੀ ਚੋਰੀ ਕਰਕੇ ਹੋਈਆਂ ਫ਼ਰਾਰ <br/> ਅਗਲੀ ਖ਼ਬਰ ਫਲਾਈ ਓਵਰ ਤੋਂ ਉੱਤਰਦੇ ਸਮੇਂ ਡਿਵਾਈਡਰ ਨਾਲ ਟਕਰਾਈ ਕਾਰ
Ad Position 24