27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜੀ.ਐਨ.ਡੀ.ਈ.ਸੀ. ਵਿਖੇ ਦੋ ਰੋਜ਼ਾ ਅਨੰਦ ਉਤਸਵ 2026 ਦੀ ਧੂਮਧਾਮ ਨਾਲ ਹੋਈ ਆਰੰਭਤਾ <br/>

Ad Position 21
No active advertisement
ਅਜੀਤ ਡੈਸਕ 06-03-2026
ਆਲਮਗੀਰ, 5 ਮਾਰਚ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਿਖੇ 'ਦੋ ਰੋਜ਼ਾ ਸੱਭਿਆਚਾਰਕ ਮੇਲਾ ਅਨੰਦ ਉਤਸਵ 2026' ਦੀ ਜੋਸ਼ੋ ਜਨੂੰਨ ਸਹਿਤ ਸ਼ੁਰੁਆਤ ਹੋਈ | ਪ੍ਰੋਗਰਾਮ ਦੌਰਾਨ ਸੱਭਿਆਚਾਰਕ ਗਤੀਵਿਧੀਆਂ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਫੈਸਟ ਦੇ ਪਹਿਲੇ ਦਿਨ ਅੰਤਰ ਵਿਭਾਗੀ ਕਾਲਜ ਗਤੀਵਿਧੀਆਂ ਤਹਿਤ ਲਾਈਟ ਵੋਕਲ, ਫੋਕ ਸੌਂਗ, ਵੈਸਟਰਨ ਸੋਲੋ, ਮਹਿੰਦੀ, ਕਲੇਅ ਮਾਡਲਿੰਗ, ਫੋਟੋਗਰਾਫੀ, ਕੋਲਾਜ ਮੇਕਿੰਗ ਆਦਿ ਸ਼ਾਮਿਲ ਸਨ | ਅਲੱਗ-ਅਲੱਗ ਖੇਤਰਾਂ ਤੋਂ ਆਈਆਂ ਉੱਘੀਆਂ ਸ਼ਖਸੀਅਤਾਂ ਨੇ ਇਸ ਮੌਕੇ ਈਵੈਂਟਸ ਦੌਰਾਨ ਜੇਤੂ ਵਿਦਿਅਰਥੀਆਂ ਦੀ ਨਿਰਪੱਖਤਾ ਨਾਲ ਚੋਣ ਕੀਤੀ | ਇਸ ਮੌਕੇ ਕਾਲਜ ਭੰਗੜਾ ਤੇ ਗਿੱਧਾ ਟੀਮ ਦੀ ਵਿਸ਼ੇਸ਼ ਪੇਸ਼ਕਸ਼ ਨੇ ਸਭ ਨੂੰ ਝੂਮਣ ਦੇ ਲਈ ਮਜਬੂਰ ਕਰ ਦਿੱਤਾ | ਆਨੰਦ ਉਤਸਵ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਜਸਦੇਵ ਸਿੰਘ ਸੇਖੋਂ ਜੁਆਇੰਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਨੇ ਸੰਬੋਧਨ ਦੌਰਾਨ ਵਿੱਦਿਆਰਥੀਆਂ ਨੂੰ ਹਮੇਸ਼ਾਂ ਸੱਚਾਈ ਦਾ ਸਾਥ ਦੇਣ ਅਤੇ ਆਪਣੇ ਸਭਿਆਚਾਰ ਦੀ ਇੱਜ਼ਤ ਕਰਨ ਦਾ ਸੁਨੇਹਾ ਦਿੱਤਾ | ਪਹਿਲੇ ਦਿਨ ਦਾ ਮੁੱਖ ਆਕਰਸ਼ਣ ਪ੍ਰਸਿੱਧ ਪੰਜਾਬੀ ਸੂਫ਼ੀ ਗਾਇਕ ਕਨਵਰ ਗਰੇਵਾਲ ਦਾ ਲਾਈਵ ਕਨਸਰਟ ਰਿਹਾ | ਉਨ੍ਹਾਂ ਨੇ ਆਪਣੀ ਰੂਹਾਨੀ ਅਵਾਜ਼ ਵਿੱਚ ''ਮਸਤ ਬਣਾ ਦੇਣਗੇ'', ''ਟਿਕਟਾਂ ਦੋ ਲੈ ਲਈਾ'' ਅਤੇ ਹੋਰ ਕਈ ਮਸਹੂਰ ਗਾਣੇ ਹਾਜਰੀਨ ਦੇ ਰੂਬਰੂ ਕਰ ਮਾਹੌਲ ਨੂੰ ਅਤਿਅੰਤ ਉਤਸ਼ਾਹਪੂਰਨ ਬਣਾ ਦਿੱਤਾ | ਡਾ. ਸਹਿਜਪਾਲ ਸਿੰਘ ਪਿ੍ੰਸੀਪਲ ਜੀ. ਐਨ.ਡੀ.ਈ.ਸੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ਼ ਵਧਾਉਣ ਵਿਚ ਬਹੁਤ ਸਹਾਈ ਸਿੱਧ ਹੁੰਦੇ ਹਨ | ਉਨ੍ਹਾਂ ਨੇ ਹਾਜਰੀਨ ਨੂੰ ਪੰਜਾਬੀ ਮਾਤ ਭਾਸ਼ਾ ਨਾਲ ਜੁੜਨ ਦਾ ਸੁਨੇਹਾ ਵੀ ਦਿੱਤਾ | ਇਕਬਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਵੀ ਉੱਚੇਚੇ ਤੌਰ 'ਤੇ ਪ੍ਰੋਗਰਾਮ ਵਿਚ ਹਾਜ਼ਰੀ ਭਰੀ ਅਤੇ ਵਿਦਿਆਰਥੀਆਂ ਦੇ ਮੁਕਾਬਲਿਆਂ ਵਿਚ ਉੱਚ ਕੋਟਿ ਦਾ ਪ੍ਰਦਰਸ਼ਨ ਦੇਖ ਸੱਭਿਆਚਾਰਕ ਕਮੇਟੀ ਨੂੰ ਵਧਾਈ ਦਿੱਤੀ | ਐੱਚ.ਐੱਸ. ਢਿੱਲੋਂ ਸੈਕਟਰੀ ਜੈਨਕੋ ਅਲੂਮਨੀ ਐਸੋਸੀਏਸ਼ਨ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਡਾ. ਕੇ. ਐਸ. ਮਾਨ, ਪ੍ਰੋਫ. ਜਸਵੰਤ ਸਿੰਘ ਟੌਰ ਪ੍ਰੋਗਰਾਮ ਕੋਆਰਡੀਨੇਟਰ ਅਤੇ ਸਮੂਹ ਕਲਚਰਲ ਕਮੇਟੀ ਨਾਲ ਜੁੜੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਸਮਾਗਮ ਦਾ ਸਫਲਤਾਪੂਰਵਕ ਸੰਚਾਲਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ ਵਿਅਕਤੀ ਹੈਰੋਇਨ ਸਮੇਤ ਚੜਿ੍ਹਆ ਪੁਲਿਸ ਅੜਿੱਕੇ ਅਗਲੀ ਖ਼ਬਰ ਬੱਸ ਤੇ ਮੋਟਰਸਾਈਕਲ ਹਾਦਸੇ 'ਚ ਇਕ ਦੀ ਮੌਤ- ਦੂਜਾ ਜ਼ਖ਼ਮੀ
Ad Position 24