27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬੱਸ ਤੇ ਮੋਟਰਸਾਈਕਲ ਹਾਦਸੇ 'ਚ ਇਕ ਦੀ ਮੌਤ- ਦੂਜਾ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 06-03-2026
ਮੁੱਦਕੀ, 5 ਮਾਰਚ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਤਲਵੰਡੀ ਭਾਈ ਸਾਈਡ ਤੇ ਬਣੇ ਬਾਈਪਾਸ ਕੱਟ ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ 23 ਸਾਲਾ ਨੌਜਵਾਨ ਦੀ ਮੌਤ ਅਤੇ ਇਕ ਜ਼ਖ਼ਮੀ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ | ਪੁਲਿਸ ਚੌਕੀ ਮੁੱਦਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਤਕ ਦੇ ਭਰਾ ਸੋਨੂੰ ਕੁਮਾਰ ਪੱੁਤਰ ਚੰਦਰ ਸ਼ੇਖਰ ਵਾਸੀ ਜੋਤ ਰਾਮ ਕਾਲੋਨੀ ਫ਼ਰੀਦਕੋਟ ਵਲੋਂ ਪੁਲਿਸ ਕੋਲ ਆਪਣੇ ਬਿਆਨ ਦਰਜ਼ ਕਰਾਉਂਦਿਆਂ ਦੱਸਿਆ ਕਿ ਮੇਰਾ ਭਰਾ ਨਿਤਿਸ਼ ਕੁਮਾਰ ਪੁੱਤਰ ਚੰਦਰ ਸ਼ੇਖਰ ਰਜਕ ਵਾਸੀ ਜੋਤ ਰਾਮ ਕਾਲੋਨੀ ਫ਼ਰੀਦਕੋਟ ਅਤੇ ਧਰਮਿੰਦਰ ਪੁੱਤਰ ਅਨਿਲ ਬਿੰਦ ਜੋਤ ਰਾਮ ਕਾਲੋਨੀ ਫ਼ਰੀਦਕੋਟ ਜੋ ਪਿੰਡ ਮੰਗੇਵਾਲਾ ਜ਼ਿਲ੍ਹਾ ਮੋਗਾ ਦੇ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਦੇ ਘਰ ਟਾਈਲ ਪੱਥਰ ਲਗਾਉਣ ਲਈ ਕੰਮ 'ਤੇ ਜਾ ਰਹੇ ਸਨ | ਜਦੋਂ ਉਹ ਫ਼ਰੀਦਕੋਟ ਵਾਲੀ ਸਾਈਡ ਤੋਂ ਤਲਵੰਡੀ ਭਾਈ ਸਾਈਡ ਨੂੰ ਆਪਣੇ ਮੋਟਰਸਾਈਕਲ ਪੀ.ਬੀ 04 ਏ.ਸੀ.4073 ਸੀ.ਟੀ-100 'ਤੇ ਜਾ ਰਹੇ ਸਨ | ਜਦੋਂ ਉਹ ਮੁੱਦਕੀ ਤੋਂ ਤਲਵੰਡੀ ਭਾਈ ਸਾਈਡ ਤੇ ਬਾਈਪਾਸ ਕੋਲ ਬਣੇ ਕੱਟ ਕੋਲ ਪਹੁੰਚੇ ਤਾਂ ਤਲਵੰਡੀ ਭਾਈ ਤੋਂ ਮੁੱਦਕੀ ਸਾਈਡ ਨੂੰ ਆ ਰਹੀ ਰਾਜ ਟਰਾਂਸਪੋਰਟ ਕੰਪਨੀ ਦੀ ਬੱਸ ਨੰ. ਪੀ.ਬੀ.04 ਏ.ਐੱਫ.5858 ਨੇ ਕੱਟ ਤੋਂ ਮੁੜਨ ਲੱਗਿਆ ਮੇਨ ਰੋਡ 'ਤੇ ਆ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ | ਜਦੋਂ ਬੱਸ ਮੁੜੀ ਤਾਂ ਮੇਨ ਰੋਡ ਤੇ ਆ ਰਿਹਾ ਮੋਟਰਸਾਈਕਲ ਬੱਸ ਵਿਚ ਵੱਜਣ ਨਾਲ ਮੋਟਰਸਾਈਕਲ ਸਵਾਰ ਨਿਤਿਸ਼ ਕੁਮਾਰ ਪੱੁਤਰ ਚੰਦਰ ਸ਼ੇਖਰ ਰਜਕ ਜੋਤ ਰਾਮ ਕਾਲੋਨੀ ਦੀ ਮੌਕੇ 'ਤੇ ਮੌਤ ਹੋ ਗਈ | ਜਦਕਿ ਧਰਮਿੰਦਰ ਪੁੱਤਰ ਅਨਿਲ ਬਿੰਦ ਜੋਤ ਰਾਮ ਕਾਲੋਨੀ ਫ਼ਰੀਦਕੋਟ ਗੰਭੀਰ ਜ਼ਖ਼ਮੀ ਹੋ ਗਿਆ | ਜਿਸ ਨੂੰ ਤੁਰੰਤ ਫ਼ਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੰੁਚਾਇਆ ਗਿਆ | ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਰਾਜ ਕੰਪਨੀ ਦੀ ਬੱਸ ਨੂੰ ਡਰਾਈਵਰ ਬਲਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸਭਰਾ ਤਰਨਤਾਰਨ ਚਲਾ ਰਿਹਾ ਸੀ | ਇਹ ਹਾਦਸਾ ਕਰੀਬ 10.30 ਸਵੇਰੇ ਵਾਪਰਿਆ | ਚੌਕੀ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀ.ਐਨ.ਐੱਸ ਦੀ ਧਾਰਾ 106 (1) ਤਹਿਤ ਬੱਸ ਚਾਲਕ ਵਿਰੱੁਧ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜੀ.ਐਨ.ਡੀ.ਈ.ਸੀ. ਵਿਖੇ ਦੋ ਰੋਜ਼ਾ ਅਨੰਦ ਉਤਸਵ 2026 ਦੀ ਧੂਮਧਾਮ ਨਾਲ ਹੋਈ ਆਰੰਭਤਾ <br/> ਅਗਲੀ ਖ਼ਬਰ ਕਵੀ ਦਰਬਾਰ ਦੌਰਾਨ ਗਿਆਨੀ ਜੋਗਿੰਦਰ ਸਿੰਘ ਵਲੋਂ ਡਾ. ਹਰੀ ਸਿੰਘ ਜਾਚਕ ਦਾ ਸਨਮਾਨ <br/>
Ad Position 24