27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕਵੀ ਦਰਬਾਰ ਦੌਰਾਨ ਗਿਆਨੀ ਜੋਗਿੰਦਰ ਸਿੰਘ ਵਲੋਂ ਡਾ. ਹਰੀ ਸਿੰਘ ਜਾਚਕ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 06-03-2026
ਲੁਧਿਆਣਾ, 5 ਮਾਰਚ (ਡਾ. ਤਰਲੋਚਨ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਪੁਰਬ ਮੌਕੇ ਇਤਿਹਾਸਕ ਕਵੀ ਦਰਬਾਰ ਕਰਵਾਇਆ ਗਿਆ | ਕਵੀ ਦਰਬਾਰ ਵਿਚ ਪ੍ਰਸਿੱਧ ਪੰਥਕ ਕਵੀਆਂ ਡਾ. ਹਰੀ ਸਿੰਘ ਜਾਚਕ, ਲੁਧਿਆਣਾ, ਸੁਸ਼ੀਲ ਕੁਮਾਰ ਅਮਨ ਰੋਪੜ, ਦੀਪ ਸਿੰਘ ਲੁਧਿਆਣਵੀ, ਜੋਗਿੰਦਰ ਸਿੰਘ ਕੰਗ, ਲੁਧਿਆਣਾ, ਦਲੇਰ ਸਿੰਘ ਖਿਆਲਾ ਅੰਮਿ੍ਤਸਰ, ਸਿਮਰਨਜੀਤ ਕੌਰ ਬੇਲਾ, ਜੈਮਲ ਸਿੰਘ ਬਾਸੋਵਾਲ, ਨਿਰਵੈਰ ਸਿੰਘ ਅਰਸ਼ੀ, ਅਨੰਦਪੁਰ ਸਾਹਿਬ, ਮੁਖਤਿਆਰ ਸਿੰਘ ਬੇਗੋਵਾਲ, ਮਲਕੀਅਤ ਸਿੰਘ ਪਾਪੀ, ਗਿਆਨੀ ਸੁਖਦੇਵ ਸਿੰਘ ਸੁੱਖ, ਗੁਰਮੇਲ ਸਿੰਘ ਦੁੱਗਰੀ ਅਤੇ ਦਰਸ਼ਨ ਸਿੰਘ ਨੇ ਜੈਕਾਰਿਆਂ ਦੀਆਂ ਗੂੰਜਾਂ ਵਿਚ ਆਪਣੀਆਂ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ | ਕਵੀ ਦਰਬਾਰ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਨੇ ਡਾ. ਹਰੀ ਸਿੰਘ ਜਾਚਕ ਨੂੰ ਸਨਮਾਨਿਤ ਕਰਦਿਆਂ ਇਹ ਬਚਨ ਕਹਿ ਕੇ ਅਸੀਸਾਂ 'ਤੇ ਮਾਣ ਦਿੱਤਾ ਕਿ ਹਰ ਕਵੀ ਨੂੰ ਪੇਸ਼ ਕਰਨ ਤੋਂ ਪਹਿਲਾਂ ਆਪਣਾ ਕੋਈ ਵੀ ਜੋਸ਼ ਭਰਪੂਰ ਬੰਦ ਜ਼ਰੂਰ ਸੁਣਾਉਂਦੇ ਰਹੋ | ਇਸ ਮੌਕੇ ਗਿਆਨੀ ਜੋਗਿੰਦਰ ਸਿੰਘ ਨੇ ਸ਼ਾਮਿਲ ਸਾਰੇ ਕਵੀਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੱਸ ਤੇ ਮੋਟਰਸਾਈਕਲ ਹਾਦਸੇ 'ਚ ਇਕ ਦੀ ਮੌਤ- ਦੂਜਾ ਜ਼ਖ਼ਮੀ ਅਗਲੀ ਖ਼ਬਰ ਹੋਲੀ ਵਾਲੇ ਦਿਨ ਗੋਲੀ ਲੱਗਣ ਨਾਲ ਬੱਚਾ ਜ਼ਖਮੀ
Ad Position 24