ਫ਼ਿਰੋਜ਼ਪੁਰ, 5 ਮਾਰਚ (ਰਾਕੇਸ਼ ਚਾਵਲਾ)-ਹੋਲੀ ਮੌਕੇ 'ਤੇ ਫ਼ਿਰੋਜ਼ਪੁਰ ਕੈਂਟ ਵਿਖੇ ਇਕ ਗੋਲੀ ਲੱਗਣ ਨਾਲ ਇਕ ਬੱਚਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ | ਗੋਲੀ ਚਲਾਉਣ ਵਾਲੇ ਬਾਰੇ ਅਤੇ ਗੋਲੀ ਮਾਰਨ ਦੀ ਵਜ੍ਹਾ ਸਪਸ਼ਟ ਨਹੀਂ ਹੋਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਗਵਾਲ ਮੰਡੀ ਦਾ ਰਹਿਣ ਵਾਲਾ ਬੱਚਾ ਗੋਲੂ ਉਰਫ਼ ਰਾਜ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ ਕਿ ਅਚਾਨਕ ਗੋਲੀ ਲੱਗ ਗਈ | ਜਿਸ ਕਰਕੇ ਇਹ 9 ਸਾਲ ਦਾ ਲੜਕਾ ਜ਼ਖਮੀ ਹੋ ਗਈ | ਲੜਕੇ ਦੇ ਪਿਤਾ ਗੋਪਾਲ ਨੇ ਦੱਸਿਆ ਕਿ ਉਹ ਰੋਜ਼ ਵਾਂਗੂ ਦੁੱਧ 'ਚੋਂ ਰਿਹਾ ਸੀ ਕਿ ਗਲੀ ਵਿਚ ਖੇਡ ਰਹੇ ਉਸ ਦੇ ਲੜਕੇ ਗੋਲੂ ਦੇ ਗੋਲੀ ਵੱਜਣ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਹਸਪਤਾਲ ਇਲਾਜ ਲਈ ਪਹੁੰਚ ਗਏ | ਗੋਲੀ ਚਲਾਉਣ ਵਾਲੇ ਬਾਰੇ ਉਨ੍ਹਾਂ ਨੂੰ ਇਲਮ ਨਹੀਂ ਹੈ |