28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮਠਿਆਈ ਦੀਆਂ ਦੁਕਾਨਾਂ ਤੋਂ ਲੈ ਕੇ ਰੇਹੜੀਆਂ ਵਾਲਿਆਂ ਤੱਕ ਕੀਤੀ ਜਾ ਰਹੀ ਹੈ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ <br/>

Ad Position 21
No active advertisement
ਅਜੀਤ ਡੈਸਕ 06-03-2026
ਜਤਿੰਦਰ ਭੰਬੀ
ਲੁਧਿਆਣਾ, 5 ਮਾਰਚ-ਸਨਅਤੀ ਸ਼ਹਿਰ ਅੰਦਰ ਚੱਲ ਰਹੀਆਂ ਮਠਿਆਈ ਦੀ ਦੁਕਾਨਾਂ ਤੋਂ ਲੈ ਕੇ ਬਰਗਰ ਵਾਲੀਆਂ ਰੇਹੜੀਆਂ 'ਤੇ ਵੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਘਰੇਲੂ ਸਿਲੰਡਰਾਂ ਦੀ ਦੁਰਵਰਤੋਂ ਸਵਾਲਾਂ ਦੇ ਘੇਰੇ ਵਿਚ ਹੈ, ਕਿਉਂਕਿ ਇਹ ਵਰਤਾਰਾ ਦੇਖ ਕੇ ਇੰਝ ਲੱਗਦਾ ਕਿ ਸਬੰਧਿਤ ਵਿਭਾਗ ਦੇ ਅਧਿਕਾਰੀ ਹੱਥ 'ਤੇ ਹੱਥ ਧਰੀ ਬੈਠੇ ਇਹ ਨਜ਼ਾਰਾ ਦੇਖ ਰਹੇ ਹੋਣ ਜਾਂ ਫਿਰ ਸਭ ਕੁੱਝ ਮਿਲੀ ਭੁਗਤ ਨਾਲ ਹੀ ਚੱਲ ਰਿਹਾ ਹੈ? ਜਦ ਕਿ ਸਬੰਧਿਤ ਵਿਭਾਗ ਵਲੋਂ ਵਪਾਰਕ ਕੰਮਾਂ ਲਈ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਲਾਜ਼ਮੀ ਕੀਤੀ ਹੋਈ ਹੈ | ਜੇਕਰ ਦੇਖਿਆ ਜਾਵੇ ਤਾਂ ਸ਼ਹਿਰ ਦੇ ਅੰਦਰੁਨੀ ਇਲਾਕਿਆਂ ਤੋਂ ਇਲਾਵਾ ਚੰਡੀਗੜ੍ਹ ਰੋਡ, ਤਾਜਪੁਰ ਰੋਡ ਅਤੇ ਹੋਰ ਖੇਤਰਾਂ 'ਚ ਵੀ ਬਹੁਗਿਣਤੀ ਦੁਕਾਨਦਾਰਾਂ ਵਲੋਂ ਕਮਰਸ਼ੀਅਲ ਸਿਲੰਡਰ ਦੀ ਥਾਂ ਘਰੇਲੂ ਸਿਲੰਡਰ ਦੀ ਹੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਬੰਧਿਤ ਵਿਭਾਗ ਦੇ ਛੋਟੇ-ਵੱਡੇ ਅਧਿਕਾਰੀਆਂ ਦੀ ਸਹਿਮਤੀ ਤੋਂ ਬਗੈਰ ਤਾਂ ਚਿੜੀ ਵੀ ਪਰ ਨਹੀਂ ਮਾਰ ਸਕਦੀ | ਵਪਾਰਕ ਦੁਕਾਨਾਂ 'ਤੇ ਵਰਤੋਂ ਕੀਤੇ ਜਾਣ ਵਾਲੇ ਬਹੁਗਿਣਤੀ ਘਰੇਲੂ ਸਿਲੰਡਰ ਇਸ ਕਰਕੇ ਸਵਾਲਾਂ ਦੇ ਘੇਰੇ ਵਿਚ ਹਨ ਕਿਉਂਕਿ ਸਬੰਧਿਤ ਵਿਭਾਗ ਤੋਂ ਲੈ ਕੇ ਗੈਸ ਏਜੰਸੀਆਂ ਤੋਂ ਇਲਾਵਾ ਗੈਸ ਸਿਲੰਡਰਾਂ ਦੀ ਸਪਲਾਈ ਕਰਨ ਤੱਕ ਸਭ ਨੇ ਹੀ ਇਮਾਨਦਾਰੀ ਦਾ ਮਖੌਟਾ ਪਹਿਨ ਰੱਖਿਆ ਹੈ, ਹਰ ਕੋਈ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਜਿੱਥੇ ਟਾਂਵੇਂ-ਟਾਂਵੇਂ ਗੈਸ ਡਿਲੀਵਰੀ ਵਾਲੇ ਕੋਲ ਦਿਖਾਵੇ ਲਈ ਕੰਢਾ ਦੇਖਣ ਨੂੰ ਮਿਲਦਾ ਹੈ, ਉਥੇ ਹੀ ਗੈਸ ਏਜੰਸੀਆਂ ਵਿਚ ਵੀ ਵੱਡੇ-ਵੱਡੇ ਬੋਰਡਾਂ ਉਪਰ ਸੂਚੀ ਬਣਾਂ ਕੇ ਇਮਾਨਦਾਰੀ 'ਤੇ ਮੋਹਰ ਲਗਾਈ ਜਾ ਰਹੀ ਹੈ, ਦੂਜੇ ਪਾਸੇ ਲੋਕਾਂ ਵਲੋਂ ਅਕਸਰ ਹੀ ਇਹ ਦੋਸ਼ ਲਗਾਏ ਜਾਂਦੇ ਹਨ ਕਿ ਸਾਨੂੰ ਤਾਂ ਕਦੇ ਕਿਸੇ ਨੇ ਸਿਲੰਡਰ ਦਾ ਵਜ਼ਨ ਕਰਕੇ ਨਹੀਂ ਦਿੱਤਾ ਜਾਂਦਾ | ਜਦੋਂ ਇਸ ਸਬੰਧੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਸੰਪਰਕ ਨਹੀਂ ਹੋ ਸਕਿਆ |
ਦਿੱਲੀਓਾ ਆਈ ਟੀਮ ਦੇ ਵੀ ਨਹੀਂ ਲੱਗਿਆ ਕੁੱਝ ਹੱਥ ਪੱਲੇ-
ਗੈਸ ਕੰਪਨੀਆਂ ਦੀ ਕਾਰਗੁਜ਼ਾਰੀ 'ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਪਿਛਲੇ ਦਿਨੀਂ ਦਿੱਲੀ ਤੋਂ ਆਈ ਟੀਮ ਨੇ ਸ਼ਹਿਰ ਦੀਆਂ ਵੱਖ-ਵੱਖ ਏਜੰਸੀਆਂ 'ਤੇ ਤਿੱਖੀ ਨਜ਼ਰ ਰੱਖ ਕੇ ਉਨ੍ਹਾਂ ਦੀ ਚੈਕਿੰਗ ਤਾਂ ਕੀਤੀ, ਪਰ ਕਈ ਦਿਨਾਂ ਦੀ ਜੱਦੋਜਹਿਦ ਤੋਂ ਬਾਅਦ ਵੀ ਦਿੱਲੀ ਤੋਂ ਆਈ ਟੀਮ ਦੇ ਕੁੱਝ ਵੀ ਹੱਥ ਪੱਲੇ ਨਾ ਪੈਣ ਦੀਆਂ ਕਨਸੋਆਂ ਮਿਲੀਆਂ ਹਨ, ਪਰ ਇਹ ਸਮਝ ਤੋਂ ਬਾਹਰ ਹੈ ਕਿ ਖਾਣ ਪੀਣ ਦੀਆਂ ਵਸਤਾਂ ਬਣਾਉਣ ਵਾਲੀਆਂ ਦੁਕਾਨਾਂ 'ਤੇ ਸਿਲੰਡਰ ਕਿਹੜੇ ਅਸਮਾਨ ਤੋਂ ਆਉਂਦੇ ਹਨ ਇਹ ਤਾਂ ਸਬੰਧਿਤ ਵਿਭਾਗ ਹੀ ਦੱਸ ਸਕਦਾ ਹੈ |
ਦਿਖਾਵੇ ਲਈ ਰੱਖਿਆ ਜਾਂਦਾ ਹੈ ਕਮਰਸ਼ੀਅਲ ਸਿਲੰਡਰ-
ਜ਼ਿਕਰਯੋਗ ਹੈ ਕਿ ਬਹੁਤੀਆਂ ਰੇਹੜੀਆਂ ਅਤੇ ਦੁਕਾਨਦਾਰਾਂ ਵਲੋਂ ਖਾਨਾਪੂਰਤੀ ਤੇ ਦਿਖਾਵੇ ਲਈ ਕਮਰਸ਼ੀਅਲ ਸਿਲੰਡਰ ਰੱਖਿਆ ਤਾਂ ਜਾਂਦਾ ਹੈ, ਪਰ ਧੜੱਲੇ ਨਾਲ ਵਰਤੋਂ ਘਰੇਲੂ ਸਿਲੰਡਰਾਂ ਦੀ ਹੀ ਕੀਤੀ ਜਾਂਦੀ ਹੈ | ਇੱਥੇ ਸੋਚਣ ਵਾਲੀ ਗੱਲ ਹੈ ਕਿ ਇੰਨੇ ਵੱਡੇ ਕਾਰੋਬਾਰੀ ਸ਼ਹਿਰ ਅੰਦਰ ਜਿੱਥੇ ਖਾਣਪੀਣ ਵਾਲੀਆਂ ਹਜ਼ਾਰਾਂ ਦੁਕਾਨਾਂ ਹਨ ਉੱਥੇ ਕਮਰਸ਼ੀਅਲ ਸਿਲੰਡਰਾਂ ਦੀ ਵਿੱਕਰੀ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਪਰ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਕਮਰਸ਼ੀਅਲ ਗੈਸ ਦੀ ਥਾਂ ਘਰੇਲੂ ਉਤਪਾਦਕਾਂ ਦੇ ਹੱਕਾਂ ਉਪਰ ਡਾਕਾ ਮਾਰਿਆ ਜਾਂਦਾ ਹੈ, ਜਿਸ ਕਾਰਨ ਕਈ ਵਾਰ ਘਰੇਲੂ ਸਿਲੰਡਰਾਂ ਦੀ ਸਪਲਾਈ ਵਿਚ ਦੇਰੀ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਪੰਜਾਬ ਦੀਆਂ ਮਹਿਲਾਵਾਂ ਨਾਲ ਕੀਤਾ ਧੋਖਾ-ਪਵਨ ਦੀਵਾਨ <br/> ਅਗਲੀ ਖ਼ਬਰ ਖੇਤੀਬਾੜੀ ਬਲਾਕ ਅਫ਼ਸਰ ਧੰਨਰਾਜ ਨੂੰ ਕਿਸਾਨਾਂ ਨੇ ਕੀਤਾ ਸਨਮਾਨਿਤ <br/>
Ad Position 24