ਭਾਮੀਆਂ ਕਲਾਂ/ਲੁਧਿਆਣਾ, 5 ਮਾਰਚ (ਜਤਿੰਦਰ ਭੰਬੀ) ਬਲਾਕ ਸੰਮਤੀ ਲੁਧਿਆਣਾ-2 ਲਈ ਅੱਜ ਸਰਬਸੰਮਤੀ ਨਾਲ ਦਰਸ਼ਨ ਸਿੰਘ ਮਾਹਲਾ ਨੂੰ ਚੇਅਰਮੈਨ ਤੇ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ¢ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਦੋਵੇਂ ਅਹੁਦੇਦਾਰਾਂ ਨੂੰ ਆਪਣੀ ਨਵੀਂ ਜ਼ਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਮੁਬਾਰਕਬਾਦ ਦਿੱਤੀ¢ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਵਿਚ ਹੋਈਆਂ ਬਲਾਕ ਸੰਮਤੀ ਚੋਣਾਂ ਲਈ ਪੰਜਾਬ ਸਰਕਾਰ ਵਲੋਂ 5 ਮਾਰਚ ਤੱਕ ਹਲਕਾ ਸਾਹਨੇਵਾਲ ਅਧੀਨ ਲੁਧਿਆਣਾ ਬਲਾਕ-2 ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਾਉਣ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ¢ ਨੋਟੀਫ਼ਿਕੇਸ਼ਨ ਤਹਿਤ ਅੱਜ ਲੁਧਿਆਣਾ ਬਲਾਕ-2 ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਬਲਾਕ ਸੰਮਤੀ-2 ਦੇ ਚੇਅਰਮੈਨ ਤੇ ਉਪ-ਚੇਅਰਮੈਨ ਦੀ ਚੋਣ ਲਈ ਕਰਵਾਈ ਆਰੰਭੀ ਗਈ ਸੀ¢ ਇਹ ਚੋਣ ਐਸ.ਡੀ.ਐਮ. ਪੂਰਬੀ ਜਸਲੀਨ ਕੌਰ ਭੁੱਲਰ ਦੀ ਨਿਗਰਾਨੀ ਹੇਠ ਕਰਵਾਈ ਗਈ ਜਿਸ ਵਿਚ ਦਰਸ਼ਨ ਸਿੰਘ ਮਾਹਲਾ ਨੂੰ ਸਰਬਸੰਮਤੀ ਨਾਲ ਚੇਅਰਮੈਨ ਅਤੇ ਰਣਜੀਤ ਕੌਰ ਨੂੰ ਉਪ ਚੇਅਰਮੈਨ ਚੁਣਿਆ ਗਿਆ¢ ਇਸ ਮÏਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ¢ ਇਸ ਮÏਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਵਿਕਾਸ ਕਾਰਜਾਂ ਦੇ ਕੰਮ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਹਨ¢ ਸਿੱਟੇ ਵਜੋਂ ਬਲਾਕ ਸੰਮਤੀ ਚੋਣਾਂ ਮÏਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਡੀ ਲੀਡ ਦੇ ਨਾਲ ਜਿੱਤੇ ਸਨ ਅਤੇ ਅੱਜ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮÏਕੇ ਦਰਸ਼ਨ ਸਿੰਘ ਮਾਹਲਾ ਨੂੰ ਚੇਅਰਮੈਨ ਅਤੇ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਚੁਣਿਆ ਗਿਆ¢ ਨਵ-ਨਿਯੁਕਤ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਲਾਕ ਸੰਮਤੀ ਮੈਂਬਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਸਰਬਸੰਮਤੀ ਨਾਲ ਮੈਨੂੰ ਚੇਅਰਮੈਨ ਚੁਣਿਆ ਹੈ¢ ਉਨ੍ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਸਮੇਤ ਪਾਰਟੀ ਹਾਈ ਕਮਾਂਡ ਅਤੇ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਵਾਲੀ ਸਮੁੱਚੀ ਟੀਮ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ | ਇਸ ਮÏਕੇ ਬੀ.ਡੀ.ਪੀ.ਓ. ਰਾਜਵਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ ਗਰੇਵਾਲ ਖਾਸੀ, ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਕੌਂਸਲਰ ਜਸਪਾਲ ਸਿੰਘ, ਸਰਪੰਚ ਗਗਨਦੀਪ ਸਿੰਘ, ਦਵਿੰਦਰ ਸਿੰਘ ਯੂ.ਐਸ.ਏ., ਰਸ਼ਪਾਲ ਸਿੰਘ ਪੀਏ, ਇਕਬਾਲ ਸਿੰਘ ਪੀਏ, ਸਰਪੰਚ ਪਰਮਿੰਦਰ ਸਿੰਘ, ਸਰਪੰਚ ਬਿੰਦਰ ਵਿਰਕ, ਮਨਜਿੰਦਰ ਸਿੰਘ ਭੋਲਾ, ਸਾਬਕਾ ਸਰਪੰਚ ਟੀਟੂ ਜੌਲੀ, ਸਾਬਕਾ ਸਰਪੰਚ ਨੰਨੂ, ਸ਼ਮ੍ਹਾ ਭਾਮੀਆਂ, ਰੌਬਿਨ ਸਿੰਘ ਮਾਹਲਾ, ਸਨੀ ਵਰਮਾ, ਹਰਬੰਸ ਸਿੰਘ ਗਰੇਵਾਲ, ਡਾਕਟਰ ਚਰਨਜੀਤ ਸਿੰਘ, ਹਰਮਨ ਗਰੇਵਾਲ, ਮਨਜੀਤ ਸਿੰਘ ਗਰੇਵਾਲ ਸਾਬਕਾ ਸਰਪੰਚ, ਪੰਕਜ, ਗੁਲਜੀਤ ਗਰੇਵਾਲ, ਦਲਜੀਤ ਗਰੇਵਾਲ, ਕਾਲਾ ਗਰੇਵਾਲ, ਮਣੀ ਪੰਚ, ਸਰਪੰਚ ਕੁਲਵੰਤ ਸਿੰਘ ਭਾਮੀਆਂ ਖ਼ੁਰਦ, ਜਗਰੂਪ ਸਿੰਘ ਰੂਪੀ, ਅਸ਼ੋਕ ਘਈ ਪੰਚ ਅਤੇ ਹੋਰ ਸਾਥੀ ਹਾਜ਼ਰ ਸਨ |