ਲੁਧਿਆਣਾ, 5 ਮਾਰਚ (ਭੁਪਿੰਦਰ ਸਿੰਘ ਬੈਂਸ)-ਏ. ਬੀ. ਸੀ. ਮੈਜਿਕਲ ਵਰਲਡ ਸਕੂਲ, ਬੀ. ਆਰ. ਅੱੈਸ. ਨਗਰ ਵਿਚ ਹੋਲੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਦੇ ਵਿਹੜੇ ਨੰੂ ਫੁੱਲਾਂ ਨਾਲ ਸਜਾਇਆ ਗਿਆ | ਇਸ ਮੌਕੇ ਸਕੂਲੀ ਬੱਚਿਆਂ ਵਲੋਂ ਇਕ ਦੂਜੇ ਨੰੂ ਰੰਗ ਲਗਾਏ ਗਏ | ਬੱਚਿਆਂ ਵਲੋਂ ਰਸਾਇਣਿਕ ਰੰਗਾਂ ਅਤੇ ਪਲਾਸਟਿਕ ਗ਼ੁਬਾਰਿਆਂ ਦੀ ਵਰਤੋਂ ਨਾ ਕਰਨ ਬਾਰੇ ਇਕ ਸਕਿੱਟ ਵੀ ਪੇਸ਼ ਕੀਤੀ ਗਈ | ਬੱਚਿਆਂ ਨੇ ਅਧਿਆਪਕਾਂ ਨਾਲ ਮਿਲ ਕੇ ਰੰਗਾਂ ਅਤੇ ਪਾਣੀ ਦੀ ਪਿਚਕਾਰੀ ਨਾਲ ਖੂਬ ਮਸਤੀ ਕੀਤੀ | ਸਕੂਲ ਦੇ ਸੀ.ਈ.ਓ. ਅਮਨਪ੍ਰੀਤ ਸਿੰਘ ਅਰੋੜਾ ਨੇ ਕਿਹਾ ਕਿ ਹੋਲੀ ਪਿਆਰ, ਦੋਸਤੀ ਅਤੇ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਪਰਮਾਤਮਾ ਸਭ ਦੇ ਜੀਵਨ ਨੰੂ ਖੁਸ਼ਹਾਲੀ ਦੇ ਰੰਗ ਨਾਲ ਭਰੇ |