28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੀ.ਏ.ਯੂ. ਦੇ ਖੋਜਾਰਥੀ ਨੇ ਕੌਮਾਂਤਰੀ ਕਾਨਫਰੰਸ 'ਚ ਆਪਣੀ ਖੋਜ ਦੀ ਛਾਪ ਛੱਡੀ <br/>

Ad Position 21
No active advertisement
ਅਜੀਤ ਡੈਸਕ 06-03-2026
ਲੁਧਿਆਣਾ, 5 ਮਾਰਚ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਪੀ.ਐਚ.ਡੀ. ਦੀ ਖੋਜਾਰਥੀ ਕੁਮਾਰੀ ਅਨੂਸ਼ਾ ਚੇਰੁਕੁਰੀ ਨੇ ਬੀਤੇ ਦਿਨੀਂ ਭੋਜਨ ਪ੍ਰੋਸੈਸਿੰਗ ਅਤੇ ਉਦਯੋਗ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਕੁੰਡਲੀ ਦੇ ਭੋਜਨ ਤਕਨਾਲੋਜੀ ਸਿਖਲਾਈ ਅਤੇ ਪ੍ਰਬੰਧਨ ਬਾਰੇ ਰਾਸ਼ਟਰੀ ਸੰਸਥਾਨ ਵਿਖੇ ਹੋਈ ਰਾਸ਼ਟਰੀ ਕਾਨਫਰੰਸ ਵਿਚ ਇਨਾਮ ਜਿੱਤਿਆ | ਇਸ ਖੋਜਾਰਥੀ ਨੂੰ ਸਰਵਤੋਮ ਪੇਪਰ ਪੇਸ਼ਕਾਰੀ ਲਈ ਇਹ ਇਨਾਮ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਹ ਕੌਮਾਂਤਰੀ ਕਾਨਫਰੰਸ ਸਥਿਰ ਸਿਹਤਮੰਦ ਖੁਰਾਕ ਬਾਰੇ ਅਗਲੀ ਪੀੜੀ ਦੇ ਨਜ਼ਰੀਏ ਉੱਪਰ ਵਿਚਾਰ-ਚਰਚਾ ਲਈ ਕਰਵਾਈ ਗਈ ਸੀ | ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਕੁਮਾਰੀ ਅਨੂਸ਼ਾ ਨੇ ਆਪਣੀ ਖੋਜ ਡਾ. ਰੇਣੂਕਾ ਅਗਰਵਾਲ ਦੀ ਨਿਗਰਾਨੀ ਹੇਠ ਜਾਰੀ ਰੱਖੀ ਹੋਈ ਹੈ | ਉਨ੍ਹਾਂ ਦੀ ਖੋਜ ਦਾ ਸਿਰਲੇਖ ਪੌਦਾ ਆਧਾਰਿਤ ਭੋਜਨ ਅਤੇ ਬਦਲਵੀਂ ਪ੍ਰੋਟੀਨ ਲਈ ਨਵੀਆਂ ਤਕਨਾਲੋਜੀਆਂ ਉਪਰ ਕੇਂਦਰਿਤ ਹੈ | ਇਸੇ ਦੇ ਆਧਾਰ 'ਤੇ ਕੁਮਾਰੀ ਅਨੂਸ਼ਾ ਨੇ ਆਪਣੀ ਪੇਪਰ ਪੇਸ਼ਕਾਰੀ ਦਿੱਤੀ, ਜਿਸ ਨੂੰ ਕਾਨਫਰੰਸ ਵਿਚ ਸਰਵੋਤਮ ਇਨਾਮ ਦੇ ਯੋਗ ਸਮਝਿਆ ਗਿਆ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਕਮਿਊਨਿਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਸਮੇਤ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਕੁਮਾਰੀ ਅਨੂਸ਼ਾ ਅਤੇ ਡਾ. ਰੇਣੂਕਾ ਅਗਰਵਾਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਿੱਧੂ ਵਲੋਂ 5 ਕਰੋੜ ਦੀ ਲਾਗਤ ਵਾਲੇ ਸੜਕ ਪ੍ਰੋਜੈਕਟ ਦਾ ਉਦਘਾਟਨ <br/> ਅਗਲੀ ਖ਼ਬਰ ਹੈਰੋਇਨ ਸਮੇਤ ਅÏਰਤ ਕਾਬੂ
Ad Position 24