29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਮਨਾਈ ਹੋਲੀ <br/>

Ad Position 21
No active advertisement
ਅਜੀਤ ਡੈਸਕ 06-03-2026
ਲੁਧਿਆਣਾ, 5 ਮਾਰਚ (ਜਸਵਿੰਦਰ ਸਿੰਘ)-ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ, ਗੁੱਜਰਖਾਨ ਕੈਂਪਸ ਵਿਖੇ ਰੰਗਾਂ ਦਾ ਤਿਉਹਾਰ ਹੋਲੀ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਭਾਰਤ ਦਾ ਸਭ ਤੋਂ ਰੰਗੀਨ ਅਤੇ ਜੀਵੰਤ ਤਿਉਹਾਰ ਹੋਲੀ ਕਾਲਜ ਵਿਚ ਰੰਗਾਂ ਦੇ ਛਿੱਟੇ ਨਾਲ ਮਨਾਇਆ ਗਿਆ | ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਹੋਲੀ ਖੇਡ ਕੇ ਇਕ-ਦੂਜੇ ਨੂੰ ਰੰਗ ਚੜ੍ਹਾ ਕੇ ਤਿਉਹਾਰ ਮਨਾਇਆ | ਕਾਲਜ ਕੈਂਪਸ ਵਿਚ ਸਵੈ-ਸਹਾਇਤਾ ਗਰੁੱਪਾਂ ਵਲੋਂ ਕਈ ਸਟਾਲ ਲਗਾਏ ਗਏ ਸਨ | ਵਿਦਿਆਰਥੀਆਂ ਵਲੋਂ ਇਸ ਤਿਉਹਾਰ ਨੂੰ ਮਨਾਉਂਦੇ ਹੋਏ ਮਾਹੌਲ ਮੌਜ-ਮਸਤੀ ਨਾਲ ਭਰਿਆ ਹੋਇਆ ਸੀ | ਕਾਲਜ ਗਵਰਨਿੰਗ ਬਾਡੀ ਦੇ ਜਨਰਲ ਸਕੱਤਰ ਇੰਜੀ. ਗੁਰਵਿੰਦਰ ਸਿੰਘ ਅਤੇ ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਇਸ ਆਸ ਨਾਲ ਅਜਿਹੇ ਤਿਉਹਾਰਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿ ਆਉਣ ਵਾਲਾ ਸਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਜੀਵਨ ਵਿਚ ਵੀ ਖੁਸ਼ੀਆਂ ਲੈ ਕੇ ਆਵੇ |

Ad Position 22
No active advertisement
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ ਵਿਖੇ ਸਿੰਘਾਂ-ਸ਼ਹੀਦਾਂ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ <br/>
Ad Position 24