29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ ਵਿਖੇ ਸਿੰਘਾਂ-ਸ਼ਹੀਦਾਂ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 06-03-2026
ਢੰਡਾਰੀ ਕਲਾਂ/ਲੁਧਿਆਣਾ, 5 ਮਾਰਚ (ਜਸਵੀਰ ਸਿੰਘ ਬੰਗਾ)-ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ ਵਿਚ ਸਿੱਖ ਕੌਮ ਦੇ ਸਮੂਹ ਸਿੰਘਾਂ ਸ਼ਹੀਦਾਂ ਦੀ ਯਾਦ ਵਿਚ ਸਾਲਾਨਾ ਗੁਰਮਤਿ ਸਮਾਗਮ ਨਗਰ ਦੀਆਂ ਪੰਜ ਪੱਤੀਆਂ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ, ਜਿਸ ਵਿਚ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਦੀਵਾਨ ਸਜਾਏ ਗਏ, ਜਿਸ ਵਿਚ ਕੌਮ ਦੇ ਮਹਾਨ ਪ੍ਰਚਾਰਕ ਸ਼ੋ੍ਰਮਣੀ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾ ਦੇ ਕਵੀਸ਼ਰੀ ਜੱਥੇ ਵਲੋਂ ਵਾਰਾਂ ਰਾਹੀਂ ਕੌਮ ਦੇ ਮਹਾਨ ਯੋਧਿਆਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੰੂ ਕਰਵਾਇਆ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਸਵਰਗਵਾਸੀ ਬਲਦੀਪ ਸਿੰਘ (ਪਿ੍ੰਸ ਗਰਚਾ) ਸਪੁੱਤਰ ਮਲਕੀਤ ਸਿੰਘ ਦੀ ਯਾਦ ਵਿਚ ਸਿੱਖ ਲਾਇਬ੍ਰੇਰੀ ਸਥਾਪਿਤ ਕੀਤੀ ਗਈ, ਜਿਸ ਦਾ ਉਦਘਾਟਨ ਭਾਈ ਅਮਰਜੀਤ ਸਿੰਘ ਸਭਰਾ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ ਉਨ੍ਹਾਂ ਨਾਲ ਗੁਰੂ ਘਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਚਾਹਲ, ਅੰਮਿ੍ਤਪਾਲ ਸਿੰਘ, ਸ਼ੇਰ ਸਿੰਘ ਅਤੇ ਸਮੂਹ ਪ੍ਰਬੰਧਕ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲਾਨਾ ਸਮਾਗਮ ਨਗਰ ਦੀਆਂ ਪੰਜ-ਪੱਤੀਆਂ ਭਾਗੂ ਪੱਤੀ, ਘੋਗਾ ਪੱਤੀ, ਦਾਨਾ ਪੱਤੀ, ਨੱਥੂ ਪੱਤੀ ਅਤੇ ਜੀਤ ਪੱਤੀ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਗਿਆ, ਜਿਸ ਵਿਚ ਸਮੂਹ ਨਗਰ ਨਿਵਾਸੀਆਂ ਵਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਤਿੰਨ ਦਿਨ ਤਨ, ਮਨ ਤੇ ਧੰਨ ਨਾਲ ਸੇਵਾ ਤੇ ਸਿਮਰਨ ਕੀਤਾ | ਸਮਾਗਮਾਂ ਦੌਰਾਨ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿਚ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਸਮਾਗਮ ਦੇ ਅਖੀਰ ਵਿਚ ਭਾਈ ਸੁਖਜਿੰਦਰ ਸਿੰਘ ਹੈੱਡ ਗ੍ਰੰਥੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਨਿਰਮਲ ਸਿੰਘ ਸਕੱਤਰ, ਮੋਹਨ ਸਿੰਘ ਖਜ਼ਾਨਚੀ, ਸ਼ੇਰ ਸਿੰਘ ਗਰਚਾ, ਪ੍ਰੇਮ ਸਿੰਘ, ਰਣਜੀਤ ਸਿੰਘ, ਸੁਖਦੇਵ ਸਿੰਘ, ਗੁਰਜੀਤ ਸਿੰਘ, ਪਿਸ਼ੌਰਾ ਸਿੰਘ, ਮਲਕੀਤ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਜਗਮੋਹਨ ਸਿੰਘ, ਸੰਤੋਖ ਸਿੰਘ, ਸੁਰਿੰਦਰ ਸਿੰਘ, ਹਰਬੰਸ ਸਿੰਘ, ਗੁਰਦੇਵ ਸਿੰਘ ਮਾਨ, ਅਵਤਾਰ ਸਿੰਘ ਗਰਚਾ, ਜਤਿੰਦਰ ਸਿੰਘ, ਗੋਲਡੀ ਗਰਚਾ, ਸੁਰਿੰਦਰ ਸਿੰਘ ਸ਼ਿੰਦਾ, ਰੇਸ਼ਮ ਸਿੰਘ ਗਰਚਾ, ਬਬਨਪ੍ਰੀਤ ਸਿੰਘ, ਯੁਗਵੀਰ ਸਿੰਘ, ਆਤਮਾ ਸਿੰਘ, ਬਾਲਾ ਗਰਚਾ, ਬਲਜੀਤ ਸਿੰਘ, ਜਗਤਾਰ ਸਿੰਘ, ਅਲਬੇਲ ਸਿੰਘ, ਨਵੀ ਗਰਚਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਮਨਾਈ ਹੋਲੀ <br/> ਅਗਲੀ ਖ਼ਬਰ ਮਾਤਾ ਗਹਿਲੀ ਮੰਦਿਰ ਸਭਾ ਦੀ ਮੀਟਿੰਗ <br/>
Ad Position 24