ਲੁਧਿਆਣਾ, 5 ਮਾਰਚ (ਭੁਪਿੰਦਰ ਸਿੰਘ ਬੈਂਸ)-ਮਾਤਾ ਗਹਿਲੀ ਮੰਦਿਰ ਸਭਾ ਦੀ ਮੀਟਿੰਗ ਪ੍ਰਧਾਨ ਬਲਦੇਵ ਕ੍ਰਿਸ਼ਨ ਮੌਦਗਿਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਸਭਾ ਦੇ ਸਰਪ੍ਰਸਤ ਕੇਵਲ ਕ੍ਰਿਸ਼ਨ ਮੌਦਗਿਲ ਦੇ ਹਾਲ ਹੀ ਵਿਚ ਹੋਏ ਦਿਹਾਂਤ 'ਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋੇ ਦੋ ਮਿੰਟ ਦਾ ਮੋਨ ਰੱਖਕੇ ਕੀਤੀ ਗਈ | ਮੀਟਿੰਗ ਦੌਰਾਨ ਮੈਂਬਰਾਂ ਵਲੋਂ ਮੰਦਿਰ ਨਾਲ ਸੰਬੰਧਿਤ ਅਧੂਰੇ ਪਏ ਕੰਮ ਜਲਦ ਤੋਂ ਜਲਦ ਕਰਵਾਉਣ ਦਾ ਫੈਸਲਾ ਕੀਤਾ ਗਿਆ | ਇਸ ਸੰਬੰਧੀ ਜਿੰਮੇਵਾਰੀਆਂ ਵੀ ਨਿਰਧਾਰਤ ਕੀਤੀਆਂ ਗਈਆਂ ਤਾਂ ਜੋ ਮੰਦਿਰ ਦੇ ਵਿਕਾਸ ਕਾਰਜ ਸੁਚਾਰੂ ਢੰਗ ਨਾਲ ਅਗੇ ਵੱਧ ਸਕਣ | ਇਸ ਮੌਕੇ ਹਰਬੰਸ ਲਾਲ, ਸੋਮ ਪ੍ਰਕਾਸ਼, ਸ਼ਾਮ ਲਾਲ, ਪਵਨ ਕੁਮਾਰ, ਸੰਤੋਸ਼ ਰਾਣੀ ਆਦਿ ਮੌਜੂਦ ਸਨ |