ਲੁਧਿਆਣਾ, 6 ਮਾਰਚ (ਡਾ. ਤਰਲੋਚਨ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਸੂਬਾ ਵਾਸੀਆਂ ਲਈ ਬਿਜਲੀ ਦਰਾਂ ਵਿਚ ਕਟੌਤੀ ਕੀਤੀ ਗਈ ਹੈ | ਉਸ ਤੋਂ ਬਾਅਦ ਹੁਣ ਸਰਕਾਰ ਵਕੀਲ ਭਾਈਚਾਰੇ ਨੂੰ ਵੀ ਵੱਡੀ ਰਾਹਤ ਦੇਣ ਜਾ ਰਹੀ ਹੈ | ਆਮ ਆਦਮੀ ਪਾਰਟੀ ਕਾਨੂੰਨੀ ਵਿੰਗ ਮਾਲਵਾ ਸੈਂਟਰਲ ਜ਼ੋਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ ਦੀ ਅਗਵਾਈ ਹੇਠ ਵਕੀਲਾਂ ਦਾ ਇਕ ਵਫ਼ਦ ਅੱਜ ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੂੰ ਮਿਲਿਆ | ਵਫ਼ਦ ਦੇ ਮੈਂਬਰਾਂ ਨੇ ਕੈਬਨਿਟ ਮੰਤਰੀ ਅਰੋੜਾ ਨੂੰ ਦੱਸਿਆ ਕਿ ਵਕੀਲਾਂ ਦੇ ਚੈਂਬਰਾਂ ਦੇ ਬਿਜਲੀ ਦੇ ਬਿੱਲ ਵਪਾਰਕ ਦਰਾਂ 'ਤੇ ਲਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸੂਬਾ ਵਾਸੀਆਂ ਦੇ ਰਿਹਾਇਸ਼ੀ ਬਿਜਲੀ ਦੇ ਬਿੱਲਾਂ ਵਿਚ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਹੁਣ ਸਰਕਾਰ ਵਕੀਲਾਂ ਦੇ ਚੈਂਬਰਾਂ ਦੇ ਬਿਜਲੀ ਬਿੱਲਾਂ ਨੂੰ ਵਪਾਰਕ ਦਰਾਂ 'ਤੇ ਲੈਣ ਦੀ ਬਜਾਏ ਰਿਹਾਇਸ਼ੀ ਦਰਾਂ 'ਤੇ ਲੈਣ ਲਈ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦੇਵੇ ਤਾਂ ਜੋ ਵਕੀਲ ਭਾਈਚਾਰੇ ਨੂੰ ਵੀ ਕੁੱਝ ਰਾਹਤ ਮਿਲ ਸਕੇ | ਵਫ਼ਦ ਦੀ ਗੱਲਬਾਤ ਸੁਣਨ ਉਪਰੰਤ ਕੈਬਨਿਟ ਮੰਤਰੀ ਅਰੋੜਾ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਬੁਲਾ ਕੇ ਇਸ ਸਬੰਧੀ ਜਲਦ ਰਿਪੋਰਟ ਕਰਨ ਲਈ ਕਿਹਾ | ਇਸ ਮੌਕੇ ਐਡਵੋਕੇਟ ਚੰਦਰਕਾਂਤ ਕਾਲੀਆ, ਐਡਵੋਕੇਟ ਮਾਯੰਕ ਚੋਪੜਾ, ਐਡਵੋਕੇਟ ਹਨੀ ਵਰਮਾ, ਐਡਵੋਕੇਟ ਸੰਦੀਪ ਕੌਰ, ਐਡਵੋਕੇਟ ਸੁਮਿੰਦਰ ਕੌਰ, ਐਡਵੋਕੇਟ ਰਜਨੀਸ਼ ਕੌਰ, ਐਡਵੋਕੇਟ ਮਨਿੰਦਰ ਸਿੰਘ, ਐਡਵੋਕੇਟ ਜਤਿੰਦਰ ਸਿੰਘ ਕੁਲਾਰ, ਐਡਵੋਕੇਟ ਅਨੰਤ ਸਿੰਘ ਗਿੱਲ, ਐਡਵੋਕੇਟ ਅਮਰਜੋਤ ਸਿੰਘ ਗਿੱਲ, ਐਡਵੋਕੇਟ ਸੋਨਾਲੀ ਨਰੂਲਾ, ਐਡਵੋਕੇਟ ਨਿਧੀ ਬੋਹਤ, ਐਡਵੋਕੇਟ ਸਾਰਥਕ ਚੋਪੜਾ ਆਦਿ ਵੀ ਸ਼ਾਮਿਲ ਸਨ |