01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦਾ ਸੱਭਿਆਚਾਰਕ ਮੇਲਾ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ <br/>

Ad Position 21
No active advertisement
ਅਜੀਤ ਡੈਸਕ 07-03-2026
ਆਲਮਗੀਰ, 6 ਮਾਰਚ (ਜਰਨੈਲ ਸਿੰਘ ਪੱਟੀ)-ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਵਿਖੇ ਪੰਜਾਬੀ ਸਭਿਆਚਾਰਕ ਮੇਲਾ ਆਨੰਦ ਉਤਸਵ 2026 ਵਿਦਿਆਰਥੀਆਂ ਦੀ ਉਤਸ਼ਾਹਪੂਰਵਕ ਅਤੇ ਪ੍ਰਭਾਵਸ਼ਾਲੀ ਭਾਗੀਦਾਰੀ ਨਾਲ ਇਕ ਯਾਦਗਾਰੀ ਮੇਲਾ ਬਣ ਕੇ ਸਮਾਪਤ ਹੋਇਆ¢ ਪ੍ਰੋਗਰਾਮ ਦੀ ਸ਼ੁਰੂਆਤ ਹੈਰੀਟੇਜ ਸ਼ੋਅ ਨਾਲ ਹੋਈ, ਜਿਸ ਤੋਂ ਬਾਅਦ ਓਪਨ ਏਅਰ ਥੀਏਟਰ ਵਿਖੇ ਸੋਲੋ ਡਾਂਸ, ਗਰੁੱਪ ਡਾਂਸ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ¢ ਮੁਕਾਬਲਿਆਂ ਦÏਰਾਨ ਵਿਦਿਆਰਥੀਆਂ ਨੇ ਭਰਪੂਰ ਪ੍ਰਤਿਭਾ, ਤਾਲਮੇਲ ਅਤੇ ਸਭਿਆਚਾਰ ਦਾ ਪ੍ਰਦਰਸ਼ਨ ਕੀਤਾ¢ ਇਸ ਤੋਂ ਇਲਾਵਾ ਐਮ.ਬੀ.ਏ. ਬਲਾਕ ਵਿਖੇ ਕਾਰਟੂਨਿੰਗ, ਪੇਂਟਿੰਗ, ਰੰਗੋਲੀ ਅਤੇ ਪੋਸਟਰ ਮੇਕਿੰਗ ਸਮੇਤ ਕਈ ਫਾਈਨ ਆਰਟਸ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ¢ ਫੁੱਟਬਾਲ ਗਰਾਊਾਡ ਵਿਚ ਇਕ ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਜੋ ਦਿਨ ਭਰ ਦਰਸ਼ਕਾਂ ਨੂੰ ਆਕਰਸ਼ਿਤ ਕਰਦੀ ਰਹੀ | ਮੁੱਖ ਮਹਿਮਾਨ ਵਜੋਂ ਪਹੁੰਚੇ ਜਸਲੀਨ ਭੁੱਲਰ, ਐਸ.ਡੀ.ਐਮ. ਲੁਧਿਆਣਾ ਈਸਟ ਜੋ ਕਾਲਜ ਦੇ ਸਾਬਕਾ ਵਿਦਿਆਰਥੀ ਵੀ ਹਨ ਨੇ ਆਪਣੇ ਕਾਲਜ ਦੇ ਦਿਨ ਯਾਦ ਕਰਦੇ ਹੋਏ ਜੀ.ਐਨ.ਈ. ਦੇ ਹਰੇਕ ਸਫਲ ਵਿਦਿਆਰਥੀ ਪਿੱਛੇ ਅਣਮੁੱਲੇ ਯੋਗਦਾਨ ਦਾ ਦਿਲੋਂ ਧੰਨਵਾਦ ਕੀਤਾ ਅਤੇ ਵਿਦਿਆਰਥੀਆ ਨੂੰ ਡਿਗਰੀ ਦੇ ਸਮਾਪਨ ਤੋਂ ਬਾਅਦ ਵੀ ਕਾਲਜ ਨਾਲ ਜੁੜੇ ਰਹਿ ਕੇ ਇਸਦੀ ਤਰੱਕੀ ਦੇ ਵਿਚ ਯੋਗਦਾਨ ਪਾਉਣ ਦਾ ਸੁਨੇਹਾ ਵੀ ਦਿੱਤਾ¢ ਪ੍ਰੋਗਰਾਮ ਦਾ ਸਮਾਪਨ ਇਨਾਮ ਵੰਡ ਸਮਾਰੋਹ ਦੇ ਨਾਲ ਹੋਇਆ, ਜਿੱਥੇ ਜੇਤੂਆਂ ਨੂੰ ਦਰਸ਼ਕਾਂ ਦੇ ਭਾਰੀ ਇਕੱਠ ਅਤੇ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਟਰਾਫ਼ੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਡਾ. ਸਹਿਜਪਾਲ ਸਿੰਘ, ਪਿ੍ੰਸੀਪਲ ਜੀ.ਐਨ.ਡੀ.ਈ.ਸੀ, ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੋਸ਼ੀਲੇ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਫੈਸਟ ਦੀ ਸਫਲਤਾ ਲਈ ਸਭਿਆਚਾਰਕ ਕਮੇਟੀ ਡਾ. ਕੇ.ਐਸ. ਮਾਨ, ਪ੍ਰੋ. ਜਸਵੰਤ ਸਿੰਘ ਸ਼ਾਮਿਲ ਸਨ ਦੀ ਪੁਰਜ਼ੋਰ ਸ਼ਲਾਘਾ ਕੀਤੀ¢ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਡਾਇਰੈਕਟਰ, ਇਕਬਾਲ ਸਿੰਘ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਮਾਣ ਪ੍ਰਗਟ ਕੀਤਾ ਅਤੇ ਵਿਸ਼ਵਾਸ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਵਿਚ ਅਜਿਹੇ ਸਮਾਗਮਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਸਭਿਆਚਾਰਕ ਮੇਲਾ ਆਨੰਦ ਉਤਸਵ 2026 ਜੀ.ਐਨ.ਡੀ.ਈ.ਸੀ. ਨਾਲ ਜੁੜੇ ਹਰੇਕ ਇਨਸਾਨ ਦੇ ਮੁੱਖ ਤੇ ਉਤਸ਼ਾਹ ਅਤੇ ਖ਼ੁਸ਼ੀ ਦੀ ਛਾਪ ਛੱਡਦਾ ਸੰਪੰਨ ਹੋਇਆ¢

Ad Position 22
No active advertisement
ਪਿਛਲੀ ਖ਼ਬਰ ਝਿੰਜਰ ਦੀ ਅਗਵਾਈ 'ਚ ਯੂਥ ਅਕਾਲੀ ਦਲ ਵਲੋਂ 'ਮੇਰੀ ਦਸਤਾਰ, ਮੇਰੀ ਸ਼ਾਨ' ਕੈਂਪ ਲਗਾਇਆ <br/> ਅਗਲੀ ਖ਼ਬਰ ਮੁਲਾਜ਼ਮਾਂ ਨੇ ਕੰਮ ਬੰਦ ਕਰ ਕੇ ਸਰਕਾਰ ਦੇ ਪੁਤਲੇ ਫੂਕੇ <br/>
Ad Position 24