12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਲੁਧਿਆਣਾ ਦੇ ਹਲਕਾ ਗਿੱਲ 'ਚ ਸੁਨੀਲ ਜਾਖੜ ਦਾ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 08-03-2026
ਲੁਧਿਆਣਾ, 7 ਮਾਰਚ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਦਿਹਾਤੀ ਦੇ ਹਲਕਾ ਗਿੱਲ ਵਿਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਪਹੁੰਚਣ 'ਤੇ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਹ ਪ੍ਰੋਗਰਾਮ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਪਾਰਟੀ ਦੇ ਵੱਡੀ ਗਿਣਤੀ ਵਿਚ ਆਗੂਆਂ, ਵਰਕਰਾਂ ਅਤੇ ਇਲਾਕੇ ਦੇ ਪ੍ਰਮੁੱਖ ਲੋਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 14 ਮਾਰਚ ਨੰੂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਣ ਵਾਲੀ ਵਿਸ਼ਾਲ ਰੈਲੀ ਪੰਜਾਬ ਦੀ ਰਾਜਨੀਤੀ ਵਿਚ ਇਕ ਨਵਾਂ ਮੋੜ ਸਾਬਤ ਹੋਵੇਗੀ | ਉਨ੍ਹਾਂ ਕਿਹਾ ਕਿ ਇਹ ਰੈਲੀ ਪੰਜਾਬ ਦੇ ਲੋਕਾਂ ਵਿਚ ਨਵਾਂ ਵਿਸ਼ਵਾਸ ਅਤੇ ਨਵੀਂ ਦਿਸ਼ਾ ਪੈਦਾ ਕਰੇਗੀ | ਇਸ ਮੌਕੇ ਗਗਨਦੀਪ ਸਿੰਘ ਸਨੀ ਕੈਂਥ ਨੇ ਕਿਹਾ ਕਿ ਹਲਕਾ ਗਿੱਲ ਦੇ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਦਿਨੋਂ ਦਿਨ ਪਾਰਟੀ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਲਕਾ ਗਿੱਲ ਭਾਜਪਾ ਦਾ ਮਜ਼ਬੂਤ ਕਿਲ੍ਹਾ ਬਣੇਗਾ | ਕੈਂਥ ਨੇ ਕਿਹਾ ਕਿ 14 ਮਾਰਚ ਨੰੂ ਹੋਣ ਵਾਲੀ ਅਮਿਤ ਸ਼ਾਹ ਦੀ ਵਿਸ਼ਾਲ ਰੈਲੀ ਨੰੂ ਕਾਮਯਾਬ ਬਣਾਉਣ ਲਈ ਹਲਕੇ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਬੂਥ 'ਤੇ ਵਰਕਰ ਲੋਕਾਂ ਨੰੂ ਲਾਮਬੰਦ ਕਰ ਰਹੇ ਹਨ | ਇਸ ਮੌਕੇ ਪਰਮਿੰਦਰ ਸਿੰਘ ਬਰਾੜ, ਕਮਲਜੀਤ ਸਿੰਘ ਸੋਈ, ਪਿ੍ਤਪਾਲ ਸਿੰਘ ਬਲੀਏਵਾਲ, ਜਗਦੀਪ ਸੰਘ, ਨਰਿੰਦਰ ਪਾਲ ਸਿੰਘ ਢਿੱਲੋਂ, ਅਵਤਾਰ ਸਿੰਘ, ਗੁਰਬਖਸ਼ ਸਿੰਘ, ਵਿੱਕੀ ਬਾਜਵਾ, ਰੋਹਿਤ ਮੁੰਜਾਲ ਅਤੇ ਹੋਰ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਧਾਂਦਰਾ ਸੜਕ ਉੱਪਰ ਟ੍ਰੈਫ਼ਿਕ ਪੁਲਿਸ ਵਲੋਂ ਦੁਕਾਨਾਂ ਅੱਗੇ ਪਿਆ ਸਾਮਾਨ ਚੁਕਵਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਗਿੱਲ ਤੋਂ ਹਰਪ੍ਰੀਤ ਸਿੰਘ ਸਿੰਮਕ ਨੂੰ ਇੰਚਾਰਜ ਲਗਾਇਆ, ਹਲਕੇ ਵਿਚ ਖੁਸ਼ੀ ਦਾ ਮ...
Ad Position 24