ਇਆਲੀ/ਥਰੀਕੇ, 7 ਮਾਰਚ (ਮਨਜੀਤ ਸਿੰਘ ਦੁੱਗਰੀ)-ਵਿਧਾਨ ਸਭਾ ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਸਿਵਲ ਜੱਜ ਨੂੰ ਇੰਚਾਰਜ ਲਗਾਇਆ ਗਿਆ, ਜਿਸ ਨੂੰ ਲੈ ਕੇ ਹਲਕੇ ਵਿਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਅੱਜ ਸਾਰਾ ਦਿਨ ਹਰਪ੍ਰੀਤ ਸਿੰਘ ਸਿੰਮਕ ਦੀ ਥਰੀਕੇ ਕੈਲਾਸ਼ ਨਗਰ ਸਥਿਤ ਰਿਹਾਇਸ਼ 'ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ | ਹਰਪ੍ਰੀਤ ਸਿਮਕ ਵਲੋਂ ਇਸ ਮੌਕੇ ਪਾਰਟੀ ਹਾਈ ਕਮਾਂਡ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਉਨ੍ਹਾਂ ਅਤੇ ਹਾਜ਼ਰੀਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਦੀ ਬਿਹਤਰੀ ਲਈ ਹਰ ਵਰਕਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਜਿੱਤ ਲਈ ਪਾਰਟੀ ਦੇ ਏਜੰਡੇ ਨੂੰ ਘਰ ਘਰ ਪਹੁੰਚਦਾ ਕਰਕੇ ਆਮ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਪਾਰਟੀ ਦੇ ਹੱਕ ਵਿਚ ਲਾਮਬੰਦ ਕਰਨਗੇ | ਇਸ ਮੌਕੇ ਵਧਾਈ ਦੇਣ ਵਾਲਿਆਂ ਵਿਚ ਰਘਬੀਰ ਸਿੰਘ ਥਰੀਕੇ, ਹਰਸਿਮਰਨ ਸਿੰਘ, ਕਰਮਜੀਤ ਸਿੰਘ ਮਲਕਪੁਰ, ਅਮਨਦੀਪ ਸਿੰਘ ਭੰਗੂ ਇਆਲੀ, ਮਨਜੀਤ ਸਿੰਘ ਲਵਲੀ, ਗੁਰਜੀਤ ਸਿੰਘ ਲਹਿਰਾਂ, ਸੁਖਦਰਸ਼ਨ ਸਿੰਘ ਪੋਹੀੜ, ਹਰਦੀਪ ਸਿੰਘ ਮਨਸੂਰਾ, ਅਦਸਪਾਲ ਸਿੰਘ ਬਿੰਨੀ, ਬਿੱਟੂ ਆਲਮਗੀਰ, ਅਵਤਾਰ ਸਿੰਘ ਤਾਰੀ, ਗੁਲਾਬ ਸਿੰਘ ਇਆਲੀ, ਹਰਮਨ ਆਲਮਗੀਰ, ਇਕਬਾਲ ਸਿੰਘ, ਜੋਰਾ ਸਿੰਘ ਥਰੀਕੇ, ਜਸਵਿੰਦਰ ਸਿੰਘ ਥਰੀਕੇ, ਜਗਜੀਤ ਸਿੰਘ ਚੀਮਾ, ਸੋਨੀ ਪੰਡਤ, ਗੁਰਚਰਨ ਸਿੰਘ ਪੁਰਬਾ ਤੋਂ ਇਲਾਵਾ ਹੋਰ ਅਕਾਲੀ ਵਰਕਰਾਂ ਅਤੇ ਪਿੰਡ ਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਿੰਮਕ ਦਾ ਮੂੰਹ ਮਿੱਠਾ ਕਰਵਾਇਆ |