ਲੁਧਿਆਣਾ, 7 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਗਰਾਊਾਡ 'ਚ ਕਰਵਾਏ ਸਵਦੇਸ਼ੀ ਮੇਲੇ ਨੇ ਇਸ ਸਾਲ ਵੀ ਵਧੇਰੇ ਸਫਲਤਾ ਹਾਸਲ ਕੀਤੀ¢ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਾਰੀਗਰਾਂ, ਉਦਯੋਗਪਤੀਆਂ ਅਤੇ ਸਵਦੇਸ਼ੀ ਉਤਪਾਦ ਨਿਰਮਾਤਾਵਾਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਮੇਲੇ ਵਿਚ ਪਹੁੰਚੇ ਹਜ਼ਾਰਾਂ ਲੋਕਾਂ ਨੂੰ ਭਾਰਤੀ ਪਰੰਪਰਾ ਅਤੇ ਸਵਦੇਸ਼ੀ ਉਤਪਾਦਾਂ ਨਾਲ ਰੂਬਰੂ ਹੋਣ ਦਾ ਮÏਕਾ ਮਿਲਿਆ¢ ਇਹ ਪ੍ਰਗਟਾਵਾ ਸਵਦੇਸ਼ੀ ਮੇਲੇ ਦੇ ਮੁੱਖ ਆਯੋਜਕ ਗੁਰਦੀਪ ਸਿੰਘ ਗੋਸ਼ਾ ਨੇ ਕਰਦੇ ਹੋਏ ਕਿਹਾ ਕਿ ਮੇਲੇ ਦÏਰਾਨ ਹੱਥਕਲਾ, ਖਾਦੀ ਦੇ ਕੱਪੜੇ, ਆਯੁਰਵੈਦਿਕ ਉਤਪਾਦ, ਜੈਵਿਕ ਖਾਦ ਸਮਗਰੀ, ਪਰੰਪਰਾਗਤ ਖਿਡÏਣੇ ਅਤੇ ਘਰੇਲੂ ਵਰਤੋਂ ਦੀਆਂ ਸਵਦੇਸ਼ੀ ਵਸਤਾਂ ਵਾਲੀਆਂ ਸਟਾਲਾਂ 'ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ¢ ਵੱਡੀ ਗਿਣਤੀ ਵਿਚ ਲੋਕਾਂ ਨੇ ਸਵਦੇਸ਼ੀ ਉਤਪਾਦਾਂ ਦੀ ਖ਼ਰੀਦਦਾਰੀ ਕੀਤੀ, ਜਿਸ ਨਾਲ ਕਾਰੀਗਰਾਂ ਅਤੇ ਛੋਟੇ ਉਦਯੋਗਪਤੀਆਂ ਨੂੰ ਆਰਥਿਕ ਤÏਰ 'ਤੇ ਵੱਡਾ ਲਾਭ ਹੋਇਆ¢ ਮੇਲੇ ਦÏਰਾਨ ਕਰੋੜਾਂ ਰੁਪਏ ਦੇ ਕਾਰੋਬਾਰ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਮੇਲੇ ਵਿਚ ਸਿਰਫ਼ ਵਪਾਰ ਹੀ ਨਹੀਂ, ਸਾਂਸਕ੍ਰਿਤਿਕ ਅਤੇ ਸਮਾਜਿਕ ਗਤੀਵਿਧੀਆਂ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ¢ ਹੁਨਰ ਪੰਜਾਬ ਦਾ ਵਰਗੇ ਸਾਂਸਕ੍ਰਿਤਿਕ ਪ੍ਰੋਗਰਾਮਾਂ, ਗਤਕਾ ਪ੍ਰਦਰਸ਼ਨ, ਕਿਸਾਨੀ ਚਰਚਾ, ਮਹਿਲਾ ਦਿਵਸ, ਵਪਾਰੀ ਸੰਮੇਲਨ, ਨਸ਼ਿਆਂ ਖ਼ਿਲਾਫ਼ ਸੰਮੇਲਨ, ਪਰੰਪਰਾਗਤ ਖੇਡਾਂ ਅਤੇ ਬੱਚਿਆਂ ਦੇ ਹੁਨਰਮੰਦ ਪ੍ਰਦਰਸ਼ਨਾਂ ਨੇ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਬਣਾਇਆ¢ ਸਵਦੇਸ਼ੀ ਮੇਲੇ ਦੇ ਮੁੱਖ ਆਯੋਜਕ ਗੁਰਦੀਪ ਸਿੰਘ ਗੋਸ਼ਾ ਨੇ ਮੇਲੇ ਦੀ ਸਫਲਤਾ 'ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਸ ਆਯੋਜਨ ਦਾ ਮੁੱਖ ਮਕਸਦ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਅਤੇ ਛੋਟੇ ਉਦਯੋਗਪਤੀਆਂ ਤੇ ਕਾਰੀਗਰਾਂ ਨੂੰ ਇਕ ਮਜ਼ਬੂਤ ਮੰਚ ਪ੍ਰਦਾਨ ਕਰਨਾ ਹੈ¢ ਉਨ੍ਹਾਂ ਕਿਹਾ ਕਿ ਸਵਦੇਸ਼ੀ ਨੂੰ ਅਪਣਾਉਣ ਨਾਲ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ ਅਤੇ ਨÏਜਵਾਨਾਂ ਲਈ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਨਵੇਂ ਮÏਕੇ ਪੈਦਾ ਹੁੰਦੇ ਹਨ¢ ਗੋਸ਼ਾ ਨੇ ਕਿਹਾ ਕਿ ਇਸ ਮੇਲੇ ਵਿਚ ਪੰਜਾਬ ਦੇ ਹੌਜ਼ਰੀ ਉਦਯੋਗ ਅਤੇ ਸਾਈਕਲ ਉਦਯੋਗ ਨਾਲ ਜੁੜੇ ਉਦਯੋਗਪਤੀਆਂ ਅਤੇ ਕਾਰੀਗਰਾਂ ਦੇ ਆਪਸੀ ਸੰਬੰਧ ਹੋਰ ਮਜ਼ਬੂਤ ਹੋਏ ਹਨ, ਨਾਲ ਹੀ ਦੇਸ਼-ਵਿਦੇਸ਼ ਤੋਂ ਲੱਖਾਂ-ਕਰੋੜਾਂ ਰੁਪਏ ਦੇ ਆਰਡਰ ਮਿਲਣ ਦੀ ਚਰਚਾ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਭਵਿੱਖ ਲਈ ਨਵੀਂ ਪੇ੍ਰਰਨਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਮੇਲੇ ਵਿਚ ਲੋਕਾਂ ਦੀ ਵੱਡੀ ਹਿੱਸੇਦਾਰੀ ਇਹ ਦਰਸਾਉਂਦੀ ਹੈ ਕਿ ਸਮਾਜ ਵਿਚ ਸਵਦੇਸ਼ੀ ਪ੍ਰਤੀ ਜਾਗਰੂਕਤਾ ਅਤੇ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ¢ ਪੰਜਾਬੀਆਂ ਦੀ ਵਿਸ਼ੇਸ਼ ਭਾਗੀਦਾਰੀ ਪੰਜਾਬ ਦੇ ਨÏਜਵਾਨਾਂ ਨੂੰ ਸਵੈ ਰੋਜ਼ਗਾਰ ਯੋਜਨਾਵਾਂ ਵੱਲ ਪ੍ਰੇਰਿਤ ਕਰੇਗੀ ਅਤੇ ਨਸ਼ਾ ਮੁਕਤੀ ਵੱਲ ਇਕ ਵੱਡਾ ਕਦਮ ਸਾਬਤ ਹੋਵੇਗੀ¢ ਇਸ ਮÏਕੇ 'ਤੇ ਗੁਰਦੀਪ ਸਿੰਘ ਗੋਸ਼ਾ ਨੇ ਮੀਡੀਆ ਅਤੇ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਦੇਸੀ ਸਨਮਾਨ ਨੂੰ ਪਿਆਰ ਅਤੇ ਆਸ਼ੀਰਵਾਦ ਦਿੱਤਾ ਅਤੇ ਸਵਦੇਸ਼ੀ ਲਈ ਨਵੇਂ ਰਸਤੇ ਖੋਲ੍ਹੇ¢