14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮੇਅਰ ਇੰਦਰਜੀਤ ਕੌਰ ਤੇ ਡਿਪਟੀ ਮੇਅਰ ਪਿ੍ੰਸ ਜੌਹਰ ਨੇ 61 ਨਵ-ਨਿਯੁਕਤ ਕਰਮਚਾਰੀਆਂ ਨੰੂ ਨਿਯੁਕਤੀ ਪੱਤਰ ਦਿੱਤੇ <br/>

Ad Position 21
No active advertisement
ਅਜੀਤ ਡੈਸਕ 10-03-2026
ਲੁਧਿਆਣਾ, 9 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜ਼ੋਨ ਡੀ. ਦਫ਼ਤਰ ਵਿਖੇ ਸੋਮਵਾਰ ਨੰੂ ਕਰਵਾਏ ਸਮਾਗਮ ਦੌਰਾਨ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਤੇ ਡਿਪਟੀ ਮੇਅਰ ਪਿ੍ੰਸ ਜੌਹਰ ਵਲੋਂ ਨਗਰ ਨਿਗਮ ਦੇ 61 ਨਵ ਨਿਯੁਕਤ ਕਰਮਚਾਰੀਆਂ ਨੰੂ ਨਿਯੁਕਤੀ ਪੱਤਰ ਦਿੱਤੇ ਗਏ | ਇਸ ਮੌਕੇ ਸੁਪਰਡੰਟ ਤਰੁਣ ਗੋਇਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ | ਇਹ ਨੌਕਰੀਆਂ ਉਨ੍ਹਾਂ ਵਿਅਕਤੀਆਂ ਨੰੂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ | ਉਨ੍ਹਾਂ ਨੰੂ ਉਨ੍ਹਾਂ ਦੀ ਵਿੱਦਿਅਕ ਯੋਗਤਾ ਦੇ ਆਧਾਰ ਤੇ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਹੈ | ਨਿਯੁਕਤ ਕਰਮਚਾਰੀਆਂ ਵਿਚ 3 ਕਲਰਕ, ਦੋ ਜੂਨੀਅਰ ਡਰਾਫਟਮੈਨ, ਇਕ ਡਰਾਈਵਰ, 12 ਸੇਵਾਦਾਰ, 3 ਬੇਲਦਾਰ, 3 ਸੀਵਰਮੈਨ ਅਤੇ 37 ਸਫ਼ਾਈ ਕਰਮਚਾਰੀ ਸ਼ਾਮਲ ਹਨ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਰਮਚਾਰੀਆਂ ਨੰੂ ਅਪੀਲ ਕੀਤੀ ਕਿ ਉਹ ਜਨਤਾ ਦੀ ਸੇਵਾ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕਨ | ਇਸ ਮੌਕੇ ਕਰਮਚਾਰੀਆਂ ਨੇ ਮੇਅਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਫਾਈਲਾਂ ਕਈ ਸਾਲਾਂ ਤੋਂ ਲਟਕ ਰਹੀਆਂ ਸਨ, ਜੋ ਹੁਣ ਪੂਰੀਆਂ ਹੋ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤ 'ਚ ਈ ਰਿਕਸ਼ਾ ਚਾਲਕ ਦੀ ਮੌਤ ਅਗਲੀ ਖ਼ਬਰ ਐੱਸ.ਡੀ.ਐੱਮ. ਬਾਵਾ ਤੇ ਏ.ਡੀ.ਸੀ.ਪੀ. ਵਰਮਾ ਨੇ ਖਹਿਰਾ ਬੇਟ ਧਰਨੇ ਦੇ ਹੱਲ ਲਈ ਧਰਨਾਕਾਰੀਆਂ ਨਾਲ ਕੀਤੀ ਗੱਲਬਾਤ <br/>
Ad Position 24