ਲੁਧਿਆਣਾ, 9 ਮਾਰਚ (ਭੁਪਿੰਦਰ ਸਿੰਘ ਬੈਂਸ)-ਕੌਂਸਲ ਫ਼ਾਰ ਦੀ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨਜ ਵਲੋਂ ਲਈ ਗਈ ਆਈ.ਐਸ.ਸੀ. ਜਮਾਤ 12ਵੀਂ ਦੀ ਗਣਿਤ ਪ੍ਰੀਖਿਆ ਅੱਜ ਵੱਖ ਵੱਖ ਪ੍ਰੀਖਿਆ ਕੇਂਦਰਾਂ 'ਤੇ ਸ਼ਾਂਤੀਪੂਰਵਕ ਤਰੀਕੇ ਨਾਲ ਸੰਪੰਨ ਹੋਈ | ਵਿਦਿਆਰਥੀਆਂ ਅਨੁਸਾਰ ਪ੍ਰਸ਼ਨ ਪੱਤਰ ਔਸਤ ਤੋ ਔਖਾ ਸੀ | ਜਿੱਥੇ ਕੁੱਝ ਸਵਾਲ ਸਿੱਧੇ ਸਨ | ਉਥੇ ਹੀ ਕੱੁਝ ਲਈ ਡੰੂਘੀ ਸਮਝ ਅਤੇ ਸਮੇਂ ਦੀ ਸਹੀ ਪ੍ਰਬੰਧਨ ਦੀ ਲੋੜ ਸੀ | ਗਣਿਤ ਅਧਿਆਪਕਾਂ ਨੇ ਦੱਸਿਆ ਕਿ ਪ੍ਰਸ਼ਨ ਪੱਤਰ ਸੰਤੁਲਿਤ ਸੀ ਅਤੇ ਸਿਲੇਬਸ ਦੇ ਮਹੱਤਵਪੂਰਨ ਵਿਸ਼ਿਆਂ ਨੰੂ ਸ਼ਾਮਿਲ ਕਰਦਾ ਸੀ | ਪਿ੍ੰਸੀਪਲ ਸੈਕ੍ਰੇਡ ਹਾਰਟ ਕਾਨਵੈਂਟ ਸਕੂਲ ਦੀ ਪਿ੍ੰਸੀਪਲ ਸਿਸਟਰ ਕ੍ਰਿਸਪਿਨ ਮਾਰੀਆ ਨੇ ਵਿਦਿਆਰਥੀਆਂ ਨੰੂ ਸ਼ੁੱਭਕਾਮਨਾਵਾਂ ਦਿੰਦਿਆਂ ਪ੍ਰੀਖਿਆ ਦੇ ਸੁਚਾਰੂ ਅਤੇ ਅਨੁਸ਼ਾਸਿਤ ਸੰਚਾਲਨ ਦੀ ਸਰਾਹਨਾ ਕੀਤੀ |